ਮੋਗਾ। ਸੜਕ ਹਾਦਸਿਆਂ (Road Accident) ’ਚ ਹੁੰਦੀਆਂ ਨੌਜਵਾਨਾਂ ਦੀਆਂ ਮੌਤਾਂ ਕਾਲਜੇ ਵਲੂੰਧਰ ਰਹੀਆਂ ਹਨ। ਰੋਜ਼ਾਨਾ ਦੇ ਹੁੰਦੇ ਸੜਕ ਹਾਦਸੇ ਘਟਣ ਦਾ ਨਾਂਅ ਨਹੀਂ ਲੈ ਰਹੇ। ਬਾਘਾਪੁਰਾਣਾ ਕੋਲ ਪਿੰਡ ਲੰਗੇਆਣਾ ਨਵਾਂ ਕੋਲ ਬੀਤੀ ਦੇਰ ਰਾਤ ਇੱਕ ਸੜਕ ਹਾਦਸੇ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ। ਜਦੋਂਕਿ ਉਸ ਦੇ ਨਾਲ ਬੈਠਾ ਨੌਜਵਾਨ ਜਖਮੀ ਹੋ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਕਰਮਜੀਤ ਸਿੰਘ (32) ਵਜੋਂ ਹੋਈ ਹੈ ਜਦੋਂਕਿ ਜਖਮੀ ਹੋਏ ਨੌਜਵਾਨ ਦਾ ਨਾਂਅ ਬਿੰਦਰ ਸਿੰਘ ਹੈ ਜਿਸ ਨੂੰ ਸਿਵਲ ਹਸਪਤਾਲ ਮੋਗਾ ’ਚ ਇਲਾਜ਼ ਲਈ ਭਰਤੀ ਕਰਵਾਇਆ ਗਿਆ ਹੈ।
ਰੇਹੜਾ ਮੋਟਰਸਾਈਕਲ ਕਿਸੇ ਅਣਪਛਾਤੇ ਵਾਹਨ ਦੀ ਮਾਰ ਹੇਠ ਆ ਗਿਆ
ਇਸ ਸਬੰਧੀ ਮ੍ਰਿਤਕ ਦੇ ਭਰਾ ਸਮੁੰਦਰ ਸਿੰਘ ਨਿਵਾਸੀ ਪਿੰਡ ਨੱਥੂਵਾਲਾ ਗਰਬੀ ਦੀ ਸ਼ਿਕਾਇਤ ’ਤੇ ਅਣਪਛਾਤੇ ਵਾਹਨ ਚਾਲਕ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਹੌਲਦਾਰ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿੱਚ ਸਮੁੰਦਰ ਸਿੰਘ ਨੇ ਨੇ ਦੱਸਿਆ ਹੈ ਕਿ ਉਸ ਦਾ ਵੱਡਾ ਭਰਾ ਕਰਮਜੀਤ ਸਿੰਘ ਆਪਣੇ ਨਾਲ ਬਿੰਦਰ ਸਿੰਘ ਨੂੰ ਲੈ ਕੇ ਰੋਜ਼ਾਨਾ ਦੀ ਤਰ੍ਹਾਂ ਆਪਣੇ ਮੋਟਰਸਾਈਕਲ ਰੇਹੜੇ ’ਤੇ ਬਿਜਲੀ ਦਾ ਕੰਮ ਕਰਨ ਤੋਂ ਬਾਅਦ ਵਾਪਸ ਪਿੰਡ ਨੂੰ ਆ ਰਹੇ ਸਨ ਤਾਂ ਜਦੋਂ ਉਹ ਦੇਰ ਰਾਤ ਪਿੰਡ ਲੰਗੇਆਣਾ ਨਵਾਂ ਕੋਲ ਪਹੁੰਚੇ ਤਾਂ ਇਨ੍ਹਾਂ ਦਾ ਰੇਹੜਾ ਮੋਟਰਸਾਈਕਲ ਕਿਸੇ ਅਣਪਛਾਤੇ ਵਾਹਨ ਦੀ ਮਾਰ ਹੇਠ ਆ ਗਿਆ ਤੇ ਉਕਤ ਵਾਹਨ ਚਾਲਕ ਮੌਕੇ ਤੋਂ ਫਰਾਰ ਹੋ ਗਿਆ। (Road Accident)
New Rules for Doctors : ਕੇਂਦਰ ਵੱਲੋਂ ਡਾਕਟਰਾਂ ਲਈ ਨਵਾਂ ਨਿਯਮ ਲਾਗੂ, ਆਮ ਲੋਕਾਂ ਨੂੰ ਹੋਵੇਗੀ ਸੌਖ
ਇਸ ਹਾਦਸੇ ਵਿੱਚ ਉਨ੍ਹਾਂ ਦਾ ਰੇਹੜਾ ਖੱਡੇ ਵਿੱਚ ਜਾ ਡਿੱਗਿਆ ਤੇ ਉਸ ਦੇ ਭਰਾ ਦੇ ਸਿਰ ’ਤੇ ਗੰਭੀਰ ਸੱਟ ਲੱਗੀ, ਜਦਕਿ ਬਿੰਦਰ ਸਿੰਘ ਦੀ ਸੱਜੀ ਬਾਂਹ ਟੁੱਟ ਗਈ। ਇਸ ਘਟਨਾ ਦਾ ਪਤਾ ਸਾਨੂੰ ਸਵੇਰੇ 5 ਵਜੇ ਲੱਗਾ, ਤਾਂ ਅਸੀਂ ਦੋਹਾਂ ਨੂੰ 108 ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਬਾਘਾ ਪੁਰਾਣਾ ਪਹੁੰਚਾਇਆ, ਡਾਕਟਰਾਂ ਨੇ ਕਰਮਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਨੇ ਕਿਹਾ ਕਿ ਉਸ ਦੇ ਭਰਾ ਦੀ ਮੌਤ ਅਣਪਛਾਤੇ ਵਾਹਨ ਚਾਲਕ ਦੀ ਲਾਪ੍ਰਵਾਹੀ ਕਾਰਨ ਹੋਈ ਹੈ। ਜਾਂਚ ਅਧਿਕਾਰੀ ਨੇ ਕਿਹਾ ਕਿ ਉਹ ਅਣਪਛਾਤੇ ਵਹੀਕਲ ਚਾਲਕ ਦੀ ਭਾਲ ਕਰ ਰਹੇ ਹਨ। ਲਾਸ਼ ਨੂੰ ਸਿਵਲ ਹਸਪਤਾਲ ਮੋਗਾ ਤੋਂ ਪੋਸਟਮਾਰਟਮ ਤੋਂ ਬਾਅਦ ਵਾਰਸਾਂ ਨੂੰ ਸੌਂਪ ਦਿੱਤਾ ਜਾਵੇਗਾ।