Russia-Ukraine war: ਅਮਰੀਕਾ ਨੇ ਰੂਸ-ਯੂਕਰੇਨ ਜੰਗ ਰੋਕਣ ਲਈ ਸਰਗਰਮੀਆਂ ਸ਼ੁਰੂ ਕਰ ਦਿੱਤੀਆਂ ਹਨ ਇਸ ਸਬੰਧੀ ਸਾਊਦੀ ਅਰਬ ’ਚ ਅਮਰੀਕਾ ਤੇ ਰੂਸ ਦੀ ਮੀਟਿੰਗ ਰੱਖੀ ਗਈ ਹਾਲਾਂਕਿ ਯੂਕਰੇਨੀ ਰਾਸ਼ਟਰਪਤੀ ਵਲਦੀਮੀਰ ਜੈਲੇਂਸਕੀ ਨੂੰ ਇਸ ਮੀਟਿੰਗ ’ਚ ਸੱਦਾ ਨਹੀਂ ਦਿੱਤਾ ਗਿਆ ਤੇ ਜੈਲੇਂਸਕੀ ਦੇ ਤੇਵਰ ਵੀ ਅਜੇ ਸਖ਼ਤ ਨਜ਼ਰ ਆ ਰਹੇ ਹਨ ਪਰ ਜਿੱਥੋਂ ਤੱਕ ਅਮਰੀਕਾ ਦੇ ਪ੍ਰਭਾਵ ਦਾ ਸਬੰਧ ਹੈ ਅਮਰੀਕਾ ਯੂਕਰੇਨ ਨੂੰ ਮਨਾਉਣ ’ਚ ਜ਼ਰੂਰ ਕਾਮਯਾਬ ਹੋ ਸਕਦਾ ਹੈ ਟਰੰਪ ਦੀਆਂ ਕੋਸ਼ਿਸ਼ਾਂ ਤੋਂ ਪਹਿਲਾਂ ਪੁਤਿਨ ਦਾ ਰਵੱਈਆ ਬੇਹੱਦ ਸਖਤ ਰਿਹਾ ਹੈ ਉਹ ਅਮਰੀਕਾ ਸਮੇਤ ਪੱਛਮੀ ਦੇਸ਼ਾਂ ਖਿਲਾਫ ਤਿੱਖੀ ਸ਼ਬਦਾਵਲੀ ਵਰਤਦੇ ਰਹੇ ਹਨ। ਇੱਥੋਂ ਤੱਕ ਕਿ ਪੱਛਮੀ ਮੁਲਕਾਂ ਨੂੰ ਚਿਤਾਵਨੀਆਂ ਵੀ ਦਿੰਦੇ ਰਹੇ ਹਨ ਬਿਨਾਂ ਸ਼ੱਕ ਰੂਸ ਤੇ ਯੂਕਰੇਨ ਜੰਗ ਕਾਰਨ ਦੋਵਾਂ ਮੁਲਕਾਂ ਦਾ ਭਾਰੀ ਨੁਕਸਾਨ ਹੋਇਆ ਹੈ।
ਇਹ ਖਬਰ ਵੀ ਪੜ੍ਹੋ : Bathinda News: ਝੂਠੀ ਨਿੱਕਲੀ ਲੁੱਟ ਦੀ ਕਹਾਣੀ, ਖੁਦ ਨੂੰ ਹੀ ਪੈ ’ਗੀ ਹਵਾਲਾਤ ਦੀ ਹਵਾ ਖਾਣੀ
ਜਿਸ ਦੀ ਪੂਰਤੀ ਲਈ ਦਹਾਕੇ ਲੱਗਣਗੇ ਅਸਲ ’ਚ ਜੰਗ ਨਾ ਰੁਕਣ ਦੀ ਵਜ੍ਹਾ ਅਮਰੀਕਾ ਦੇ ਪਿਛਲੇ ਬਾਇਡੇਨ ਪ੍ਰਸ਼ਾਸਨ ਦੀ ਯੂਕਰੇਨ ਨੂੰ ਸਿੱਧੀ ਹਮਾਇਤ ਸੀ ਅਮਰੀਕਾ ’ਚ ਸੱਤਾ ਤਬਦੀਲੀ ਦੇ ਨਾਲ ਹੀ ਅਮਨ ਦੀ ਆਸ ਬੱਝ ਗਈ ਸੀ ਡੋਨਾਲਡ ਟਰੰਪ ਨੇ ਅਹੁਦਾ ਸੰਭਾਲਦਿਆਂ ਹੀ ਜੰਗ ਰੋਕਣ ਲਈ ਕੰਮ ਕਰਨ ਦਾ ਐਲਾਨ ਕਰ ਦਿੱਤਾ ਸੀ ਉਮੀਦ ਕਰਨੀ ਚਾਹੀਦੀ ਹੈ ਕਿ ਟਰੰਪ ਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਇਸ ਮਾਮਲੇ ’ਤੇ ਮਜ਼ਬੂਤੀ ਨਾਲ ਕੰਮ ਕਰਨਗੇ ਜੰਗਾਂ ਦੀ ਤਬਾਹੀ ਨੇ ਇਤਿਹਾਸ ਦੇ ਅਣਗਿਣਤ ਪੰਨੇ ਪਹਿਲਾਂ ਹੀ ਕਾਲੇ ਕਰ ਦਿੱਤੇ ਹਨ ਅੱਜ ਆਰਥਿਕ ਮੁਕਾਬਲੇਬਾਜ਼ੀ ਦਾ ਯੁੱਗ ਹੈ ਇਹ ਹਥਿਆਰ ਦਾ ਯੁੱਗ ਨਹੀਂ ਬਣਨਾ ਚਾਹੀਦਾ। Russia-Ukraine war