ਅੱਠ 35 ਮੰਜ਼ਿਲਾ ਇਮਾਰਤਾਂ ’ਚ ਲੱਗੀ ਹੈ ਅੱਗ | Hong Kong Fire Incident
Hong Kong Fire Incident: ਹਾਂਗ ਕਾਂਗ (ਏਜੰਸੀ)। ਬੁੱਧਵਾਰ ਨੂੰ ਹਾਂਗਕਾਂਗ ਦੇ ਤਾਈ ਪੋ ਜ਼ਿਲ੍ਹੇ ’ਚ ਇੱਕ ਵੱਡੇ ਰਿਹਾਇਸ਼ੀ ਕੰਪਲੈਕਸ ’ਚ ਅੱਗ ਲੱਗ ਗਈ। ਹੁਣ ਤੱਕ 44 ਲੋਕਾਂ ਦੀ ਮੌਤ ਹੋ ਗਈ ਹੈ ਤੇ 279 ਜ਼ਖਮੀ ਹੋ ਗਏ ਹਨ। ਇਸ ਕੰਪਲੈਕਸ ’ਚ 8 ਇਮਾਰਤਾਂ ਸਨ, ਹਰੇਕ ’ਚ 35 ਮੰਜ਼ਿਲਾਂ ਸਨ, ਜਿਸ ’ਚ ਲਗਭਗ 2,000 ਅਪਾਰਟਮੈਂਟ ਸਨ। ਵਾਂਗ ਫੁਕ ਕੋਰਟ ’ਚ ਇਹ ਟਾਵਰ ਬਾਂਸ ਦੇ ਸਕੈਫੋਲਡਿੰਗ ਨਾਲ ਢੱਕੇ ਹੋਏ ਸਨ। ਅੱਗ ਇਮਾਰਤਾਂ ਦੇ ਬਾਹਰ ਇਨ੍ਹਾਂ ਸਕੈਫੋਲਡਿੰਗਾਂ ਤੋਂ ਸ਼ੁਰੂ ਹੋਈ, ਜਿੱਥੇ ਮੁਰੰਮਤ ਦਾ ਕੰਮ ਚੱਲ ਰਿਹਾ ਸੀ। ਤੇਜ਼ ਹਵਾਵਾਂ ਤੇ ਸੜਦੇ ਮਲਬੇ ਕਾਰਨ ਅੱਗ ਇੱਕ ਇਮਾਰਤ ਤੋਂ ਦੂਜੀ ਇਮਾਰਤ ’ਚ ਫੈਲ ਗਈ।
ਇਹ ਖਬਰ ਵੀ ਪੜ੍ਹੋ : India New Labour Codes: ਭਾਰਤ ’ਚ ਨਵੇਂ ਲੇਬਰ ਕੋਡ, ਮਜ਼ਦੂਰਾਂ ਦੇ ਅਧਿਕਾਰਾਂ ਦਾ ਨਵਾਂ ਅਧਿਆਇ














