‘ਰੂਹ ਦੀ’ ਹਨੀਪ੍ਰੀਤ ਇੰਸਾਂ ਨੇ ਹੁਣੇ-ਹੁਣੇ ਟਵੀਟ ਕਰਕੇ ਕਿਹਾ, ਧੰਨਵਾਦ ਯੋਧਿਓ…

Honeypreet Insan

ਸਰਸਾ (ਸੱਚ ਕਹੂੰ ਨਿਊਜ਼)। ਸਾਰੇ ਵਾਰੀਅਰਜ਼, ਡਾਕਟਰਾਂ ਅਤੇ ਹੋਰ ਸਿਹਤ ਵਰਕਰਾਂ ਦੁਆਰਾ ਕੀਤੇ ਗਏ ਯਤਨਾਂ ਲਈ ਉਨ੍ਹਾਂ ਦਾ ਜਿੰਨਾ ਵੀ ਧੰਨਵਾਦ ਕੀਤਾ ਜਾਵੇ ਘੱਟ ਹੈ। ਇਹ ਉਹ ਯੋਧੇ ਨੇ ਜਿਹੜੇ ਸੰਨ 2020 ਦੀ ਸ਼ੁਰੂਆਤ ਤੋਂ ਹੀ ਸਾਡੀ ਰੱਖਿਆ ਕਰਨ ਲਈ ਪੂਰੇ ਦੇਸ਼ ’ਚ ਇਸ ਘਾਤਕ ਬਿਮਾਰੀ ਭਾਵ ਕੋਰੋਨਾ ਵਾਇਰਸ ਨਾਲ ਲੜ ਰਹੇ ਹਨ ਅਤੇ ਅਜੇ ਵੀ ਸਾਡੀ ਰੱਖਿਆ ਕਰ ਰਹੇ ਹਨ। ਅੱਜ #InternationalThankYouDay ਹੈ ਅਤੇ ਇਸ ਮੌਕੇ ’ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਬੇਟੀ ‘ਰੂਹ ਦੀ’ ਹਨੀਪ੍ਰੀਤ ਇੰਸਾਂ (Honeypreet Insan) ਨੇ ਕੋਰੋਨਾ ਯੋਧਿਆਂ ਦਾ ਧੰਨਵਾਦ ਕੀਤਾ। ‘ਰੂਹ ਦੀ’ ਨੇ ਲਿਖਿਆ ਹੈ ਕਿ ਤੁਹਾਡੀਆਂ ਸ਼ਲਾਘਾਯੋਗ ਸੇਵਾਵਾਂ ਲਈ ਅਤੇ ਦੂਜਿਆਂ ਦੀ ਰੱਖਿਆ ਅਤੇ ਭਲਾਈ ਯਕੀਨੀ ਕਰਨ ਲਈ ਤੁਹਾਡੇ ਦੁਆਰਾ ਕੀਤੇ ਗਏ ਬਲੀਦਾਨਾਂ ਲਈ ਸਾਰੇ ਯੋਧਿਆਂ ਦਾ ਤਹਿਦਿਲੋਂ ਧੰਨਵਾਦ। ਤੁਸੀਂ ਸੱਚੇ ਨਾਇਕ ਹੋ। (Honeypreet Insan)

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here