ਸ਼ਹਿਦ (Honey) ਬਹੁਤ ਗੁਣਗਾਰੀ ਹੈ, ਇਸ ਦੇ ਬਹੁਤ ਸਾਰੇ ਫਾਇਦੇ ਹਨ
ਹਰ ਵਿਅਕਤੀ ਦੀ ਚਮੜੀ ਵੱਖ-ਵੱਖ ਤਰ੍ਹਾਂ ਦੀ ਹੁੰਦੀ ਹੈ। ਤੇਲ ਵਾਲ ਚਮੜੀ (Oily skin) ਵਾਲੀਆਂ ਔਰਤਾਂ ਨੂੰ ਗਰਮੀ ਤੇ ਹੁੰਮਸ ‘ਚ ਵਿਸ਼ੇਸ਼ ਤੌਰ ‘ਤੇ ਕਾਫ਼ੀ ਪ੍ਰੇਸ਼ਾਨੀ ਹੁੰਦੀ ਹੈ। ਇਸ ਤਰ੍ਹਾਂ ਦੀ ਚਮੜੀ ‘ਤੇ ਧੁੱਪ ਤੇ ਧੂੜ ਦਾ ਬੇਹੱਦ ਬੁਰਾ ਅਸਰ ਪੈਂਦਾ ਹੈ।
ਕੀਲ, ਮੁਹਾਂਸੇ, ਕਾਲੇ ਧੱਬੇ ਆਦਿ ਵਰਗੀਆਂ ਅਨੇਕ ਸਮੱਸਿਆਵਾਂ ਅਜਿਹੀ ਚਮੜੀ ਦੇ ਨਾਲ ਬਣੀ ਰਹਿੰਦੀ ਹੈ। ਤੇਲ ਦੀ ਜ਼ਿਆਦਾ ਵਜ੍ਹਾ ਕਾਰਨ ਚਮੜੀ ਦੇ ਰੋਮ ਬੰਦ ਹੋ ਜਾਂਦੇ ਹਨ। ਜਿਸ ਨਾਲ ਸਰੀਰ ‘ਚ ਮੌਜ਼ੂਦ ਗੰਦਗੀ ਬਾਹਰ ਨਹੀਂ ਨਿਕਲਦੀ। ਹਾਲਾਂਕਿ ਤੇਲ ਵਾਲੀ ਚਮੜੀ (Oily skin) ਆਮ ਸਮੱਸਿਆ ਹੈ ਪਰ ਇਸ ਦੇ ਹੱਲ ਲਈ ਔਰਤਾਂ ਮਹਿੰਗੇ ਸੁੰਦਰਤਾ ਪ੍ਰੋਡਕਟਾਂ ਤੋਂ ਇਲਾਵਾ ਬਿਊਟੀ ਸੈਲੂਨ, ਸਪਾ ਦਾ ਸਹਾਰਾ ਵੀ ਲੈਂਦੇ ਹਨ ਪਰ ਇਸ ਦੇ ਫਾਇਦੇ ਦੀ ਥਾਂ ਨੁਕਸਾਨ ਹੋ ਜਾਂਦਾ ਹੈ। ਕੁਝ ਘਰੇਲੂ ਉਪਾਅ ਵਰਤ ਕੇ ਵੇਖੋ।
ਸ਼ਹਿਦ, ਦਹੀ ਤੇ ਹਲਦੀ
- ਸ਼ਹਿਦ (Honey) ਤੇਲ ਵਾਲੀ ਚਮੜੀ ‘ਤੇ ਰਾਮਬਾਣ ਦਾ ਕੰਮ ਕਰਦਾ ਹੈ। ਇਹ ਕਲੀਂਜਰ ਦਾ ਕੰਮ ਕਰਕੇ ਚਮੜੀ ਦੇ ਰੋਮਾਂ ਨੂੰ ਖੋਲ੍ਹਦਾ ਹੈ ਤੇ ਗੰਦਗੀ ਨੂੰ ਬਾਹਰ ਕੱਢ ਕੇ ਨਿਖਾਰ ਲਿਆਉਂਦਾ ਹੈ। ਤੇਲ ਵਾਲੀ ਚਮੜੀ (Oily skin) ‘ਤੇ ਹਲਦੀ-ਦਹੀ ਦਾ ਫੇਸ ਮਾਸਕ ਬਹੁਤ ਲਾਹੇਵੰਦ ਹੁੰਦਾ ਹੈ।
- . ਇੱਕ ਕੱਪ ਦਹੀ ‘ਚ 2 ਚਮਚ ਹਲਦੀ, 2 ਚਮਚ ਸ਼ਹਿਦ ਤੇ 2 ਚਮਚ ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾਓ। ਇਸ ਨੂੰ ਚਿਹਰੇ ‘ਤੇ ਲਾ ਕੇ ਛੱਡ ਥੋੜ੍ਹੀ ਦੇਰੀ ਬਾਅਦ ਧੋ ਲਓ। ਇਸ ਨਾਲ (Oily skin) ਚਮੜੀ ‘ਤੇ ਆਇਆ ਤੇਲ ਖਤਮ ਹੋ ਜਾਵੇਗਾ ਤੇ ਨਿਖਾਰ ਆਵੇਗਾ।
- ਤਿਲ, ਸੁੱਕੇ ਪੁਦੀਨੇ ਦੇ ਪੱਤੇ ਤੇ ਸ਼ਹਿਦ ਲਓ। ਤਿਲ ਦੇ ਬੀਜ ਨੂੰ ਬਾਰੀਕ ਪੀਸ ਕੇ ਸੁੱਕੇ ਪੁਦੀਨੇ ਦੇ ਪੱਤਿਆਂ ਦਾ ਪਾਊਂਡਰ ਬਣਾ ਲਓ। ਉਨ੍ਹਾਂ ਨੂੰ ਮਿਲਾਓ ਤੇ ਉਸ ‘ਚ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਚਿਹਰੇ ‘ਤੇ ਲਾ ਲਓ। 15 ਮਿੰਟਾਂ ਦੇ ਲਈ ਛੱਡ ਦਿਓ। ਹੌਲੀ ਜਿਹੀ ਰਗੜੋ ਤੇ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ।
- ਤਰਬੂਜ਼ ਦਾ ਰਸ ਵੀ ਇੱਕ ਚੰਗਾ ਸਕਿੱਨ ਟੋਨਰ ਹੈ। ਇਹ ਗਰਮੀਆਂ ਦੀ ਖੁਸ਼ਕੀ ਤੋਂ ਰਾਹਤ ਪ੍ਰਦਾਨ ਕਰਨ ‘ਚ ਮੱਦਦ ਕਰਦਾ ਹੈ।
- ਤੇਲ ਵਾਲੀ ਚਮੜੀ (Oily skin) ਦੇ ਲਈ ਪਪੀਤੇ ਦੇ ਗੁੱਦੇ ਨੂੰ ਮਾਸਕ ਦੀ ਤਰ੍ਹਾਂ ਚਿਹਰੇ ‘ਤੇ ਲਾਓ। ਇਸ ‘ਚ ਮੌਜ਼ੂਦ ਇੰਜਾਇਮ ਇੱਕ ਸ਼ਕਤੀਸ਼ਾਲੀ ਕਲੀਂਜਰ ਹੈ।
ਸ਼ਹਿਨਾਜ ਹੁਸੈਨ, ਬਿਊਟੀ ਐਕਸਪਰਟ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.