ਡੇਰਾ ਸ਼ਰਧਾਲੂ ਨੇ ਲੱਭੀ ਅੱਧੇ ਤੋਲੇ ਸੋਨੇ ਦੀ ਮੁੰਦਰੀ ਅਸਲ ਮਾਲਕ ਨੂੰ ਕੀਤੀ ਵਾਪਸ | Walfare Work
ਤਪਾ (ਸੁਰਿੰਦਰ ਮਿੱਤਲ)। ਬੀਤੇ ਦਿਨੀਂ ਕਿਸੇ ਸਮਾਗਮ ਦੌਰਾਨ ਕਰੀਬ ਅੱਧੇ ਤੋਲੇ ਸੋਨੇ ਦੀ ਲੱਭੀ ਹੋਈ ਮੁੰਦਰੀ ਵੀ ਡੇਰਾ ਸ਼ਰਧਾਲੂ ਕਿ੍ਰਸ਼ਨ ਕੁਮਾਰ ਉਰਫ ਕਾਲਾ ਸ਼ਰਮਾ ਦਾ ਈਮਾਨ ਨਹੀਂ ਡੁਲਾ ਸਕੀ ਅਤੇ ਮੁੰਦਰੀ ਦੇ ਅਸਲੀ ਮਾਲਕ ਦਾ ਪਤਾ ਲੱਗਣ ’ਤੇ ਉਕਤ ਮੁੰਦਰੀ ਉਸ ਦੇ ਮਾਲਕ ਨੂੰ ਵਾਪਸ ਕੀਤੀ। ਇਸ ਸਬੰਧੀ ਬਲਾਕ ਤਪਾ ਭਦੌੜ ਦੇ ਪਿੰਡ ਮਹਿਤਾ ਦੇ ਡੇਰਾ ਸ਼ਰਧਾਲੂ ਕਿ੍ਰਸ਼ਨ ਕੁਮਾਰ ਕਾਲਾ ਨੇ ਦੱਸਿਆ ਕਿ ਉਸਦੀ ਗੱਡੀ ’ਚ ਬੀਤੇ ਮਹੀਨੇ ਸ਼ਰਧਾਲੂ ਕਿਸੇ ਸਮਾਗਮ ’ਚ ਗਏ ਸਨ ਤਾਂ ਕਿਸੇ ਔਰਤ ਦੀ ਮੁੰਦਰੀ ਗੱਡੀ ’ਚ ਡਿੱਗ ਗਈ। ਕਿ੍ਰਸ਼ਨ ਕੁਮਾਰ ਨੇ ਦੱਸਿਆ ਕਿ ਉਸਨੇ ਕਈ ਵਾਰ ਪਿੰਡ ’ਚ ਮੁੰਦਰੀ ਬਾਰੇ ਦੱਸਿਆ ਪਰ ਕਿਸੇ ਨੇ ਵੀ ਆਪਣੀ ਮੁੰਦਰੀ ਗੁੰਮ ਜਾਣ ਬਾਰੇ ਨਾ ਕਿਹਾ। ਪਰ ਇੱਕ ਦਿਨ ਉਹਨਾਂ ਦੇ ਗੁਆਂਢੀ ਸਰੂਪ ਚੰਦ ਦੀ ਨੂੰਹ ਪਿ੍ਰਅੰਕਾ, ਜੋ ਉਸ ਦਿਨ ਗੱਡੀ ’ਚ ਹੀ ਸਵਾਰ ਸੀ। (Walfare Work)
International Bird Day : ਆਪਣੀ ਹੋਂਦ ਲਈ ਬਚਾਈਏ ਚਿੜੀਆਂ
ਨੇ ਆਪਣੇ ਘਰ ਦੱਸਿਆ ਕਿ ਉਸਦੀ ਮੁੰਦਰੀ ਨਹੀਂ ਮਿਲ ਰਹੀ। ਇਸ ਬਾਰੇ ਜਾਣਕਾਰੀ ਮਿਲਦਿਆਂ ਹੀ ਉਸ ਦਾ ਪਰਿਵਾਰ ਕਿ੍ਰਸ਼ਨ ਕੁਮਾਰ ਨੂੰ ਮਿਲਿ1ਆ ਅਤੇ ਮੁੰਦਰੀ ਦੀਆਂ ਨਿਸ਼ਾਨੀਆਂ, ਵਜ਼ਨ ਅਤੇ ਜਿਸ ਸਵਰਨਕਾਰ ਤੋਂ ਮੁੰਦਰੀ ਬਣਵਾਈ ਗਈ ਸੀ, ਬਾਰੇ ਦੱਸਿਆ। ਪੂਰੀ ਤਸੱਲੀ ਹੋਣ ’ਤੇ ਡੇਰਾ ਸ਼ਰਧਾਲੂ ਕਿ੍ਰਸ਼ਨ ਕੁਮਾਰ ਕਾਲਾ ਇੰਸਾਂ ਨੇ 85 ਮੈਂਬਰ ਅਸ਼ੋਕ ਇੰਸਾਂ ਤਪਾ, ਬਸੰਤ ਰਾਮ ਇੰਸਾਂ ਤਪਾ, ਪ੍ਰੇਮੀ ਸੇਵਕ ਨਿਰਧੋਲ ਸਿੰਘ ਇੰਸਾਂ, ਸ਼ਾਮ ਲਾਲ ਇੰਸਾਂ, ਰਾਜ ਸਿੰਘ ਇੰਸਾਂ, ਸੁਖਮੰਦਰ ਸਿੰਘ ਇੰਸਾਂ ਦੀ ਹਾਜ਼ਰੀ ’ਚ ਉਕਤ ਮੁੰਦਰੀ ਉਕਤ ਔਰਤ ਦੇ ਪਰਿਵਾਰ ਨੂੰ ਸੌਂਪ ਦਿੱਤੀ ਸਾਰੇ ਪਿੰਡ ’ਚ ਡੇਰਾ ਸ਼ਰਧਾਲੂ ਕਿ੍ਰਸ਼ਨ ਕੁਮਾਰ ਵੱਲੋਂ ਵਿਖਾਈ ਇਮਾਨਦਾਰੀ ਦੀ ਚਰਚਾ ਹੈ ਕਿ੍ਰਸ਼ਨ ਕੁਮਾਰ ਨੇ ਕਿਹਾ ਕਿ ਅਜਿਹੀ ਪਾਕ-ਪਵਿੱਤਰ ਸਿੱਖਿਆ ਉਸਨੂੰ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੋਂ ਮਿਲੀ ਹੈ। (Walfare Work)














