Honesty: (ਜਸਵੰਤ ਰਾਏ) ਜਗਰਾਓਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਨੇ ਹਜ਼ਾਰਾਂ ਰੁਪਏ ਨਾਲ ਭਰਿਆ ਲੱਭਿਆ ਬਟੂਆ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ। ਪ੍ਰੇਮੀ ਜਸਵਿੰਦਰ ਸਿੰਘ ਇੰਸਾਂ ਪੁੱਤਰ ਛੋਟਾ ਸਿੰਘ ਵਾਸੀ ਹਠੂਰ ਨੇ ਦੱਸਿਆ ਕਿ ਆਪਣੀ ਗੱਡੀ ਲੈ ਕੇ ਮੰਡੀਆਂ ਵਿੱਚੋਂ ਸਪੈਸ਼ਲ ਭਰਨ ਦਾ ਕੰਮ ਕਰਨ ਲਈ ਮੰਡੀ ਵਿੱਚ ਗਏ ਸਨ ਤਾਂ ਉਨ੍ਹਾਂ ਨੂੰ ਉੱਥੇ ਇੱਕ ਜੈਂਟਸ ਬਟੂਆ ਡਿੱਗਿਆ ਹੋਇਆ ਮਿਲਿਆ, ਜਿਸ ਨੂੰ ਚੁੱਕ ਕੇ ਅਸਲ ਮਾਲਕ ਦੀ ਕਾਫੀ ਭਾਲ ਕੀਤੀ,
ਇਹ ਵੀ ਪੜ੍ਹੋ: Ludhiana News: ਘੱਟ ਗਿਣਤੀ ਨੂੰ ਦਰਪੇਸ਼ ਮੁਸ਼ਕਿਲਾਂ ਸਬੰਧੀ ਜਲਦ ਮੁੱਖ ਮੰਤਰੀ ਪੰਜਾਬ ਨੂੰ ਮਿਲਾਂਗਾ : ਸਲਮਾਨੀ
ਪਰ ਕੁਝ ਦੇਰ ਬਾਅਦ ਦੀ ਉਸ ਬਟੂਏ ਦੀ ਭਾਲ ਵਿੱਚ ਤੇਜੀ ਸਿੰਘ ਪੁੱਤਰ ਤਰਲੋਚਨ ਸਿੰਘ ਆ ਗਿਆ ਜਿਸ ’ਤੇ ਜਾਂਚ ਕਰਨ ਤੋਂ ਬਾਅਦ ਪ੍ਰੇਮੀ ਜਸਵਿੰਦਰ ਸਿੰਘ ਨੇ ਹਜ਼ਾਰਾਂ ਰੁਪਏ ਨਾਲ ਭਰਿਆ ਅਤੇ ਜ਼ਰੂਰੀ ਕਾਰਡਾਂ ਸਮੇਤ ਲੱਭਿਆ ਹੋਇਆ ਬਟੂਆ ਉਸ ਦੇ ਅਸਲ ਮਾਲਕ ਨੂੰ ਸੌਂਪ ਦਿੱਤਾ। ਤੇਜੀ ਸਿੰਘ ਨੇ ਦੱਸਿਆ ਕਿ ਉਸ ਦੇ ਬਟੂਏ ਵਿੱਚ ਹਜ਼ਾਰਾਂ ਰੁਪਏ, ਏਟੀਐੱਮ ਕਾਰਡ, ਲਾਇਸੈਂਸ ਸਮੇਤ ਕਈ ਜ਼ਰੂਰੀ ਕਾਗਜ਼ਾਤ ਸਨ ਜਿਸ ਨੂੰ ਪ੍ਰੇਮੀ ਜਸਵਿੰਦਰ ਸਿੰਘ ਨੇ ਵਾਪਿਸ ਕਰਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਤੇਜੀ ਸਿੰਘ ਨੇ ਪ੍ਰੇਮੀ ਦਾ ਤਹਿਦਿਲੋਂ ਧੰਨਵਾਦ ਕੀਤਾ। Honesty