Honesty: ਬੈਂਕ ਖਾਤੇ ’ਚ ਲੱਖਾਂ ਰੁਪਏ ਆਉਣ ’ਤੇ ਵੀ ਨਹੀਂ ਡੋਲਿਆ ਇਮਾਨ

Honesty
ਪੱਕਾ ਕਲਾਂ : ਗ਼ਲਤੀ ਨਾਲ ਖਾਤੇ ’ਚ ਆਏ ਪੈਸੇ ਵਾਪਸ ਕਰਨ ਮੌਕੇ ਰਾਜਪਾਲ ਕੌਰ ਬੈਂਕ ਸਟਾਫ ਨਾਲ। ਤਸਵੀਰ: ਸੱਚ ਕਹੂੰ ਨਿਊਜ਼

Honesty: (ਪੁਸ਼ਪਿੰਦਰ ਸਿੰਘ) ਪੱਕਾ ਕਲਾਂ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਬਲਾਕ ਰਾਮਾਂ ਨਸੀਬਪੁਰਾ ਦੇ ਪਿੰਡ ਸ਼ੇਰਗੜ੍ਹ ਵਾਸੀ ਡੇਰਾ ਸ਼ਰਧਾਲੂ ਰਾਜਪਾਲ ਕੌਰ ਇੰਸਾਂ ਨੇ ਆਪਣੇ ਬੈਂਕ ਖਾਤੇ ’ਚ ਗ਼ਲਤੀ ਨਾਲ ਆਏ ਪੈਸੇ ਫਰਮ ਨੂੰ ਵਾਪਸ ਕਰਕੇ ਇਮਾਨਦਾਰੀ ਦੀ ਮਿਸਾਲ ਕਾਇਮ ਕੀਤੀ ਹੈ। ਡੇਰਾ ਸ਼ਰਧਾਲੂ ਭੈਣ ਵੱਲੋਂ ਦਿਖਾਈ ਇਸ ਇਮਾਨਦਾਰੀ ਦੀ ਸਭਨਾਂ ਨੇ ਸ਼ਲਾਘਾ ਕੀਤੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਮਐੱਸਜੀ ਆਈਟੀ ਵਿੰਗ ਦੇ ਸੇਵਾਦਾਰ ਗੁਰਸੇਵਕ ਸਿੰਘ ਲਾਡੀ ਇੰਸਾਂ ਨੇ ਦੱਸਿਆ ਕਿ ਪਿੰਡ ਸ਼ੇਰਗੜ੍ਹ ਵਾਸੀ ਰਾਜਪਾਲ ਕੌਰ ਇੰਸਾਂ ਦੇ ਬੈਂਕ ਖਾਤੇ ’ਚ ਮੰਡੀ ਡੱਬਵਾਲੀ ਦੀ ਫਰਮ ਤੋਂ ਗਲਤੀ ਨਾਲ ਦੋ ਲੱਖ ਰੁਪਏ ਪੈ ਗਏ ਸਨ।

ਇਹ ਵੀ ਪੜ੍ਹੋ: Asia Cup 2025: ਏਸ਼ੀਆ ਕੱਪ ਟੀ20 ’ਚ ਸੱਤ ਦੇਸ਼ ਖਿਲਾਫ਼ ਭਾਰਤ ਦਾ ਰਿਕਾਰਡ, ਸਿਰਫ ਇਹ ਟੀਮਾਂ ਖਿਲਾਫ਼ ਮਿਲੀ ਹੈ ਹਾਰ

ਉਨ੍ਹਾਂ ਨੂੰ ਜਦੋਂ ਇਸ ਦਾ ਪਤਾ ਲੱਗਿਆ ਤਾਂ ਕਈ ਲੋਕਾਂ ਵੱਲੋਂ ਉਸ ਨੂੰ ਪੈਸੇ ਨਾ ਦੇਣ ਲਈ ਆਖਿਆ ਗਿਆ, ਪਰ ਰਾਜਪਾਲ ਇੰਸਾਂ ਨੇ ਪੂਜਨੀਕ ਗੁਰੂ ਜੀ ਦੀ ਪਵਿੱਤਰ ਸਿੱਖਿਆ ’ਤੇ ਚੱਲਦਿਆਂ ਅਸਲੀ ਮਾਲਕ ਨੂੰ ਵਾਪਸ ਕਰ ਦਿੱਤੇ। ਫਰਮ ਵੱਲੋਂ ਪੂਜਨੀਕ ਗੁਰੂ ਜੀ ਤੇ ਰਾਜਪਾਲ ਕੌਰ ਇੰਸਾਂ ਦਾ ਧੰਨਵਾਦ ਕੀਤਾ ਗਿਆ ਇਸ ਮੌਕੇ ਡਾ. ਕੁਲਵੀਰ ਸਿੰਘ, ਰਾਜਾ ਸਿੰਘ ਇੰਸਾਂ 15 ਮੈਂਬਰ ਸੇਵਕ ਸਿੰਘ ਇੰਸਾਂ ਤੇ ਬੈਂਕ ਮੁਲਾਜ਼ਮ ਹਾਜ਼ਰ ਸਨ।

ਆਪਣੇ ਗੁਰੂ ਦੇ ਬਚਨਾਂ ’ਤੇ ਚਲਦਿਆਂ ਪੂਰੀ ਇਮਾਨਦਾਰੀ ਦਿਖਾਉਂਦੇ ਹਨ ਡੇਰਾ ਸ਼ਰਧਾਲੂ : ਬ੍ਰਾਂਚ ਮੈਨੇਜਰ

ਬਰਾਂਚ ਮੈਨੇਜਰ ਅਮਰਜੀਤ ਸਿੰਘ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਦੇ ਇਸ ਸਮੇਂ ’ਚ ਜਿੱਥੇ ਬਹੁਤ ਜ਼ਿਆਦਾ ਬੇਈਮਾਨੀ ਵਧੀ ਹੋਈ ਹੈ, ਉੱਥੇ ਡੇਰਾ ਸ਼ਰਧਾਲੂ ਆਪਣੇ ਸਤਿਗੁਰ ਦੇ ਬਚਨਾਂ ’ਤੇ ਚੱਲਦੇ ਹੋਏ ਪੂਰੀ ਇਮਾਨਦਾਰੀ ਦਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਡੱਬਵਾਲੀ ਦੀ ਫਰਮ ਉਨ੍ਹਾਂ ਕੋਲ ਪਹੁੰਚੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਪੈਸੇ ਰਾਜਪਾਲ ਕੌਰ ਦੇ ਖਾਤੇ ’ਚ ਆ ਗਏ ਹਨ ਜਦੋਂ ਰਾਜਪਾਲ ਕੌਰ ਨੂੰ ਫੋਨ ਕੀਤਾ ਤਾਂ ਉਹ ਆਪਣਾ ਕੰਮ ਛੱਡ ਕੇ ਬੈਂਕ ’ਚ ਪਹੁੰਚੇ ਤੇ ਉਨ੍ਹਾਂ ਨੂੰ ਪੈਸੇ ਵਾਪਸ ਕਰ ਦਿੱਤੇ। Honesty