ਸਾਡੇ ਨਾਲ ਸ਼ਾਮਲ

Follow us

16.7 C
Chandigarh
Friday, January 23, 2026
More
    Home Breaking News ਮਾਨ ਸਰਕਾਰ ਦਾ ...

    ਮਾਨ ਸਰਕਾਰ ਦਾ ਬੱਚਿਆਂ ਲਈ ਵੱਡਾ ਐਲਾਨ, ਲਵੋ ਪੂਰੀ ਜਾਣਕਾਰੀ

    Government

    ਚੰਡੀਗੜ੍ਹ। ਪੰਜਾਬ ਸਰਕਾਰ (Government) ਵੱਲੋਂ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਲਈ ਸਕਾਲਰਸ਼ਿਪ 2023-24 ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਸਕੀਮ ਦਾ ਮੁੱਖ ਟੀਚਾ ਗਰੀਬ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਪੂਰਾ ਕਰਨ ਲਈ ਸਹਾਇਤਾ ਮੁਹੱਈਆ ਕਰਨਾ ਹੈ। ਪੰਜਾਬ ਸਰਕਾਰ ਵੱਲੋਂ ਇਸ ਸਕੀਮ ਤਹਿਤ 10ਵੀਂ ਜਮਾਤ ਤੋਂ ਬਾਅਦ ਉਚੇਰੀ ਸਿੱਖਿਆ ਪ੍ਰਾਪਤ ਕਰ ਰਹੇ ਵਿਦਿਆਰਥੀਆਂ ਨੂੰ ਫਰੀਸ਼ਿਪ ਕਾਰਡ ਜਾਰੀ ਕੀਤੇ ਜਾਣੇ ਹਨ। ਸਕਾਲਰਸ਼ਿਪ ਲਈ ਆਨਲਾਈਨ ਦਰਖਾਸਤਾਂ ਡਾ. ਅੰਬੇਦਕਰ ਸਕਾਲਰਸ਼ਿਪ ਪੋਰਟਲ ‘ਸਕਾਲਰਸ਼ਿਪ ਡਾਟ ਪੰਜਾਬ ਡਾਟ ਜੀਓਵੀ ਡਾਟ ਇਨ’ ’ਤੇ ਲਈਆਂ ਜਾ ਰਹੀਆਂ ਹਨ।

    ਕਿਸ ਤਰ੍ਹਾਂ ਦੀ ਹੈ ਯੋਗਤਾ | Government

    • ਬਿਨੈਕਾਰ ਪੰਜਾਬ ਸੂਬੇ ਦਾ ਵਸਨੀਕ ਹੋਣਾ ਜ਼ਰੂਰੀ ਹੈ।
    • ਬਿਨੈਕਾਰ ਪੰਜਾਬ ਸੂਬੇ ਦੀ ਅਨੁਸੂਚਿਤ ਜਾਤੀ ਨਾਲ ਸਬੰਧਤ ਹੋਵੇ।
    • ਵਿਦਿਆਰਥੀ ਦੇ ਮਾਤਾ-ਪਿਤਾ/ਸਰਪ੍ਰਸਤ ਦੀ ਸਾਲਾਨਾ ਪਰਿਵਾਰਕ ਆਮਦਨ 2.5 ਲੱਖ ਰੁਪਏ ਤੋਂ ਵੱਧ ਨਾ ਹੋਵੇ।
    • ਬਿਨੈਕਾਰ ਸਕਰਾਰੀ, ਮਾਨਤਾ ਪ੍ਰਾਪਤ ਤੇ ਪ੍ਰਾਈਵੇਟ ਯੂਨੀਵਰਸਿਟੀ/ਕਾਲਜ ’ਚ ਪੜ੍ਹਾਈ ਕਰਦਾ ਹੋਵੇ।

    ਅਪਲਾਈ ਕਰਨ ਲਈ ਇਹ ਨੇ ਹਦਾਇਤਾਂ

    • ਫਰੀ-ਸ਼ਿਪ ਕਾਰਡ ਸਿਰਫ਼ ਫਰੈੱਸ਼ (ਕੋਰਸ ਦਾ ਪਹਿਲਾ ਸਾਲ) ਵਿਦਿਆਰਥੀਆਂ ਨੂੰ ਹੀ ਜਾਰੀ ਕੀਤਾ ਜਾਣਾ ਹੈ।
    • ਫਰੀਸ਼ਿਪ ਅਪਲਾਈ ਕਰਨ ਲਈ ਵਿਧੀ ਪੋਰਟ ਦੇ ਹੈਲਪਲਾਈਨ ਮੀਨੂ ’ਚ ਸਟੂਡੈਂਟ ਰਜਿਸਟਰੇਸ਼ਨ ਐਂਡ ਫਰੀਸ਼ਿਪ ਕਾਰਡ ਮੈਨੂਅਲ ’ਚ ਦਰਜ ਹੈ।
    • ਰਿਨੀਊਅਲ ਵਿਦਿਆਰਥੀਆਂ ਨੂੰ ਸਕਾਲਰਸ਼ਿਪ ਲਈ ਅਪਲਾਈ ਕਰਨ ਦੀ ਲੋੜ ਨਹੀਂ ਹੁੰਦੀ। ਉਨ੍ਹਾਂ ਦੀਆਂ ਦਰਖਾਸਤਾਂ ਸੰਸਥਾ ਦੀ ਦਰਖਾਸਤ ਫਾਰਵਰਡ ਕੀਤੀ ਜਾਂਦੀ ਹੈ।
    • ਬਿਨੈਕਾਰ ਦਾ ਬੈਂਕ ਖਾਤਾ ਆਧਾਰ ਸੀਡਡ ਅਤੇ ਐਕਟਿਵ ਮੋਡ ’ਚ ਹੋਵੇ ਤਾਂ ਜੋ ਸਕਾਲਰਸ਼ਿਪ ਦੀ ਅਦਾਇਗੀ ਹੋ ਸਕੇ।
    • ਆਮਦਨ ਸਰਟੀਫਿਕੇਟ (ਸਿਰਫ਼ ਫਰੈੱਸ਼ ਵਿਦਿਆਰਥੀਆਂ ਲਈ) ਕੰਪੀਟੈਂਟ ਅਥਾਰਟੀ (ਘੱਟੋ-ਘੱਟ ਤਹਿਸੀਲਦਾਰ/ਨਾਇਬ ਤਹਿਸੀਲਦਾਰ) ਵੱਲੋਂ ਜਾਰੀ ਹੋਇਆ ਹੋਵੇ।
    • ਸਕਾਲਰਸ਼ਿਪ ਅਪਲਾਈ ਕਰਦੇ ਸਮੇਂ ਵਿਦਿਆਰਥੀ ਵੱਲੋਂ ਆਪਣੀ ਡਿਟੇਲ ਨੂੰ ਪੂਰੀ ਤਰ੍ਹਾਂ ਚੈੱਕ ਕਰਨ ਉਪਰੰਤ ਲਾਕ ਕੀਤਾ ਜਾਵੇ।

    ਯੂਨੀਵਰਸਿਟੀਆਂ ਤੇ ਸਕੂਲਾਂ-ਕਾਲਜਾਂ ਲਈ ਹਦਾਇਤਾਂ

    • ਸਮੂਹ ਵਿੱਦਿਅਕ ਸੰਸਥਾਵਾਂ ਫਰੀਸ਼ਿਪ ਕਾਰਡ ਵਾਲੇ ਵਿਦਿਆਰਥੀਆਂ ਨੂੰ ਬਿਨਾ ਦਾਖਲਾ ਫੀਸ ਲਏ ਆਪਣੀ ਸੰਸਥਾ ’ਚ ਦਾਖਲਾ ਦੇਣਗੀਆਂ।
    • ਸਮੂਹ ਵਿੱਦਿਅਕ ਸੰਸਥਾਵਾਂ ਇਹ ਯਕੀਨੀ ਬਣਾਉਣ ਕਿ ਜਦੋਂ ਵੀ ਵਿਦਿਆਰਥੀ ਸੰਸਥਾ ’ਚ ਦਾਖਲਾ ਲੈਂਦਾ ਹੈ ਤਾਂ ਉਸ ਨੂੰ ਤੁਰੰਤ ਸਕਾਲਰਸ਼ਿਪ ਲਈ ਅਪਲਾਈ ਕਰਵਾਇਆ ਜਾਵੇ।
    • ਸੰਸਥਾ ਵੱਲੋਂ ਸਕੀਮ ਅਧੀਨ ਪ੍ਰਵਾਨ ਕੀਤੇ ਵਿਦਿਆਰਥੀਆਂ ਦੇ ਮੁਕੰਮਲ ਦਸਤਾਵੇਜ਼ਾਂ ਦੀਆਂ ਕਾਪੀਆਂ ਆਪਣੇ ਕੋਲ ਰੱਖਣੀਆਂ ਅਤਿ ਜ਼ਰੂਰੀ ਹਨ।
    • ਸੰਸਥਾਵਾਂ ਨੂੰ ਸਾਲ 2023-24 ਲਈ ਆਧਾਰ ਬੇਸਡ ਅਟੈਂਡੈਂਸ ਸਿਸਟਮ ਲਾਗੂ ਕਰਨਾ ਜ਼ਰੂਰੀ ਹੈ। ਹਰੇਕ ਸੰਸਥਾ ਸਕੀਮ ਨੂੰ ਹਰੇਕ ਯੋਗ ਵਿਦਿਆਰਥੀ ਨੂੰ ਲਾਭ ਦਿਵਾਉਣ ਸਬੰਧੀ ਫੈਸੀਲਿਟੀਏਸ਼ਨ ਸੈਂਟਰ ਸਥਾਪਿਤ ਕਰਨਾ ਯਕੀਨੀ ਬਣਾਵੇਗੀ।

    ਇਹ ਵੀ ਪੜ੍ਹੋ : ਜੀ-20 ਭਾਰਤ ਦੀ ਅਹਿਮੀਅਤ

    LEAVE A REPLY

    Please enter your comment!
    Please enter your name here