ਹੋਮਗਾਰਡ ਜਵਾਨ ਜੇਲ੍ਹ ਅੰਦਰ ਮੋਬਾਇਲ ਫੋਨ ਲਿਜਾਂਦਾ ਕਾਬੂ

ਫਾਜ਼ਿਲਕਾ ਪੁਲਿਸ ਵੱਲੋ ਮਾਮਲਾ ਦਰਜ

ਫਾਜ਼ਿਲਕਾ (ਰਜਨੀਸ਼ ਰਵੀ) । ਸਬ ਜੇਲ ਵਿਖੇ ਡਿਊਟੀ ਤੇ ਤੈਨਾਤ ਹੋਮਗਾਰਡ ਵੱਲੋਂ ਜੇਲ੍ਹ ਦੇ ਅੰਦਰ ਲੁਕਾ ਕੇ ਮੋਬਾਈਲ ਫੋਨ ਲੈਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਜੇਲ ਅੰਦਰ ਤੈਨਾਤ ਸਟਾਫ ਦੇ ਜਵਾਨਾਂ ਵੱਲੋ ਨਕਾਮ ਕਰ ਦਿੱਤਾ ਗਿਆ। ਇਸ ਸਬੰਧੀ ਫੜੇ ਗਏ ਹੋਮਗਾਰਡ ‘ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਸਬ ਜੇਲ ਫਾਜ਼ਿਲਕਾ ਦੇ ਡਿਪਟੀ ਸੁਪਰਡੈਂਟ ਗੁਰਪ੍ਰੀਤ ਸਿੰਘ ਨੇ ਸੱਚ ਕਹੂੰ ਨੂੰ ਦੱਸਿਆ ਕਿ ਉਕਤ ਜਵਾਨ ਇੰਦਰਪਾਲ ਜਦੋਂ ਜੇਲ੍ਹ ‘ਚ ਡਿਊਟੀ ਲਈ ਆਇਆ ਤਾਂ ਚੈਕਿੰਗ ਦੌਰਾਨ ਉਸ ਕੋਲੋਂ ਦੋ ਮੋਬਾਈਲ ਫੋਨ ਬਰਾਮਦ ਕੀਤੇ ਗਏ।

ਹੋਮਗਾਰਡ ਦੇ ਜਵਾਨ ਨੂੰ ਕਾਬੂ ਕਰਕੇ ਸਿਟੀ ਪੁਲਿਸ ਫਾਜ਼ਿਲਕਾ ਦੇ ਹਵਾਲੇ ਕਰ ਦਿੱਤਾ ਗਿਆ ਹੈ ਉਧਰ ਇਸ ਮਾਮਲੇ ਦੀ ਜਾਂਚ ਕਰ ਰਹੇ ਜਾਂਚ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਡਿਪਟੀ ਸੁਪਰਡੈਂਟ ਸਬ ਜੇਲ ਫਾਜ਼ਿਲਕਾ ਵੱਲੋਂ ਮਿਲੀ ਦਰਖ਼ਾਸਤ ਤੇ ਕਾਰਵਾਈ ਕਰਦਿਆਂ ਥਾਣਾ ਸਿਟੀ ਪੁਲਿਸ ਵੱਲੋਂ ਮੁਕੱਦਮਾ ਨੰਬਰ 106 42 ਅਤੇ 52  ਦੇ ਅਧੀਨ ਪ੍ਰੀਜਨ ਐਕਟ ਤਹਿਤ ਹੋਮਗਾਰਡ ਦੇ ਜਵਾਨ ਇੰਦਰਪਾਲ ਤੇ ਮੁਕੱਦਮਾ ਦਰਜ ਕਰ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here