MSG Bhandara: ਦੇਸ਼ ਭਰ ’ਚ ਮਨਾਇਆ ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰਾ

MSG Bhandara
MSG Bhandara: ਦੇਸ਼ ਭਰ ’ਚ ਮਨਾਇਆ ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰਾ

MSG Bhandara: ਨਾਮ ਚਰਚਾ ਸਤਿਸੰਗ ’ਚ ਵੱਡੀ ਗਿਣਤੀ ਪਹੁੰਚੀ ਸਾਧ-ਸੰਗਤ

MSG Bhandara: ਸਰਸਾ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦਾ ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰਾ ਐਤਵਾਰ ਨੂੰ ਰਾਜਸਥਾਨ, ਮਹਾਰਾਸ਼ਟਰ, ਕਰਨਾਟਕ, ਗੁਜਰਾਤ, ਹਿਮਾਚਲ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼, ਓਡੀਸ਼ਾ, ਬਿਹਾਰ, ਤੇਲੰਗਾਨਾ ਅਤੇ ਜੰਮੂ-ਕਸ਼ਮੀਰ ’ਚ ਸਥਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰਾਂ ’ਚ ਸ਼ਰਧਾਪੂਰਵਕ ਮਨਾਇਆ ਗਿਆ। ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੇ ਸ਼ੁੱਭ ਭੰਡਾਰੇ ’ਚ ਵੱਡੀ ਗਿਣਤੀ ਸਾਧ-ਸੰਗਤ ਨੇ ਸ਼ਿਰਕਤ ਕੀਤੀ। ਮਾਨਵਤਾ ਭਲਾਈ ਕਾਰਜਾਂ ਤਹਿਤ ਠੰਢ ਦੇ ਮੱਦੇਨਜ਼ਰ ਲੋੜਵੰਦ ਪਰਿਵਾਰਾਂ ਨੂੰ ਕੰਬਲ ਵੰਡੇ ਗਏੇ।

MSG Bhandara

ਪਵਿੱਤਰ ਐੱਮਐੱਸਜੀ ਅਵਤਾਰ ਮਹੀਨੇ ਦੀ ਖੁਸ਼ੀ ’ਚ ਐਤਵਾਰ ਨੂੰ ਰਾਜਸਥਾਨ ’ਚ ਬੀਕਾਨੇਰ, ਜੈਪੁਰ, ਕੋਟਾ, ਕਿਸ਼ਨਗੜ੍ਹ ਬਾਸ, ਅਲਵਰ, ਮਹਾਰਾਸ਼ਟਰ ’ਚ ਕਲੌਤੇ ਪਨਵੇਲ (ਮੁੰਬਈ) ਅਤੇ ਫਲਟਨ (ਪੂਨੇ), ਅਟਪਾੜੀ (ਸਾਂਗਲੀ), ਕਿਸਾਨ ਨਗਰ, ਕਰਨਾਟਕ ’ਚ ਮੈਸੂਰ, ਬੈਂਗਲੁਰੂ, ਗੁਜਰਾਤ ’ਚ ਲਾਕੜੀਆ, ਅਹਿਮਦਾਬਾਦ, ਹਿਮਾਚਲ ਪ੍ਰਦੇਸ਼ ’ਚ ਚਚੀਆ ਨਗਰੀ, ਪਾਉਂਟਾ ਸਾਹਿਬ, ਪ੍ਰਆਗਪੁਰ, ਛੱਤੀਸਗੜ੍ਹ, ’ਚ ਬਿਲਾਸਪੁਰ, ਬੈਕੁੰਠਪੁਰ, ਮੱਧ ਪ੍ਰਦੇਸ਼ ’ਚ ਬੁਦਨੀ, ਸ਼ਿਓਪੁਰ, ਮਝੌਲੀ, ਰਾਜਗੜ੍ਹ, ਓਡੀਸ਼ਾ ’ਚ ਪੁਰੀ, ਜਗਨਨਾਥ ਪੁਰੀ, ਬਿਹਾਰ ’ਚ ਸਹਰਸਾ, ਮਧੇਪੁਰਾ ਹਾਟਾ, ਤੇਲੰਗਾਨਾ ’ਚ ਹੈਦਰਾਬਾਦ, ਜੰਮੂ-ਕਸ਼ਮੀਰ ’ਚ ਜੰਮੂ ਅਤੇ ਦਿੱਲੀ ’ਚ ਸਥਿਤ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰਾਂ ’ਚ ਪਵਿੱਤਰ ਐੱਮਐੱਸਜੀ ਅਵਤਾਰ ਭੰਡਾਰੇ ਦੀ ਖੁਸ਼ੀ ’ਚ ਨਾਮ ਚਰਚਾ ਸਤਿਸੰਗ ਦਾ ਪ੍ਰੋਗਰਾਮ ਹੋਇਆ।

MSG Bhandara

ਪਵਿੱਤਰ ਭੰਡਾਰੇ ਦੀ ਸ਼ੁਰੂਆਤ ’ਚ ਸਤਿਸੰਗ ਪੰਡਾਲ ’ਚ ਸਜੀ ਸਾਧ-ਸੰਗਤ ਨੇ ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਪਵਿੱਤਰ ਨਾਅਰੇ ਨਾਲ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਦਿਹਾੜੇ ਦੀ ਵਧਾਈ ਦਿੱਤੀ, ਜਿਸ ਨਾਲ ਸਮੁੱਚਾ ਪੰਡਾਲ ਨਾਅਰੇ ਦੀ ਰੂਹਾਨੀ ਧੁਨੀ ਨਾਲ ਗੂੰਜ ਉੱਠਿਆ। ਇਸ ਤੋਂ ਬਾਅਦ ਕਵੀਰਾਜ ਵੀਰਾਂ ਨੇ ਸ਼ਬਦਬਾਣੀ ਕੀਤੀ ਅਤੇ ਗੁਰੂ ਜੱਸ ਗਾਇਆ।

MSG Bhandara

ਨਾਮ ਚਰਚਾ ਦੌਰਾਨ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਿਡ ਅਨਮੋਲ ਬਚਨ ਚਲਾਏ ਗਏ, ਜਿਸ ’ਚ ਪੂਜਨੀਕ ਗੁਰੂ ਜੀ ਨੇ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਵਿੱਤਰ ਜੀਵਨ ਅਤੇ ਉਨ੍ਹਾਂ ਦੇ ਮਾਨਵਤਾ ’ਤੇ ਕੀਤੇ ਗਏ ਪਰ ਉਪਕਾਰਾਂ ’ਤੇ ਚਾਨਣਾ ਪਾਇਆ। ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨਾਂ ਨੂੰ ਵੱਡੀਆਂ-ਵੱਡੀਆਂ ਸਕਰੀਨਾਂ ਜ਼ਰੀਏ ਲੱਖਾਂ ਦੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੇ ਪੂਰੀ ਸ਼ਰਧਾ ਭਾਵਨਾ ਨਾਲ ਸਰਵਣ ਕੀਤਾ।

MSG Bhandara

ਇਸ ਤੋਂ ਬਾਅਦ ਗੁਰੂ ਦੇ ਮਹੱਤਵ ਨੂੰ ਦਰਸਾਉਂਦੀ ਇੱਕ ਡਾਕਿਊਮੈਂਟਰੀ ਅਤੇ ਪੂਜਨੀਕ ਗੁਰੂ ਜੀ ਵੱਲੋਂ ਗਾਏ ਗਏ ਨਸ਼ੇ ਵਿਰੁੱਧ ਜਾਗਰੂਕ ਕਰਨ ਵਾਲੇ ਸ਼ਬਦ ਵੀ ਚਲਾਏ ਗਏ। ਇਸ ਮੌਕੇ ਸ਼ਾਹ ਸਤਿਨਾਮ ਜੀ ਸ਼ਾਹ ਮਸਤਾਨਾ ਜੀ ਧਾਮ ਡੇਰਾ ਸੱਚਾ ਸੌਦਾ, ਸਰਸਾ ’ਚ ਦੋ ਜੋੜੇ ਦਿਲਜੋੜ ਮਾਲਾ ਪਹਿਨਾ ਕੇ ਵਿਆਹ ਦੇ ਬੰਧਨ ’ਚ ਬੱਝੇ। ਨਾਮ ਚਰਚਾ ਸਤਿਸੰਗ ’ਚ ਉਮੜੀ ਸਾਧ-ਸੰਗਤ ਨੂੰ ਕੁਝ ਹੀ ਮਿੰਟਾਂ ’ਚ ਪ੍ਰਸ਼ਾਦ ਅਤੇ ਲੰਗਰ ਭੋਜਨ ਛਕਾਇਆ ਗਿਆ। ਜ਼ਿਕਰਯੋਗ ਹੈ ਕਿ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਸੰਨ 1891 ’ਚ ਕੱਤਕ ਦੀ ਪੂਰਨਮਾਸ਼ੀ ਵਾਲੇ ਦਿਨ ਪਿੰਡ ਕੋਟੜਾ, ਤਹਿਸੀਲ ਗੰਧੇਅ ਜ਼ਿਲ੍ਹਾ ਬਲੋਚਿਸਤਾਨ (ਵਰਤਮਾਨ ’ਚ ਪਾਕਿਸਤਾਨ ’ਚ ਹੈ) ਵਿਖੇ ਪੂਜਨੀਕ ਪਿਤਾ ਪਿੱਲਾਮੱਲ ਜੀ ਤੇ ਪੂਜਨੀਕ ਮਾਤਾ ਤੁਲਸਾਂ ਬਾਈ ਜੀ ਦੇ ਘਰ ਅਵਤਾਰ ਧਾਰਨ ਕੀਤਾ।

ਬਚਪਨ ਤੋਂ ਹੀ ਪ੍ਰਗਟ ਹੋ ਗਏ ਸਨ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਰਉਪਕਾਰੀ ਗੁਣ: ਪੂਜਨੀਕ ਗੁਰੂ ਜੀ

ਪਵਿੱਤਰ ਐੱਮਐੱਸਜੀ ਭੰਡਾਰੇ ਮੌਕੇ ਪੂਜਨੀਕ ਗੁਰੂ ਜੀ ਦੇ ਰਿਕਾਰਡਿਡ ਅਨਮੋਲ ਬਚਨਾਂ ’ਚ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਫ਼ਰਮਾਇਆ ਕਿ ਸੱਚੇ ਦਾਤਾ ਰਹਿਬਰ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਜੀ ਦਾ ਪਵਿੱਤਰ ਅਵਤਾਰ ਪਿੰਡ ਕੋਟੜਾ, ਬਲੋਚਿਸਤਾਨ ’ਚ ਮਾਤਾ ਤੁਲਸਾਂ ਬਾਈ ਜੀ ਅਤੇ ਪਿਤਾ ਪਿੱਲਾਮੱਲ ਜੀ ਦੇ ਘਰ ਹੋਇਆ। ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਿਵੇਂ ਸਿਆਣੇ ਕਿਹਾ ਕਰਦੇ ਹਨ ਕਿ ਪੂਤ ਦੇ ਪੈਰ ਪਾਲਣੇ ’ਚ ਹੀ ਦਿਸ ਜਾਂਦੇ ਹਨ।

MSG Bhandara

ਉਸੇ ਤਰ੍ਹਾਂ ਹੀ ਬਚਪਨ ਤੋਂ ਹੀ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਪਰਉਪਕਾਰੀ ਗੁਣ ਪ੍ਰਗਟ ਹੋਣ ਲੱਗੇ ਸਨ। ਇੱਕ ਵਾਰ ਮਾਤਾ ਜੀ ਨੇ ਸਾਈਂ ਜੀ ਨੂੰ ਬਰਫ਼ੀ ਦੇ ਕੇ ਕਿਹਾ ਕਿ ਜਾਓ ਇਸ ਨੂੰ ਬਜ਼ਾਰ ’ਚ ਵੇਚ ਕੇ ਆਓ। ਰਸਤੇ ’ਚ ਸਾਈਂ ਜੀ ਨੂੰ ਕੁਝ ਫ਼ਕੀਰ ਮਿਲੇ। ਉਨ੍ਹਾਂ ਕਿਹਾ ਕਿ ਬੇਟਾ, ਅਸੀਂ ਬਹੁਤ ਭੁੱਖੇ ਹਾਂ। ਸਾਈਂ ਜੀ ਦਾ ਦਿਲ ਦਿਆਲਤਾ ਨਾਲ ਭਰ ਗਿਆ ਅਤੇ ਉਹ ਬਰਫ਼ੀ ਉਨ੍ਹਾਂ ਨੂੰ ਦੇ ਦਿੱਤੀ। ਹੁਣ ਮਨ ’ਚ ਖਿਆਲ ਆਇਆ ਕਿ ਮਾਤਾ ਜੀ ਨੂੰ ਕੀ ਜਵਾਬ ਦੇਵਾਂਗਾ? ਫਿਰ ਸਾਈਂ ਜੀ ਇੱਕ ਕਿਸਾਨ ਕੋਲ ਜਾ ਕੇ ਕਿਹਾ ਕਿ ਮੈਂ ਮਜ਼ਦੂਰੀ ਕਰਨੀ ਹੈ। ਕਿਸਾਨ ਕਹਿਣ ਲੱਗਾ ‘ ਬੇਟਾ, ਤੂੰ ਛੋਟਾ ਹੈਂ, ਇਹ ਕੰਮ ਕਿਵੇਂ ਕਰੋਂਗੇ’। ਸਾਈਂ ਜੀ ਕਹਿਣ ਲੱਗੇ, ‘ਤੁਸੀਂ ਕੰਮ ਦੇ ਕੇ ਦੇਖ ਲਓ।’

MSG Bhandara

ਅਤੇ ਫਿਰ ਬਚਪਨ ’ਚ ਹੀ ਸਾਈਂ ਜੀ ਨੇ ਉਹ ਕੰਮ ਕਰ ਦਿਖਾਇਆ ਜੋ ਵੱਡੇ ਵੀ ਨਹੀਂ ਕਰ ਸਕਦੇ ਸਨ ਤੇ ਸਾਈਂ ਜੀ ਨੇ ਬਚਪਨ ’ਚ ਹੀ ਉਹ ਕੰਮ ਅਸਾਨੀ ਨਾਲ ਕਰ ਦਿੱਤਾ। ਉਹ ਕਿਸਾਨ ਹੈਰਾਨ ਰਹਿ ਗਿਆ ਤੇ ਸੋਚਣ ਲਈ ਮਜ਼ਬੂਰ ਹੋ ਗਿਆ ਕਿ ਇਹ ਕੋਈ ਸਧਾਰਨ ਬਾਲਕ ਨਹੀਂ ਹੈ। ਸ਼ਾਮ ਨੂੰ ਸਾਈਂ ਜੀ ਨੇ ਆਪਣੀ ਮਿਹਨਤ ਦੀ ਦਿਹਾੜੀ ਲਈ ਅਤੇ ਘਰ ਪਹੁੰਚ ਗਏ। ਮਾਤਾ ਜੀ ਨੇ ਪੁੱਛਿਆ ਬੇਟਾ, ਬਰਫ਼ੀ ਦਾ ਕੀ ਹੋਇਆ? ਸਾਈਂ ਜੀ ਕਹਿਣ ਲੱਗੇ ‘ ਮਾਤਾ ਜੀ, ਤੁਸੀਂ ਕਿਹਾ ਸੀ ਸੌਦਾ ਕਰਕੇ ਆਓ, ਮੈਂ ਸੌਦਾ ਕਰ ਲਿਆ, ਭੁੱਖੇ ਫ਼ਕੀਰਾਂ ਨੂੰ ਬਰਫ਼ੀ ਦੇ ਦਿੱਤੀ, ਫਿਰ ਮਿਹਨਤ ਕਰਕੇ ਪੈਸਾ ਕਮਾਇਆ।’ ‘ਇਹੀ ਹੈ ਸੱਚਾ ਸੌਦਾ।’

ਪੂਜਨੀਕ ਗੁਰੂ ਜੀ ਨੇ ਅੱਗੇ ਫ਼ਰਮਾਇਆ ਕਿ ਇੱਕ ਵਾਰ ਸਾਈਂ ਜੀ ਪਰਮ ਪਿਤਾ ਪਰਮਾਤਮਾ ਦੀ ਭਾਲ ’ਚ ਰਿੱਧੀ-ਸਿੱਧੀ ਵਾਲੇ ਸਾਧੂਆਂ ਕੋਲ ਗਏ, ਤਾਂ ਸਾਧੂ ਕਹਿਣ ਲੱਗੇ, ਅਸੀਂ ਤਾਂ ਉੱਡਣਾ ਸਿਖਾ ਸਕਦੇ ਹਾਂ, ਪਰ ਮੁਕਤੀ ਨਹੀਂ ਦੇ ਸਕਦੇ। ਸਾਈਂ ਜੀ ਕਹਿਣ ਲੱਗੇ, ‘ਮੈਂ ਨਾ ਉੱਡਣਾ ਹੈ, ਨਾ ਤੈਰਨਾ ਹੈ ’, ‘ਮੈਨੂੰ ਤਾਂ ਮੁਕਤੀ ਦਾ ਦਾਤਾ ਚਾਹੀਦਾ ਹੈ।’ ਤੇ ਅਖੀਰ ਜਦੋਂ ਸਾਈਂ ਜੀ ਬਿਆਸ ਪਹੁੰਚੇ ਅਤੇ ਹਜ਼ੂਰ ਬਾਬਾ ਸਾਵਨ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ। ਬੱਸ ਉੱਥੇ ਸਾਈਂ ਜੀ ਨੂੰ ਆਪਣੇ ਦਾਤਾ ਦਾਤਾਰ ਮਿਲ ਗਏ। ਫਿਰ ਬਾਬਾ ਸਾਵਨ ਸਿੰਘ ਜੀ ਮਹਾਰਾਜ ਦੇ ਪਵਿੱਤਰ ਹੁਕਮਾਂ ਅਨੁਸਾਰ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਬਾਗ਼ੜ ’ਚ ਡੇਰਾ ਸੱਚਾ ਸੌਦਾ ਬਣਾਇਆ ਜੋ ਪੂਰੀ ਦੁਨੀਆ ’ਚ ਆਪਸੀ ਪ੍ਰੇਮ ਭਾਈਚਾਰੇ ਅਤੇ ਸੇਵਾ ਦੀ ਮਿਸਾਲ ਬਣਕੇ ਇਨਸਾਨੀਅਤ ਦਾ ਡੰਕਾ ਵਜਾ ਰਿਹਾ ਹੈ।