ਪਵਿੱਤਰ ਅਵਤਾਰ ਮਹੀਨਾ : ਸਲਾਬਤਪੁਰਾ ਵਿਖੇ ਭੰਡਾਰਾ ਅੱਜ, ਤਿਆਰੀਆਂ ਮੁਕੰਮਲ

ਪਵਿੱਤਰ ਅਵਤਾਰ ਮਹੀਨਾ : ਸਲਾਬਤਪੁਰਾ ਵਿਖੇ ਭੰਡਾਰੇ ਲਈ ਭਾਰੀ ਗਿਣਤੀ ਵਿੱਚ ਪਹੁੰਚ ਰਹੀ ਐ ਸਾਧ-ਸੰਗਤ

  • ਪਵਿੱਤਰ ਭੰਡਾਰੇ ਦੀ ਨਾਮ ਚਰਚਾ ਅੱਜ

(ਸੱਚ ਕਹੂੰ ਨਿਊਜ਼) ਬਠਿੰਡਾ/ਸਲਾਬਤਪੁਰਾ। ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ਪੰਜਾਬ ਦੀ ਸਾਧ-ਸੰਗਤ ਅੱਜ 8 ਜਨਵਰੀ ਦਿਨ ਐਤਵਾਰ ਨੂੰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਵਿਖੇ ਭੰਡਾਰੇ ਦੇ ਰੂਪ ’ਚ ਨਾਮ ਚਰਚਾ ਕਰਕੇ ਮਨਾਵੇਗੀ।

ਇਸ ਸਬੰਧੀ ਸੇਵਾਦਾਰਾਂ ਨੇ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਪੰਡਾਲ ਨੂੰ ਰੰਗ ਬਿਰੰਗੀਆਂ ਲੜੀਆਂ ਨਾਲ ਸਜਾਈਆਂ ਗਿਆ ਹੈ ਇਸ ਤੋਂ ਇਲਾਵਾ ਆਉਣ ਜਾਣ ਵਾਲੇ ਰਸਤਿਆਂ ’ਤੇ ਮਨਮੋਹਕ ਸਜਾਵਟ ਕੀਤੀ ਗਈ ਹੈ। ਜਿੰਮੇਵਾਰ ਸੇਵਾਦਾਰਾਂ ਨੇ ‘ਸੱਚ ਕਹੂੰ’ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਹਰ ਸਾਲ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦਾ ਪਵਿੱਤਰ ਅਵਤਾਰ ਮਹੀਨਾ ਭਲਾਈ ਕਾਰਜ਼ ਕਰਕੇ ਮਨਾਇਆ ਜਾਂਦਾ ਹੈ।

ਇਸੇ ਤਰ੍ਹਾਂ ਸਲਾਬਤਪੁਰਾ ਡੇਰੇ ’ਚ 8 ਜਨਵਰੀ ਨੂੰ ਮਨਾਏ ਜਾ ਰਹੇ ਭੰਡਾਰੇ ’ਚ ਵੱਡੀ ਗਿਣਤੀ ’ਚ ਸਾਧ-ਸੰਗਤ ਗੁਰੂ ਜੱਸ ਗਾਉਣ ਲਈ ਪੁੱਜੇਗੀ ਉਨ੍ਹਾਂ ਦੱਸਿਆ ਕਿ ਸੇਵਾਦਾਰਾਂ ਵੱਲੋਂ ਹਰ ਤਰ੍ਹਾਂ ਦੇ ਪ੍ਰਬੰਧ ਜਿਵੇਂ ਪੰਡਾਲ ਦੀ ਸਜ਼ਾਵਟ, ਟ੍ਰੈਫਿਕ ਪੰਡਾਲ, ਪੀਣ ਵਾਲਾ ਪਾਣੀ ਤੇ ਲੰਗਰ ਦੀ ਪੂਰੀ ਤਿਆਰੀ ਕੀਤੀ ਜਾ ਰਹੀ ਹੈ ਜ਼ਿਕਰਯੋਗ ਹੈ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ ਸੰਨ 1919 ਨੂੰ ਪਵਿੱਤਰ ਧਰਤੀ ਸ੍ਰੀ ਜਲਾਲਆਣਾ ਵਿਖੇ ਅਵਤਾਰ ਧਾਰਨ ਕੀਤਾ ਸੀ ਆਪ ਜੀ ਨੇ ਪੰਜਾਬ ’ਚ ਹਜ਼ਾਰਾਂ ਸਤਿਸੰਗ ਫਰਮਾ ਕੇ ਲੋਕਾਂ ਨੂੰ ਨਸ਼ੇ ਤੇ ਬੁਰਾਈਆਂ ਛੁਡਵਾ ਕੇ ਉੱਚਾ-ਸੁੱਚਾ ਜੀਵਨ ਜਿਉਣ ਲਈ ਪ੍ਰੇਰਿਤ ਕੀਤਾ।

ਕੋਟਾ ’ਚ ਵਿਸ਼ਾਲ ਨਾਮ ਚਰਚਾ ਹੋਵੇਗੀ

ਕੋਟਾ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਅੱਜ 8 ਜਨਵਰੀ ਨੂੰ ਪੋਲੀਟੈਕਨਿਕ ਕਾਲਜ ਗਰਾਊਂਡ ਕੋਟਾ ਹਵਾਈ ਅੱਡਾ ਦੇ ਸਾਹਮਣੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਵਿਸ਼ਾਲ ਨਾਮ ਚਰਚਾ ਹੋਵੇਗੀ ਨਾਮ ਚਰਚਾ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ।

ਅੰਬਾਲਾ ’ਚ ਵਿਸ਼ਾਲ ਨਾਮ ਚਰਚਾ ਹੋੇਵੇਗੀ

ਹਰਿਆਣਾ ਦੇ ਅੰਬਾਲਾ ਜ਼ੋਨ ਦੇ ਸਹਿਯੋਗ ਨਾਲ ਅੰਬਾਲਾ ਸ਼ਹਿਰ ਦੇ ਸੈਕਟਰ-8 ਸਥਿਤ ਅਨਾਜ ਮੰਡੀ ਅਤੇ ਰਾਜਸਥਾਨ ਦੇ ਕੋਟਾ ਜ਼ੋਨ ਦੇ ਸਹਿਯੋਗ ਨਾਲ ਪੋਲੀਟੈਕਨਿਕ ਕਾਲਜ, ਗਰਾਊਂਡ ਏਅਰਪੋਰਟ ਦੇ ਸਾਹਮਣੇ ਦੁਪਹਿਰ 12 ਵਜੇ ਤੋਂ 2 ਵਜੇ ਤੱਕ ਵਿਸ਼ਾਲ ਨਾਮਚਰਚਾ ਹੋਵੇਗੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here