ਪਵਿੱਤਰ ਭੰਡਾਰਾ ਸਲਾਬਤਪੁਰਾ : ਰਾਮ ਨਾਮ ਦੇ ਦੀਵਾਨਿਆਂ ਦਾ ਪੁੱਜਣਾ ਸ਼ੁਰੂ

Salabatpura

ਪੰਡਾਲ ਨੂੰ ਜਾਣ ਵਾਲੇ ਰਸਤਿਆਂ ’ਤੇ ਲਾਈਨਾਂ ਲੱਗਣੀਆਂ ਸ਼ੁਰੂ

ਸਲਾਬਾਤਪੁਰਾ (ਕਰਮ ਥਿੰਦ)। ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀਨਸ਼ੀਨੀ) ਮਹੀਨੇ ਸਬੰਧ ਸਾਧ-ਸੰਗਤ ਦਾ ਉਤਸ਼ਾਹ ਦੇਖਦਿਆਂ ਹੀ ਬਣਦਾ ਹੈ। ਸਾਧ-ਸੰਗਤ ਵੱਡੀ ਗਿਣਤੀ ’ਚ ਆਉਣੀ ਸ਼ੁਰੂ ਹੋ ਚੁੱਕੀ ਹੈ ਅਤੇ ਸਾਧ-ਸੰਗਤ ਢੋਲ ’ਤੇ ਭੰਗੜਾ ਪਾਉਂਦੀ ਹੋਈ ਪਹੁੰਚ ਰਹੀ ਹੈ। ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀਨਸ਼ੀਨੀ) ਮਹੀਨੇ ਸਬੰਧੀ ਅੱਜ 10 ਸਤੰਬਰ ਦਿਨ ਐਂਤਵਾਰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗ੍ਹੜ ਸਲਾਬਾਤਪੁਰਾ ਵਿਖੇ ਪਵਿੱਤਰ ਭੰਡਾਰਾ ਮਨਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਸਾਧ-ਸੰਗਤ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ ਤੇ ਸਾਧ-ਸੰਗਤ ਦਾ ਆਉਣਾ ਲਗਾਤਾਰ ਸ਼ੁਰੂ ਹੋ ਚੁਕਿਆ ਹੈ, 9.00 ਤੋਂ ਪਹਿਲਾਂ ਹੀ ਪੰਡਾਲ ਨੂੰ ਜਾਣ ਵਾਲੇ ਰਾਸਤਿਆਂ ਤੇ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ।

MSG Bhandara

ਪਵਿੱਤਰ ਮਹਾਂ ਪਰਉਪਕਾਰ ਮਹੀਨਾ : ਸਾਧ-ਸੰਗਤ ਦੇ ਸਵਾਗਤ ਲਈ ਸਜਿਆ ਸਲਾਬਤਪੁਰਾ

ਸਲਾਬਤਪੁਰਾ (ਸੁਖਜੀਤ ਮਾਨ)।ਪਵਿੱਤਰ ਮਹਾਂ ਪਰਉਪਕਾਰ (ਗੁਰਗੱਦੀ ਨਸ਼ੀਨੀ) ਮਹੀਨੇ ਸਬੰਧੀ ਅੱਜ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ (Salabatpura) ਵਿਖੇ ਪਵਿੱਤਰ ਭੰਡਾਰਾ ਮਨਾਇਆ ਜਾ ਰਿਹਾ ਹੈ। ਭੰਡਾਰਾ 11 ਵਜੇ ਸ਼ੁਰੂ ਹੋਵੇਗਾ ਪਰ ਨੇੜਲੇ ਜਿਲਿਆਂ ’ਚੋਂ ਸਾਧ ਸੰਗਤ ਕੱਲ੍ਹ ਰਾਤ ਤੋਂ ਹੀ ਪੁੱਜਣੀ ਸ਼ੁਰੂ ਹੋ ਗਈ ਸੀ। ਸਾਧ ਸੰਗਤ ’ਚ ਇਸ ਪਵਿੱਤਰ ਭੰਡਾਰੇ ਲਈ ਕਾਫੀ ਖੁਸ਼ੀ ਤੇ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਡਾਲ ਵਿੱਚ ਸੁੰਦਰ ਰੰਗੋਲੀ ਬਣਾਈ ਗਈ ਹੈ ਅਤੇ ਪਵਿੱਤਰ ਗੁਰਗੱਦੀ ਦਿਵਸ ਵਾਲੇ ਦਿਨ ਨਾਲ ਸਬੰਧਿਤ ਪਵਿੱਤਰ ਸਵਰੂਪਾਂ ਦੀਆਂ ਵੱਡੀਆਂ-ਵੱਡੀਆਂ ਫਲੈਕਸਾਂ ਲਗਾਈਆਂ ਗਈਆਂ ਹਨ।

ਸੱਚੇ ਰੂਹਾਨੀ ਰਹਿਬਰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕੀਤੀ ਸੀ। ਦੇਸ਼ਾਂ-ਵਿਦੇਸ਼ਾਂ ’ਚ ਡੇਰਾ ਸੱਚਾ ਸੌਦਾ ਦੀ ਸਾਧ ਸੰਗਤ ਸਤੰਬਰ ਮਹੀਨੇ ਨੂੰ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਵਜੋਂ ਮਨਾਉਂਦੀ ਹੈ, ਜਿਸ ਤਹਿਤ ਅੱਜ ਐਤਵਾਰ ਨੂੰ ਪੰਜਾਬ ਦੀ ਸਾਧ ਸੰਗਤ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਰਾਜਗੜ੍ਹ ਸਲਾਬਤਪੁਰਾ ਵਿਖੇ ਪਵਿੱਤਰ ਭੰਡਾਰਾ ਮਨਾ ਰਹੀ ਹੈ। (Salabatpura)

ਇਹ ਵੀ ਪੜ੍ਹੋ: ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦਾ ਸਲਾਬਤਪੁਰਾ ’ਚ ਭੰਡਾਰਾ, ਤਿਆਰੀਆਂ ਮੁਕੰਮਲ

ਭੰਡਾਰੇ ਦੌਰਾਨ ਸਾਧ ਸੰਗਤ ਵੱਲੋਂ ਪੂਜਨੀਕ ਹਜ਼ੂਰ ਪਿਤਾ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਮਾਨਵਤਾ ਭਲਾਈ ਦੇ ਕਾਰਜ਼ ਵੀ ਕੀਤੇ ਜਾਣਗੇ। ਭੰਡਾਰੇ ’ਚ ਸ਼ਿਰਕਤ ਕਰਨ ਲਈ ਵੱਡੀ ਗਿਣਤੀ ’ਚ ਸਾਧ ਸੰਗਤ ਦੇ ਆਉਣ ਕਰਕੇ ਜਿੰਮੇਵਾਰ ਸੇਵਾਦਾਰਾਂ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਗਰਮੀ ਦੇ ਮੌਸਮ ਦੇ ਮੱਦੇਨਜ਼ਰ ਪੀਣ ਵਾਲਾ ਪਾਣੀ, ਛਾਂ ਲਈ ਛਾਇਆਵਾਨ, ਵਾਹਨ ਪਾਰਕਿੰਗ ਲਈ ਵੱਖ-ਵੱਖ ਟ੍ਰੈਫਿਕ ਪੰਡਾਲ ਬਣਾਏ ਗਏ ਹਨ।

LEAVE A REPLY

Please enter your comment!
Please enter your name here