ਮੀਂਹ ਕਾਰਨ ਰਾਜਸਥਾਨ ਸਰਕਾਰ ਨੇ ਲਿਆ ਫੈਸਲਾ | Holiday
- 3 ਜ਼ਿਲ੍ਹਿਆਂ ’ਚ ਕੀਤਾ ਗਿਆ ਹੈ ਛੁੱਟੀ ਦਾ ਐਲਾਨ | Holiday
Holiday: ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ’ਚ ਬੁੱਧਵਾਰ ਰਾਤ ਤੋਂ ਸ਼ੁਰੂ ਹੋਇਆ ਮੀਂਹ ਦਾ ਦੌਰ ਲਗਾਤਾਰ ਜਾਰੀ ਹੈ। ਸ਼ੁੱਕਰਵਾਰ ਨੂੰ ਪਾਲੀ, ਬੀਕਾਨੇਰ, ਸੀਕਰ, ਅਜ਼ਮੇਰ, ਨਾਗੌਰ ਸਮੇਤ ਕਈ ਜ਼ਿਲ੍ਹਿਆਂ ’ਚ ਮੀਂਹ ਪਿਆ ਹੈ। ਅਜ਼ਮੇਰ ਦੇ ਕਿਸ਼ਨਗੜ੍ਹ ’ਚ ਤੇਜ਼ ਮੀਂਹ ਕਾਰਨ ਹਾਊਸਿੰਗ ਬੋਰਡ ਕਲੌਨੀ ਪਿੱਛੇ ਪਹਾੜੀ ਦਾ ਇੱਕ ਹਿੱਸਾ ਟੁੱਟ ਕੇ ਡਿੱਗ ਗਿਆ। ਸਵਾਈ ਮਾਧੋਪੁਰ ’ਚ ਤੇਜ਼ ਮੀਂਹ ਕਾਰਨ ਇੱਕ ਮਕਾਨ ਡਿੱਗ ਗਿਆ ਹੈ। ਉੱਧਰ ਭੀਲਵਾੜਾ, ਕੇਂਕੜੀ ਤੇ ਟੋਂਕ ਜ਼ਿਲ੍ਹਿਆਂ ’ਚ ਅੱਜ ਭਾਵ ਸ਼ਨਿੱਚਰਵਾਰ (3 ਅਗਸਤ) ਨੂੰ ਭਾਰੀ ਮੀਂਹ ਦੇ ਅਲਰਟ ਦੇ ਚੱਲਦੇ ਹੋਏ ਕਲੈਕਟਰਾਂ ਨੇ ਸਕੂਲਾਂ ’ਚ ਛੁੱਟੀ ਦਾ ਐਲਾਨ ਕਰ ਦਿੱਤਾ ਹੈ। Holiday
Read This : School Holidays: ਇਨ੍ਹਾਂ ਤਰੀਕਾਂ ਨੂੰ ਬੰਦ ਰਹਿਣਗੇ ਸਕੂਲ, ਬੱਚਿਆਂ ਨੂੰ ਬਣੀ ਮੌਜ਼
ਇਸ ਤੋਂ ਪਹਿਲਾਂ 2 ਅਗਸਤ ਨੂੰ ਭਾਰੀ ਮੀਂਹ ਕਾਰਨ ਜੈਪੁਰ ਤੇ ਬੀਕਾਨੇਰ ਸ਼ਹਿਰ ਦੇ ਸਕੂਲਾਂ ’ਚ ਛੁੱਟੀ ਦਾ ਐਲਾਨ ਕੀਤਾ ਗਿਆ ਸੀ। ਨਾਗੌਰ ਜ਼ਿਲ੍ਹੇ ਦੇ ਕਈ ਇਲਾਕਿਆਂ ’ਚ ਅੱਜ ਸਵੇਰੇ ਭਾਰੀ ਮੀਂਹ ਪਿਆ। ਨਾਗੌਰ ਸ਼ਹਿਰ ’ਚ ਸੇਠ ਕਿਸ਼ਨਲਾਲ ਕੰਕਰੀਆ ਸਰਕਾਰੀ ਹਾਇਰ ਸੈਂਕੰਡਰੀ ਸਕੂਲ ’ਚ ਮੀਂਹ ਕਾਰਨ ਚੱਲੀ ਤੇਜ਼ ਹਵਾ ਕਾਰਨ ਇੱਕ ਦਰੱਖਤ ਡਿੱਗ ਗਿਆ। ਭਾਰੀ ਮੀਂਹ ਕਾਰਨ ਕਈ ਰਸਤੇ ਵੀ ਟੁੱਟ ਗਏ। ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਅੱਜ ਅਜ਼ਮੇਰ ਦੇ 8 ਜ਼ਿਲ੍ਹਿਆਂ ’ਚ ਭਾਰੀ ਮੀਂਹ ਦਾ ਅਲਰਟ ਜਾਰੀ ਕੀਤਾ ਹੈ। ਮੌਸਮ ਵਿਗਿਆਨ ਕੇਂਦਰ ਜੈਪੁਰ ਦੇ ਨਿਦੇਸ਼ਕ ਰਾਧੇਸ਼ਿਆਮ ਸ਼ਰਮਾ ਨੇ ਦੱਸਿਆ ਕਿ ਭਾਰੀ ਮੀਂਹ ਦਾ ਇਹ ਦੌਰ 5 ਅਗਸਤ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ। Holiday