ਸੂਬੇ ’ਚ ਦੋ ਦਿਨ ਰਹੇਗੀ ਛੁੱਟੀ, ਜਾਣੋ
Punjab Holidays: (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਸੂਬਾ ਸਰਕਾਰ ਨੇ ਸੋਮਵਾਰ (31 ਮਾਰਚ) ਨੂੰ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਈਦ ਉਲ ਫਿਤਰ ਹੈ। ਜਿਸ ਕਾਰਨ ਪੰਜਾਬ ਸਰਕਾਰ ਨੇ ਪੂਰੇ ਸੂਬੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਕੂਲ, ਕਾਲਜ, ਦਫ਼ਤਰ ਅਤੇ ਹੋਰ ਵਿਦਿਅਕ ਅਦਾਰੇ ਬੰਦ ਰਹਿਣਗੇ। ਦੱਸ ਦੇਈਏ ਕਿ 31 ਮਾਰਚ ਨੂੰ ਸੋਮਵਾਰ ਹੈ ਅਤੇ 30 ਮਾਰਚ ਨੂੰ ਐਤਵਾਰ ਹੈ ਅਤੇ ਇਸ ਕਾਰਨ ਲਗਾਤਾਰ ਦੋ ਛੁੱਟੀਆਂ ਹੋਣਗੀਆਂ।
ਇਹ ਵੀ ਪੜ੍ਹੋ: Sirhind News: ਸਰਹਿੰਦ ਸ਼ਹਿਰ ਨੂੰ ਮਿਲਿਆ ਇਸ ਵੱਡੇ ਪ੍ਰੋਜੈਕਟ ਦਾ ਤੋਹਫਾ, ਸ਼ਹਿਰ ਕਰੇਗਾ ਜਗਮਗ ਜਗਮਗ
ਹਾਲਾਂਕਿ, ਭਾਰਤੀ ਰਿਜ਼ਰਵ ਬੈਂਕ ਨੇ ਸਾਰੇ ਸਰਕਾਰੀ ਲੈਣ-ਦੇਣ ਵਾਲੇ ਬੈਂਕਾਂ ਨੂੰ 31 ਮਾਰਚ ਨੂੰ ਖੋਲ੍ਹਣ ਦੇ ਨਿਰਦੇਸ਼ ਦਿੱਤੇ ਹਨ। ਇਸ ਛੁੱਟੀ ਨਾਲ ਸਕੂਲ, ਕਾਲਜ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।