Holiday: ਛੁੱਟੀ ਹੋਈ ਰੱਦ, ਜਾਣੋ ਕਿਉਂ ਲਿਆ ਗਿਆ ਛੁੱਟੀ ਰੱਦ ਕਰਨ ਦਾ ਫ਼ੈਸਲਾ

Holiday
Holiday: ਛੁੱਟੀ ਹੋਈ ਰੱਦ, ਜਾਣੋ ਕਿਉਂ ਲਿਆ ਗਿਆ ਛੁੱਟੀ ਰੱਦ ਕਰਨ ਦਾ ਫ਼ੈਸਲਾ

Holiday: ਭਾਰਤੀ ਰਿਜ਼ਰਵ ਬੈਂਕ ਨੇ 31 ਮਾਰਚ 2025 ਨੂੰ ਈਦ-ਉਲ-ਫਿਤਰ ਦੀ ਛੁੱਟੀ ਰੱਦ ਕਰ ਦਿੱਤੀ ਹੈ। ਆਰਬੀਆਈ ਨੇ ਸਾਰੇ ਬੈਂਕਾਂ ਨੂੰ 31 ਮਾਰਚ ਨੂੰ ਖੁੱਲ੍ਹੇ ਰਹਿਣ ਨੂੰ ਯਕੀਨੀ ਬਣਾਉਣ ਦੇ ਹੁਕਮ ਦਿੱਤੇ ਹਨ। ਦਰਅਸਲ, 31 ਮਾਰਚ ਵਿੱਤੀ ਸਾਲ 2024-25 ਦੀ ਆਖਰੀ ਤਾਰੀਖ ਹੈ। ਅਜਿਹੀ ਸਥਿਤੀ ਵਿੱਚ ਆਰਬੀਆਈ ਨੇ ਇਹ ਆਦੇਸ਼ ਇਸ ਲਈ ਜਾਰੀ ਕੀਤਾ ਹੈ ਤਾਂ ਜੋ ਵਿੱਤੀ ਸਾਲ 2024-25 ਦੇ ਅੰਤ ਤੱਕ ਸਾਰੇ ਸਰਕਾਰੀ ਲੈਣ-ਦੇਣ ਸਹੀ ਢੰਗ ਨਾਲ ਪੂਰੇ ਕੀਤੇ ਜਾ ਸਕਣ।

Read Also : Punjab News: ਅੰਮ੍ਰਿਤਸਰ ’ਚ ਸਾਲ ਦੀ ਸਭ ਤੋਂ ਵੱਡੀ ਹੈਰੋਇਨ ਦੀ ਖੇਪ ਮਿਲੀ, ਪੁੱਛਗਿੱਛ ਜਾਰੀ

ਆਮ ਤੌਰ ਉਤੇ ਹਿਮਾਚਲ ਪ੍ਰਦੇਸ਼ ਅਤੇ ਮਿਜ਼ੋਰਮ ਨੂੰ ਛੱਡ ਕੇ ਰਮਜ਼ਾਨ-ਈਦ (ਈਦ-ਉਲ-ਫਿਤਰ) ਦੇ ਕਾਰਨ ਜ਼ਿਆਦਾਤਰ ਸੂਬਿਆਂ ’ਚ ਬੈਂਕ 31 ਮਾਰਚ ਨੂੰ ਬੰਦ ਹੁੰਦੇ ਹਨ, ਪਰ ਵਿੱਤੀ ਸਾਲ ਦਾ ਆਖ਼ਰੀ ਦਿਨ ਹੋਣ ਕਾਰਨ ਸਰਕਾਰ ਚਾਹੁੰਦੀ ਹੈ ਕਿ ਇਸ ਦਿਨ ਸਾਰੇ ਸਰਕਾਰੀ ਮਾਲੀਏ ਦੀ ਉਗਰਾਹੀ, ਅਦਾਇਗੀਆਂ ਅਤੇ ਹੋਰ ਵਿੱਤੀ ਨਿਪਟਾਰੇ ਮੁਕੰਮਲ ਕਰ ਲਏ ਜਾਣ ਤਾਂ ਜੋ ਨਵਾਂ ਵਿੱਤੀ ਸਾਲ ਬਿਨਾਂ ਕਿਸੇ ਰੁਕਾਵਟ ਦੇ ਸ਼ੁਰੂ ਹੋ ਸਕੇ। Holiday

ਆਰਬੀਆਈ ਦੇ ਹੁਕਮਾਂ ਅਨੁਸਾਰ 31 ਮਾਰਚ ਨੂੰ ਜਾਰੀ ਰਹਿਣਗੀਆਂ ਇਹ ਸੇਵਾਵਾਂ | Holiday

  • ਸਰਕਾਰੀ ਟੈਕਸਾਂ ਦਾ ਭੁਗਤਾਨ (ਇਨਕਮ ਟੈਕਸ, ਜੀ.ਐੱਸ.ਟੀ., ਕਸਟਮ ਡਿਊਟੀ, ਆਬਕਾਰੀ ਡਿਊਟੀ)
  • ਸਰਕਾਰੀ ਪੈਨਸ਼ਨ ਅਤੇ ਸਬਸਿਡੀ ਦਾ ਭੁਗਤਾਨ
  • ਸਰਕਾਰੀ ਕਰਮਚਾਰੀਆਂ ਦੀਆਂ ਤਨਖਾਹਾਂ ਅਤੇ ਭੱਤਿਆਂ ਦੀ ਵੰਡ
  • ਸਰਕਾਰੀ ਸਕੀਮਾਂ ਅਤੇ ਸਬਸਿਡੀਆਂ ਨਾਲ ਸਬੰਧਤ ਜਨਤਕ ਲੈਣ-ਦੇਣ

1 ਅਪ੍ਰੈਲ 2025 ਨੂੰ ਬੈਂਕ ਬੰਦ ਰਹਿਣਗੇ

ਹਾਲਾਂਕਿ, 1 ਅਪ੍ਰੈਲ, 2025 (ਮੰਗਲਵਾਰ) ਨੂੰ ਸਾਲਾਨਾ ਖਾਤਾ ਬੰਦ ਹੋਣ ਕਾਰਨ ਜ਼ਿਆਦਾਤਰ ਰਾਜਾਂ ਵਿੱਚ ਬੈਂਕ ਬੰਦ ਰਹਿਣਗੇ। ਬੈਂਕ ਸਿਰਫ਼ ਮੇਘਾਲਿਆ, ਛੱਤੀਸਗੜ੍ਹ, ਮਿਜ਼ੋਰਮ, ਪੱਛਮੀ ਬੰਗਾਲ ਅਤੇ ਹਿਮਾਚਲ ਪ੍ਰਦੇਸ਼ ਵਿੱਚ ਖੁੱਲ੍ਹੇ ਰਹਿਣਗੇ।

ਡਿਜੀਟਲ ਬੈਂਕਿੰਗ ਸੇਵਾਵਾਂ ਜਾਰੀ ਰਹਿਣਗੀਆਂ

ਟੈਕਸ ਭੁਗਤਾਨ, ਆਨਲਾਈਨ ਬੈਂਕਿੰਗ ਅਤੇ ਮੋਬਾਈਲ ਬੈਂਕਿੰਗ ਰਾਹੀਂ ਫੰਡ ਟਰਾਂਸਫਰ ਵਰਗੀਆਂ ਕਈ ਡਿਜੀਟਲ ਸੇਵਾਵਾਂ ਚਾਲੂ ਰਹਿਣਗੀਆਂ। ਹਾਲਾਂਕਿ, ਗਾਹਕਾਂ ਨੂੰ ਆਪਣੇ ਬੈਂਕਾਂ ਨਾਲ ਪੁਸ਼ਟੀ ਕਰਨੀ ਚਾਹੀਦੀ ਹੈ ਕਿ ਕੀ ਉਨ੍ਹਾਂ ਦੇ ਬੈਂਕ ਵਿੱਚ ਡਿਜੀਟਲ ਲੈਣ-ਦੇਣ ਸੁਚਾਰੂ ਢੰਗ ਨਾਲ ਜਾਰੀ ਰਹੇਗਾ ਜਾਂ ਨਹੀਂ।

LEAVE A REPLY

Please enter your comment!
Please enter your name here