Holiday : ਇਸ ਇਲਾਕੇ ’ਚ ਛੁੱਟੀ ਦਾ ਐਲਾਨ, ਦਫ਼ਤਰ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ

Holiday

ਗੁਰਦਾਸਪੁਰ। ਪੰਜਾਬ ’ਚ ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ’ਚ ਅੱਜ ਭਾਵ 4 ਮਾਰਚ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਅੱਜ ਸਾਰੇ ਸਰਕਾਰੀ ਦਫ਼ਤਰ ਤੇ ਅਦਾਰੇ ਬੰਦ ਰੱਖੇ ਜਾਣਗੇ। ਦਰਅਸਲ ਮਾਝਾ ਇਲਾਕੇ ’ਚ ਸ੍ਰੀ ਚੋਲਾ ਸਾਹਿਬ ਦਾ ਮੇਲਾ ਬੜੀ ਧੂੰਮ-ਧਾਮ ਅਤੇ ਸ਼ਰਧਾ ਨਾਲ ਮਨਾਇਆ ਜਾਂਦਾ ਹੈ। (Holiday)

Also Read : ਸਰਕਾਰ ਵਪਾਰ ਮਿਲਣੀ ਦੌਰਾਨ ਭਗਵੰਤ ਮਾਨ ਤੇ ਕੇਜਰੀਵਾਲ ਨੇ ਬੋਲਿਆ ਸੱਚ, ਸਭ ਰਹਿ ਗਏ ਹੈਰਾਨ

ਇਸ ਸਬੰਧੀ ਅੱਜ ਡੇਰਾ ਬਾਬਾ ਨਾਨਕ ’ਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਮੇਲੇ ’ਚ ਦੂਰ ਦੂਰ ਤੋਂ ਸੰਗਤਾਂ ਦਰਸ਼ਨਾਂ ਲਈ ਆਉਂਦੀਆਂ ਹਨ। ਇਸ ਸਬੰਧੀ ਉੱਪ ਮੰਡਲ ਮੈਜਿਸਟਰੇਟ ਡੇਰਾ ਬਾਬਾ ਨਾਨਕ ਵੱਲੋਂ ਪ੍ਰਾਪਤ ਹੋਈ ਰਿਪੋਰਟ ਅਤੇ ਸ੍ਰੀ ਚਾਲਾ ਸਾਹਿਬ ਦੇ ਮੇਲੇ ਦੀ ਮਹੱਤਤਾ ਨੂੰ ਮੁੱਖ ਰੱਖਦੇ ਹੋਏ ਡਿਪਟੀ ਕਮਿਸ਼ਨਰ ਗੁਰਦਾਸਪੁਰ ਡਾ. ਹਿਮਾਂਸ਼ੂ ਅਗਰਵਾਲ ਨੇ ਉੱਪ ਮੰਡਲ ਡੇਰਾ ਬਾਬਾ ਨਾਨਕ ਵਿੱਚ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਦਫ਼ਤਰ, ਸਰਕਾਰੀ ਤੇ ਗੈਰ ਸਰਕਾਰੀ ਵਿੱਦਿਅਕ ਅਦਾਰੇ ਸੰਸਵਾਂ ਵਿੱਚ ਅੱਜ 4 ਮਾਰਚ ਨੂੰ ਲੋਕਲ ਛੁੱਟੀ ਦਾ ਐਲਾਨ ਕੀਤਾ ਹੈ। (Holiday)

ਸਰਕਾਰ ਵਪਾਰ ਮਿਲਣੀ ਦੌਰਾਨ ਭਗਵੰਤ ਮਾਨ ਤੇ ਕੇਜਰੀਵਾਲ ਨੇ ਬੋਲਿਆ ਸੱਚ, ਸਭ ਰਹਿ ਗਏ ਹੈਰਾਨ

ਲੁਧਿਆਣਾ। ਸਨਅੱਤੀ ਸ਼ਹਿਰ ਲੁਧਿਆਣਾ ਵਿਖੇ ਸਰਕਾਰ ਵਪਾਰ ਮਿਲਣੀ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ਅੰਦਰ ਅਗਾਮੀ ਲੋਕ ਸਭਾ ਚੋਣਾਂ ’ਚ ਸਪੱਸ਼ਟ ਰੂਪ ਵਿੱਚ ਬਹੁਮਤ ਦੀ ਮੰਗ ਕੀਤੀ। ਦਾਅਵਾ ਕੀਤਾ ਕਿ ਪਿਛਲੇ ਸਮੇਂ ’ਚ ਰਵਾਇਤੀ ਪਾਰਟੀਆਂ ਦੇ ਅਹੁਦੇਦਾਰਾਂ ਵਾਂਗ ਆਪਣੇ ਜਾਂ ਆਪਣੇ ਬੱਚਿਆਂ ਲਈ ਨਹੀਂ ਸਗੋਂ ਪੰਜਾਬ ਤੇ ਇਸਦੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਵੋਟਾਂ ਮੰਗ ਰਹੇ ਹਨ। ਇਸ ਦੌਰਾਨ ਉਨਾਂ ਉਦਯੋਗਪਤੀਆਂ ਤੇ ਵਪਾਰੀਆਂ ਨਾਲ ਵਿਸਥਾਰ ’ਚ ਵਿਚਾਰ-ਵਟਾਂਦਰਾ ਵੀ ਕੀਤਾ। Government Business Meeting

ਕਿਹਾ: ਰਵਾਇਤੀ ਪਾਰਟੀਆਂ ਦੇ ਅਹੁਦੇਦਾਰਾਂ ਨੇ ਪਰਿਵਾਰ ਲਈ ਪਰ ਉਹ ਪੰਜਾਬ ਤੇ ਇਸ ਦੀਆਂ ਅਗਲੀ ਪੀੜ੍ਹੀਆਂ ਲਈ ਵੋਟਾਂ ਮੰਗਣ ਆਏ ਹਨ  Holiday

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਸ ਤੋਂ ਪਹਿਲੀ ਸਰਕਾਰ ਵਪਾਰ ਮਿਲਣੀ ਦੌਰਾਨ ਉਨਾਂ ਨੂੰ ਨਹੀਂ ਪਤਾ ਸੀ ਕਿ ਕੀ ਹੋਵੇਗਾ ਪਰ ਅੱਜ ਸੱਚ ਬੋਲਦੇ ਹਨ ਕਿ ਉਹ ਸਿਰਫ਼ ਤੇ ਸਿਰਫ਼ ਵੋਟਾਂ ਲੈਣ ਹੀ ਆਏ ਹਨ। ਕਿਉਂਕਿ ਦੇਸ਼ ਇਲੈਕਸ਼ਨ ਮੋਡ ’ਚ ਜਾ ਰਿਹਾ ਹੈ ਤਾਂ ਇੱਕ ਰਾਜਨੀਤਿਕ ਪਾਰਟੀ ਦੇ ਪ੍ਰਧਾਨ ਹੋਣ ਦੇ ਨਾਤੇ ਉਹ ਪਾਰਟੀ ਦੇ ਕੌਮੀ ਪ੍ਰਧਾਨ ਦੀ ਮੌਜੂਦਗੀ ’ਚ ਉਹ ਸੱਚ ਬੋਲਦੇ ਹਨ।

ਉਨਾਂ ਕਿਹਾ ਕਿ ਉਹ ਵੋਟਾਂ ਆਪਣੀਆਂ ਕੁਰਸੀਆਂ ਵਾਸਤੇ, ਆਪਣੇ ਪੁੱਤ- ਪੋਤਿਆਂ ਨੂੰ ਰੇਤੇ ਦੀਆਂ ਖੱਡਾਂ ਦਿਵਾਉਣ, ਟਰਾਂਸਪੋਰਟ ’ਚ ਹਿੱਸਾ ਪਾਉਣ, ਕਿਸੇ ਬਰਿੱਡ ਦੀ ਕੰਪਨੀ ਨਾਲ ਇੱਕ ਰੁਪਇਆ ਸਾਂਝਾ ਕਰਨ, ਹਵੇਲੀਆਂ ਦੱਬਣ ਜਾਂ ਕੋਈ ਸ਼ਿਸਵਾਂ ਮਹਿਲ ਬਣਾਉਣ ਲਈ ਮੰਗਣ ਨਹੀਂ ਆਏ। ਉਹ ਵੋਟਾਂ ਪੰਜਾਬ ਦੇ ਬੱਚਿਆਂ ਲਈ ਮੰਗਣ ਆਏ ਹਨ। ਉਨਾਂ ਕਿਹਾ ਕਿ ਇੱਕ ਵਾਰ ਨੈਸ਼ਨਲ ਪੱਧਰ ਦੀ ਸ਼ਕਤੀ ਉਨਾਂ ਹੱਥ ਦਿੱਤੀ ਜਾਵੇ ਤਾਂ ਉਹ ਪੰਜਾਬ ਦੇ ਬੱਚਿਆਂ ਦੇ ਹੱਥ ਹੋਰ ਵਧੇਰੇ ਮਜ਼ਬੂਤ ਕਰਨ ਦੇ ਨਾਲ ਹੀ ਪੰਜਾਬ ਵਾਸੀਆਂ ਦਾ ਭਵਿੱਖ ਵੀ ਸੁਰੱਖਿਤ ਕਰ ਦੇਣਗੇੇ। Government Business Meeting

ਕੇਂਦਰ ਸਰਕਾਰ ਪੰਜਾਬ ਤੇ ਦਿੱਲੀ ਸਰਕਾਰ ਨੂੰ ਤੰਗ ਕਰ ਰਹੀ : ਕੇਜਰੀਵਾਲ

ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਤੇ ਦਿੱਲੀ ਸਰਕਾਰ ਨੂੰ ਤੰਗ ਕਰ ਰਹੀ ਹੈ। ਬਾਵਜੂਦ ਇਸਦੇ ਭਗਵੰਤ ਮਾਨ ਕੇਂਦਰ ਵਿਚਲੀ ਭਾਜਪਾ ਸਰਕਾਰ ਤੇ ਗਵਰਨਰ ਨਾਲ ਪੰਜਾਬ ਦੇ ਭਲੇ ਲਈ ਲੜ ਰਹੇ ਹਨ। ਉਨਾਂ ਸਪੱਸ਼ਟ ਤੌਰ ’ਤੇ ਕਿਹਾ ਕਿ ਪੰਜਾਬ ਤੇ ਪੰਜਾਬ ਦੀਆਂ ਆਉਣ ਵਾਲੀਆਂ ਪੀੜੀਆਂ ਲਈ ਉਨਾਂ (ਆਪ) ਨੂੰ ਪੰਜਾਬ ਦੀਆਂ 13 ਦੀਆਂ 13 ਸੀਟਾਂ ਚਾਹੀਦੀਆਂ ਹਨ।

LEAVE A REPLY

Please enter your comment!
Please enter your name here