Holiday: ਪੰਜਾਬ ‘ਚ ਛੁੱਟੀ ਦਾ ਐਲਾਨ

Holiday

ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ 1 ਜੂਨ, 2024 (ਸ਼ਨਿੱਚਰਵਾਰ) ਨੂੰ ਵੋਟਿੰਗ ਵਾਲੇ ਦਿਨ ਵੋਟ ਪਾਉਣ ਲਈ ਪੰਜਾਬ ਵਿੱਚ ਵਿਸ਼ੇਸ਼ ਛੁੱਟੀ ਦੇਣ ਦਾ ਐਲਾਨ ਕੀਤਾ ਗਿਆ ਹੈ। ਹੋਰ ਜਾਣਕਾਰੀ ਦਿੰਦਿਆ ਸਿਬਿਨ ਸੀ ਨੇ ਦੱਸਿਆ ਕਿ ਪੰਜਾਬ ਸੂਬੇ ਦੇ ਸਰਕਾਰੀ ਦਫ਼ਤਰਾਂ, ਬੋਰਡਾਂ/ਕਾਰਪੋਰੇਸ਼ਨਾਂ/ ਵਿੱਦਿਅਕ ਅਦਾਰਿਆਂ ਲਈ ਲਈ 1 ਜੂਨ (ਸ਼ਨਿੱਚਰਵਾਰ) ਨੂੰ ਗਜ਼ਟਿਡ ਛੁੱਟੀ ਰਹੇਗੀ। (Holiday)

ਵੋਟ ਪਾਉਣੀ ਕਿਉਂ ਹੈ ਜ਼ਰੂਰੀ? ਹਰ ਵੋਟਰ ਦੇ ਕੰਮ ਦੀ ਗੱਲ… | Holiday

ਚੋਣਾਂ ਲੋਕਤੰਤਰ ਦਾ ਤਿਉਹਾਰ ਹਨ। ਇਸ ਤਿਉਹਾਰ ’ਚ ਹਰ ਵੋਟਰ ਦੀ ਭਾਗੀਦਾਰੀ ਹੋਣੀ ਚਾਹੀਦੀ ਹੈ ਫਿਰ ਹੀ ਇਸ ਤਿਉਹਾਰ ਦੀ ਖੁਸ਼ੀ ਵਧਦੀ ਹੈ। ਸਾਲ 2019 ਦੇ ਮੁਕਾਬਲੇ ਇਸ ਵਾਰ ਚੋਣਾਂ ’ਚ ਵੋਟਾਂ ਦੀ ਦਰ ’ਚ ਕੁਝ ਗਿਰਾਵਟ ਆਈ ਹੈ, ਜੋ ਨਹੀਂ ਹੋਣੀ ਚਾਹੀਦੀ। ਵੋਟਰ ਨੂੰ ਵੋਟ ਪਾਉਣ ’ਚ ਸਰਗਰਮੀ ਨਾਲ ਭਾਗ ਲੈਣਾ ਚਾਹੀਦਾ ਹੈ। (Lok Sabha Election)

ਚੋਣ ਮੈਦਾਨ ’ਚ ਉੁਤਰੀ ਹਰ ਸਿਆਸੀ ਪਾਰਟੀ ਇਹੀ ਅਪੀਲ ਕਰਦੀ ਹੈ ਕਿ ਹਰ ਵੋਟਰ ਜ਼ਰੂਰ ਵੋਟ ਪਾਵੇ। ਚੋਣ ਕਮਿਸ਼ਨ ਵੀ ਲੋਕਾਂ ਨੂੰ ਵੋਟਾਂ ਲਈ ਪ੍ਰੇਰਿਤ ਕਰਨ ਲਈ ਬ੍ਰਾਂਡ ਅੰਬੈਡਸਡਰਾਂ ਦਾ ਸਹਾਰਾ ਲੈਂਦਾ ਹੈ। ਪ੍ਰਿੰਟ, ਇਲੈਕਟ੍ਰਾਨਿਕ ਅਤੇ ਸੋਸ਼ਲ ਮੀਡੀਆ ਜ਼ਰੀਏ ਵੀ ਲੋਕਾਂ ਨੂੰ ਚੋਣਾਂ ’ਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਇਸ ਸਭ ਦੇ ਬਾਵਜ਼ੂਦ ਵੀ ਵੋਟ ਫੀਸਦੀ ’ਚ ਇਜਾਫ਼ਾ ਨਹੀਂ ਹੁੰਦਾ। ਲਗਭਗ 30 ਫੀਸਦੀ ਲੋਕ ਹਾਲੇ ਵੀ ਵੋਟਾਂ ਪ੍ਰਤੀ ਸੰਵੇਦਨਸ਼ੀਲ ਨਹੀਂ ਹਨ। ਉਨ੍ਹਾਂ ਨੂੰ ਕੋਈ ਮਤਲਬ ਨਹੀਂ ਕਿ ਦੇਸ਼ ’ਚ ਸ਼ਾਸਨ ਕੌਣ ਕਰੇ। ਇਸ ਤਰ੍ਹਾਂ ਦੀ ਉਦਾਸੀਨਤਾ ਕਿਸੇ ਵੀ ਲੋਕਤੰਤਰ ਲਈ ਸਹੀ ਨਹੀਂ। (Holiday)

Also Read : High Court: ਅਦਾਲਤ ਦਾ ਸਵਾਗਤਯੋਗ ਫੈਸਲਾ

ਟੀ.ਵੀ. ਚੈਨਲਾਂ ’ਤੇ, ਸੱਥ ’ਚ, ਦੋਸਤਾਂ-ਮਿੱਤਰਾਂ ਨਾਲ ਚਰਚਾ ਦੌਰਾਨ ਲੋਕ ਸਿਆਸੀ ਆਗੂਆਂ ਨੂੰ ਕੋਸਦੇ ਰਹਿੰਦੇ ਹਨ ਪਰ ਜਦੋਂ ਆਗੂ ਦੀ ਚੋਣ ਕਰਨ ਦਾ ਸਮਾਂ ਆਉਂਦਾ ਹੈ ਤਾਂ ਵੋਟਿੰਗ ਕੇਂਦਰ ਪਹੁੰਚਣ ਦੀ ਖੇਚਲ ਨਹੀਂ ਕਰਦੇ। ਅਜਿਹੇ ਲੋਕਾਂ ਨੂੰ ਸਿਆਸਤ ’ਤੇ ਚਰਚਾ ਕਰਨ ਦਾ ਕੋਈ ਨੈਤਿਕ ਅਧਿਕਾਰ ਨਹੀਂ ਰਹਿ ਜਾਂਦਾ। ਸਮਾਜ ਅਤੇ ਦੇਸ਼ਹਿੱਤ ਲਈ ਜ਼ਰੂਰੀ ਹੈ ਕਿ ਹਰ ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਲੋਕ-ਕਲਿਅਣਕਾਰੀ ਸਰਕਾਰ ਦੀ ਚੋਣ ਕਰੇ। (Holiday)