‘ਵੰਦੇ ਮਾਤਰਮ’ ‘ਭਾਰਤ ਮਾਤਾ ਦੀ ਜੈ’ ਦੇ ਨਾਅਰਿਆਂ ਨਾਲ ਗੂੰਜਿਆ ਆਸਮਾਨ
ਜਲਾਲਾਬਾਦ (ਰਜਨੀਸ਼ ਰਵੀ)। ਦੇਸ਼ ਭਰ ਵਿੱਚ ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਮਨਾਇਆ ਜਾ ਰਿਹਾ ਹੈ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ’ਤੇ ਚਲਦੇ ਹੋਏ ਸਾਧ ਸੰਗਤ ਆਪਣੇ ਘਰਾਂ ਤੇ ਵਪਾਰਕ ਅਦਾਰਿਆਂ ਅਤੇ ਨਾਮ ਚਰਚਾ ਘਰਾਂ ਵਿਖੇ ਦੇਸ਼ ਦੀ ਆਣ ਬਾਨ ਅਤੇ ਸ਼ਾਨ ਤਿਰੰਗੇ ਨੂੰ ਲਹਿਰਾ ਰਹੀ ਹੈ। ਇਸ ਸੰਦਰਭ ਵਿੱਚ ਅੱਜ ਸਥਾਨਕ ਨਾਮ ਚਰਚਾ ਘਰ ਵਿਖੇ ਸਾਧ ਸੰਗਤ ਵੱਲੋਂ ਤਿਰੰਗਾ ਲਹਿਰਾ ਕੇ ਸਲੂਟ ਕੀਤਾ ਗਿਆ। ਤਿਰੰਗੇ ਨੂੰ ਸਲੂਟ ਕਰਦਿਆਂ ‘ਭਾਰਤ ਮਾਤਾ ਕੀ ਜੈ’ ‘ਵੰਦੇ ਮਾਤਰਮ’ ਦੇ ਨਾਅਰਿਆਂ ਨਾਲ ਅਸਮਾਨ ਗੂੰਜਾ ਦਿੱਤਾ।
ਇਸ ਮੌਕੇ ਸਾਧ ਸੰਗਤ ਵੱਲੋਂ ਪੂਜਨੀਕ ਗੁਰੂ ਜੀ ਦੇ ਦੇਸ਼ ਭਗਤੀ ਦੇ ਗੀਤ ‘ਜੀਏ ਗੇ ਮਰੇਂ ਗੇ, ਮਰ ਮਿਟੇ ਗੇ ਦੇਸ਼ ਕੇ ਲੀਏ’ ਗਾ ਕੇ ਮਹੋਲ ਨੂੰ ਦੇਸ਼ ਭਗਤੀ ਦੇ ਰੰਗ ਵਿੱਚ ਰੰਗ ਦਿੱਤਾ। ਇਸ ਮੌਕੇ ਵੱਡੀ ਗਿਣਤੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਫੋਰਸ ਦੇ ਸੇਵਦਾਰ ਮਜੌਦ ਸਨ। ਜਿਨ੍ਹਾਂ ਵਿਚ ਜ਼ਿਲ੍ਹਾ 25 ਮੈਂਬਰ ਸੁਭਾਸ਼ ਸੁਖੀਜਾ ਉਡੀਕ ਹਾਡਾ ਮਾਸਟਰ ਪ੍ਰੀਤਮ ਸਿੰਘ ਸੁਖਚੈਨ ਹਾਂਡਾ, ਵਿੱਕੀ ਮੱਕੜ, ਰਾਜ ਕੁਮਾਰ ਸਚਦੇਵਾ, ਰਾਜੀਵ ਸੋਈ, ਬਿੱਟੂ ਰਹੇਜ਼ਾ, ਸੰਦੀਪ ਇੰਸਾਂ, ਪਰਮਜੀਤ ਇੰਸਾਂ, ਰਕੇਸ਼ ਇੰਸਾਂ, ਵਿਮਲ ਇੰਸਾਂ, ਸੋਨੂੰ ਇੰਸਾਂ ਮਜੌਦ ਸਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ