ਨਵੀਂ ਦਿੱਲੀ (ਏਜੰਸੀ)। ਹਾਕੀ ਇੰਡੀਆ (ਐਚ.ਆਈ.) ਨੇ (Hockey Champions Trophy) ਸ਼ੁੱਕਰਵਾਰ ਨੂੰ ਬੰਗਲੁਰੂ ਦੇ ਭਾਰਤੀ ਖੇਡ ਅਥਾਰਟੀ (ਸਾਈ) ਸੈਂਟਰ ‘ਚ 21 ਦਿਨਾਂ ਤੱਕ ਚੱਲਣ ਵਾਲੇ ਰਾਸ਼ਟਰੀ ਪੁਰਸ਼ ਸੀਨੀਅਰ ਟੀਮ ਦੇ ਕੈਂਪ ਲਈ 48 ਸੰਭਾਵਿਤਾਂ ਦਾ ਐਲਾਨ ਕੀਤਾ ਬੰਗਲੁਰੂ ਦੇ ਸਾਈ ਸੈਂਟਰ ‘ਚ 28 ਮਈ ਤੋਂ ਰਾਸ਼ਟਰੀ ਕੈਂਪ ਦੀ ਸ਼ੁਰੂਆਤ ਹੋਵੇਗੀ ਜੋ 21 ਦਿਨਾਂ ਤੱਕ ਚੱਲੇਗਾ. ਐਚ.ਆਈ. ਨੇ 55 ਖਿਡਾਰੀਆਂ ਦੇ ਪਿਛਲੇ ਕੈਂਪ ਚੋਂ ਨਿੱਜੀ ਪ੍ਰਦਰਸ਼ਨ ਦੇ ਆਧਾਰ ‘ਤੇ 48 ਸੰਭਾਵਿਤਾਂ ਦੀ ਚੋਣ ਕੀਤੀ ਹੈ। (Hockey Champions Trophy)
ਜੋ ਨਵੇਂ ਕੋਚ ਹਰਿੰਦਰ ਸਿੰਘ ਦੇ ਮਾਰਗਦਰਸ਼ਨ ‘ਚ ਹਾਲੈਂਡ ਦੇ ਬਰੇਦਾ ‘ਚ ਹੋਣ ਵਾਲੇ ਐਫ.ਆਈ.ਐਚ. ਪੁਰਸ਼ ਚੈਂਪੀਅਨਜ਼ ਟਰਾਫ਼ੀ ਲਈ ਤਿਆਰੀ ਕਰਨਗੇ ਮਹਿਲਾ ਟੀਮ ਨਾਲ ਸਫ਼ਲਤਾ ਤੋਂ ਬਾਅਦ ਪੁਰਸ਼ ਟੀਮ ਦੇ ਮੁੱਖ ਕੋਚ ਬਣਾਏ ਗਏ ਹਰਿੰਦਰ ਸਿੰਘ ਨੇ ਟੀਮ ਚੋਣ ਨੂੰ ਲੈ ਕੇ ਕਿਹਾ ਕਿ ਪਿਛਲੇ ਕੈਂਪ ‘ਚ ਅਸੀਂ ਖਿਡਾਰੀਆਂ ਦੇ ਨਿੱਜੀ ਪ੍ਰਦਰਸ਼ਨ ‘ਤੇ ਧਿਆਨ ਦਿੱਤਾ ਅਸੀਂ ਪੈਨਲਟੀ ਕਾਰਨਰ ਦਾ ਬਚਾਅ ਕਰਨ ਅਤੇ ਗੋਲ ਕਰਨ ‘ਤੇ ਜ਼ਿਆਦਾ ਧਿਆਨ ਦਿੱਤਾ। (Hockey Champions Trophy)
ਰਾਸ਼ਟਰੀ ਕੈਂਪ ‘ਚ ਇਸ ਵਾਰ ਸਾਬਕਾ ਕਪਤਾਨ ਪੀ.ਆਰ.ਸ਼੍ਰੀਜੇਸ਼ ਸਮੇਤ ਛੇ ਗੋਲਕੀਪਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਰੱਖਿਆ ਕਤਾਰ ਲਈ 14 ਡਿਫੈਂਡਰਾਂ ਨੂੰ ਚੁਣਿਆ ਹੈ ਜਿਸ ਵਿੱਚ ਡਰੈਗ ਫਲਿੱਕਰ ਹਰਮਨਪੀ੍ਰਤ ਸਿੰਘ, ਰੁਪਿੰਦਰ ਪਾਲ ਸਿੰਘ, ਵਰੁਣ ਕੁਮਾਰ, ਅਮਿਤ ਰੋਹਿਦਾਸ ਆਦਿ ਸ਼ਾਮਲ ਹਨ ਮਿਡਫੀਲਡਰਾਂ ‘ਚ ਮਨਪ੍ਰੀਤ ਸਿੰਘ, ਚਿਗਲੇਨਸਾਨਾ, ਲਲਿਤ ਕੁਮਾਰ, ਫਾਰਵਰਡਾਂ ‘ਚ ਐਸ.ਵੀ.ਸੁਨੀਲ, ਆਕਾਸ਼ਦੀਪ ਸਿੰਘ, ਰਮਨਦੀਪ ਸਿੰਘ, ਦਿਲਪ੍ਰੀਤ ਸਿੰਘ, ਅਰਮਾਨ ਕੁਰੈਸ਼ੀ ਨੂੰ ਰਾਸ਼ਟਰੀ ਕੈਂਪ ‘ਚ ਜਗ੍ਹਾ ਦਿੱਤੀ ਗਈ ਹੈ ਮੈਨੂੰ ਭਰੋਸਾ ਹੈ ਕਿ ਅਸੀਂ ਚੈਂਪੀਅਨਜ਼ ਟਰਾਫ਼ੀ ਲਈ ਮਜ਼ਬੂਤ ਪੂਲ ਚੁਣਿਆ ਹੈ ਇਹ ਚੈਂਪੀਅਨਜ਼ ਟਰਾਫ਼ੀ ਦਾ ਆਖ਼ਰੀ ਸੀਜ਼ਨ ਹੈ ਅਤੇ ਅਸੀਂ ਕਿਸੇ ਵੀ ਤਰ੍ਹਾਂ ਪੋਡਿਅਮ ‘ਤੇ ਖੜ੍ਹੇ ਹੋ ਕੇ ਇਤਿਹਾਸ ਦਾ ਹਿੱਸਾ ਬਣਨਾ ਚਾਹੁੰਦੇ ਹਾਂ ਅਸੀਂ ਇਸ ਟੀਚੇ ਦੇ ਨਾਲ ਆਪਣੇ ਕੈਂਪ ਦੀ ਸ਼ੁਰੂਆਤ ਕਰਾਂਗੇ। (Hockey Champions Trophy)