ਐਚਆਈਵੀ ਦੇ ਸਹਿ ਖੋਜੀ ਲੀਊਕ ਮੈਂਟਾਗਨੀਅਰ ਦਾ ਦਿਹਾਂਤ
ਪੈਰਿਸ। ਹਿਊਮਨ ਇਮਿਊਨੋਡੈਫੀਸ਼ੀਐਂਸੀ ਵਾਇਰਸ (ਐਚਆਈਵੀ) ਦੇ ਸਹਿ ਖੋਜਕਾਰ ਅਤੇ ਨੋਬਲ ਪੁਰਸਕਾਰ ਜੇਤੂ (Luke Montagnier) ਲੀਊਕ ਮੋਂਟਾਗਨੀਅਰ ਦੀ ਮੌਤ ਹੋ ਗਈ ਹੈ। ਉਹ 89 ਸਾਲ ਦੇ ਸਨ। ਫਰਾਂਸ ਦੇ ਸਿੱਖਿਆ ਅਤੇ ਖੋਜ ਮੰਤਰੀ ਫਰੈਡਰਿਕ ਵਿਡਾਲ ਨੇ ਵੀਰਵਾਰ ਨੂੰ ਮੋਂਟੇਗਰੀਅਰ ਦੀ ਮੌਤ ਦੀ ਖ਼ਬਰ ਦਾ ਐਲਾਨ ਕੀਤਾ । ਵਿਡਾਲ ਨੇ ਇਹ ਟਵੀਟ ਕੀਤਾ,‘ ਲਿਊਕ ਮੌਂਟਾਗਲੀਅਰ ਦਾ ਦੇਹਾਂਤ ਹੋਣ ਨਾਲ ਫਰਾਂਸ ਨੇ 2008 ਵਿੱਚ ਮੈਡੀਸਨ ਦੇ ਖੇਤਰ ਵਿੱਚ ਨੋਬਲ ਪੁਰਸਕਾਰ ਨਾਲ ਸਨਮਾਨਿਤ ਇੱਕ ਮਹਾਨ ਸ਼ੋਧਕਰਤਾ ਏਡਜ਼ ਨਾਲ ਜੁੜੇ ਵਾਇਰਸ ਦੇ ਸਹਿ ਖੋਜਕਰਤਾ ਨੂੰ ਗੁਆ ਦਿੱਤਾ ਹੈ।’ ਜ਼ਿਕਰਯੋਗ ਹੈ ਕਿ ਫਰਾਂਸ ਸੋਏਰ ਦੈਨਿਕ ਨੇ ਪੈਰਿਸ ਦੇ ਪੱਛਮੀ ਵਿੱਚ ਨਿਊਲੀ ਸੁਰ ਸੀਨ ਸਥਿਤ ਇੱਕ ਅਮਰੀਕੀ ਹਸਪਤਾਲ ਵਿੱਚ ਮੰਗਲਵਾਰ ਨੂੰ ਮੋਂਟਾਗਨੀਅਰ ਦਾ ਦੇਹਾਂਤ ਹੋਣ ਦੀ ਸੂਚਨਾ ਦਿੱਤੀ ਗਈ। ਸ਼ਹਿਰ ਦੇ ਪ੍ਰਸ਼ਾਸਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਮੋਨਟਾਗਨੀਅਰ ਦੀ ਐਚਆਈਵੀ ਦੀ ਖੋਜ਼ ਨੇ ਐਕਵਾਇਰਡ ਇਮਯੂਨੋਡੈਫੀਸ਼ੈਂਸੀ ਸਿੰਡਰੋਮ (ਏਡਜ਼) ਦੀ ਜਾਂਚ ਅਤੇ ਇਲਾਜ਼ ਲਈ ਰਾਹ ਪੱਧਰਾ ਕੀਤਾ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ