ਅੰਬਾਲਾ ‘ਚ ਬਣੇਗਾ ਇਤਿਹਾਸ, ਭਾਰਤ ਨੂੰ ਅੱਜ ਮਿਲਣਗੇ 5 ਰਾਫ਼ੇਲ

ਹਵਾਈ ਫੌਜ ਮੁਖੀ ਕਰਨਗੇ ਅਗਵਾਈ

ਅੰਬਾਲਾ। ਫਰਾਂਸ ਤੋਂ ਖਰੀਦੇ ਜਾ ਰਹੇ 36 ਰਾਫੇਲ ਜੰਗੀ ਜਹਾਜ਼ਾਂ ਦੀ ਪਹਿਲੀ ਖੇਪ ਦੇ ਪੰਜ ਜਹਾਜ਼ ਬੁੱਧਵਾਰ ਦੁਪਹਿਰ ਅਬੰਾਲਾ ਦੇ ਹਵਾਈ ਫੌਜ ਏਅਰਬੇਸ ਪਹੁੰਚਣਗੇ ਜਿੱਥੇ ਹਵਾਈ ਫੌਜੀ ਮੁਖੀ ਆਰ. ਕੇ. ਐਸ. ਭਦੌਰੀਆ ਉਨ੍ਹਾਂ ਦੀ ਅਗਵਾਈ ਕਰਨਗੇ।

ਰਾਫੇਲ ਜਹਾਜ਼ਾਂ ਦੀ ਇਹ ਪਹਿਲੀ ਖੇਪ ਹੈ। ਭਾਰਤ ਨੇ ਫਰਾਂਸ ਦੇ 59 ਹਜ਼ਾਰ ਕਰੋੜ ਰੁਪਏ ‘ਚ 36 ਰਾਫ਼ੇਲ ਜਹਾਜ਼ ਖਰੀਦਣ ਦਾ ਸੌਦਾ ਕੀਤਾ ਹੈ। ਜਾਣਕਾਰੀ ਅਨੁਸਾਰ ਪੰਜ ਜਹਾਜ਼ਾਂ ਨੇ ਸੋਮਵਾਰ ਨੂੰ ਫਰਾਂਸ ਤੋਂ ਉੱਡਾਣ ਭਰੀ ਸੀ ਤੇ ਉਸੇ ਦਿਨ ਦਸ ਘੰਟਿਆਂ ਦਾ ਸਫ਼ਰ ਤੈਅ ਕਰਕੇ ਸੰਯੁਕਤ ਅਰਬ ਅਮੀਰਾਤ ਪਹੁੰਚੇ ਤੇ ਅੱਜ ਉੱਥੋਂ ਉਡਾਣ ਭਰ ਅੰਬਾਲਾ ਪਹੁੰਚਣਗੇ। ਅੰਬਾਲਾ ‘ਚ ਹੀ ਰਾਫ਼ੇਲ ਦੀ ਪਹਿਲੀ ਸਕਵਾਡ੍ਰਨ ਤਾਇਨਾਤ ਹੋਵੇਗੀ। 17ਵੀਂ ਨੰਬਰ ਦੀ ਇਸ ਸਕਵਾਡ੍ਰਨ ਨੂੰ ‘ਗੋਲਡਨ-ਏਰੋਜ਼’  ਨਾਂਅ ਦਿੱਤਾ ਗਿਆ ਹੈ, ਜਿਸ ‘ਚ 18 ਰਾਫੇਲ ਜੰਗੀ ਜਹਾਜ਼, ਤਿੰਨ ਟਰੇਨੀ ਜਹਾਜ਼ ਤੇ ਬਾਕੀ 15 ਜੰਗੀ ਜਹਾਜ਼ ਹੁਣਗੇ। ਪੰਜ ਰਾਫੇਲ ਜੰਗੀ ਜਹਾਜ਼ਾਂ ਦੇ ਆਉਣ  ਤੋਂ ਪਹਿਲਾਂ ਮੰਗਲਵਾਰ ਨੂੰ ਅੰਬਾਲਾ ਹਵਾਈ ਫੌਜ ਕੇਂਦਰ ਦੇ ਆਸ-ਪਾਸ ਸੁਰੱਖਿਆ ਵਿਵਸਥਾ ਸ਼ਖਤ ਕਰ ਦਿੱਤੀ ਹੈ ਤੇ ਧਾਰਾ 144 ਲਾਗੂ ਕੀਤੀ ਗਈ ਹੈ। ਅੰਬਾਲਾ ਜ਼ਿਲ੍ਹਾ ਪ੍ਰਸ਼ਾਸਨ ਨੇ ਹਵਾਈ ਫੌਜ ਕੇਂਦਰ ਨੇ ਤਿੰਨ ਕਿਲੋਮੀਟਰ ਦੇ ਦਾਇਰੇ ‘ਚ ਲੋਕਾਂ ਦੇ ਡਰੋਨ ਉਡਾਉਣ ‘ਤੇ ਪਾਬੰਦੀ ਲਾ ਦਿੱਤੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ

LEAVE A REPLY

Please enter your comment!
Please enter your name here