ਸਾਡੇ ਨਾਲ ਸ਼ਾਮਲ

Follow us

12.2 C
Chandigarh
Wednesday, January 21, 2026
More
    Home Breaking News Haryana: &#82...

    Haryana: ‘ਸੱਚ ਕਹੂੰ’ ਦੀ ਵਰ੍ਹੇਗੰਢ ਮੌਕੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਹਿ ਦਿੱਤੀ ਵੱਡੀ ਗੱਲ

    Haryana News
    Haryana News: 'ਸੱਚ ਕਹੂੰ' ਦੀ ਵਰ੍ਹੇਗੰਢ 'ਤੇ ਮੌਕੇ ਮੁੱਖ ਮੰਤਰੀ ਨਾਇਬ ਸੈਣੀ ਨੇ ਕਹਿ ਦਿੱਤੀ ਵੱਡੀ ਗੱਲ

    Sach Kahoon 23rd Anniversary | Haryana

    Haryana: 11 ਜੂਨ 2002 ਨੂੰ ‘ਸੱਚ ਕਹੂੰ’ ਅਖਬਾਰ ਪੱਤਰਕਾਰੀ ਦੀ ਔਖੀ ਤੇ ਚੁਣੌਤੀਆਂ ਭਰੀ ਡਗਰ ’ਤੇ ਆਪਣੀ ਮਸਤ ਤੋਰ ਤੁਰ ਪਿਆ ਤੜਕ-ਭੜਕ, ਵਿਖਾਵੇ, ਘਟੀਆ ਮੁਕਾਬਲੇਬਾਜ਼ੀ, ‘ਸਭ ਤੋਂ ਪਹਿਲਾ’ ਤੇ ‘ਸਭ ਤੋਂ ਤੇਜ਼’ ਦੇ ਰੁਝਾਨ ’ਚ ਤੱਥਾਂ ਨੂੰ ਮਿੱਧਣ ਵਾਲੀ ਸ਼ੈਲੀ ਨਾਲੋਂ ਪੂਰੀ ਤਰ੍ਹਾਂ ਦੂਰੀ ਬਣਾਉਂਦਿਆ ‘ਸੱਚ ਕਹੂੰ’ ਸੱਚ, ਹੱਕ ਤੇ ਤੱਥਾਂ ਦੀ ਪੜਤਾਲ ਨੂੰ ਆਪਣੀ ਨੀਤੀ ਤੇ ਅੰਤਰਆਤਮਾ ’ਚ ਵਸਾ ਕੇ ਪਾਠਕਾਂ ਅਤੇ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਇਮਾਨਦਾਰੀ, ਦ੍ਰਿੜਤਾ ਤੇ ਵਚਨਬੱਧਤਾ ਨਾਲ ਨਿਭਾ ਰਿਹਾ ਹੈ। Haryana News

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪ੍ਰੇਰਨਾ ਨਾਲ ਅਸੂਲਾਂ, ਆਦਰਸ਼ਾਂ ਅਤੇ ਜੀਵਨ ਮੁੱਲਾਂ ਦੀ ਨੀਤੀ ਨੂੰ ਵਪਾਰਕ ਹਿੱਤਾਂ ਤੋਂ ਉੱਪਰ ਰੱਖਣ ਦਾ ਹੀ ਨਤੀਜਾ ਹੈ ਕਿ ਅੱਜ 23 ਵਰ੍ਹੇ ਲੱਖਾਂ ਪਾਠਕਾਂ ਨਾਲ ਅਟੁੱਟ ਰਿਸ਼ਤੇ ਦਾ ਰੂਪ ਲੈ ਗਏ ਹਨ ਪ੍ਰਿੰਟ ਤੋਂ ਲੈ ਕੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਸੱਚ ਕਹੂੰ ਝੂਠ ਦੇ ਹਨ੍ਹੇਰੇ ’ਚ ਆਸ ਦੀ ਕਿਰਨ ਨਹੀਂ ਸਗੋਂ ਸੂਰਜ ਬਣ ਕੇ ਉੱਭਰਿਆ।

    ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਚਰਨ-ਕਮਲਾਂ ’ਚ ਇਹ ਅਰਦਾਸ ਹੈ ਕਿ ‘ਸੱਚ ਕਹੂੰ’ ਦੇ ਸਮੂੁਹ ਸਟਾਫ਼, ਪੱਤਰਕਾਰਾਂ, ਨਿਊਜ਼ ਪੇਪਰ ਏਜੰਸੀ ਹੋਲਡਰਾਂ ਨੂੰ ਸਮਾਜ ਦੇ ਭਲੇ ਲਈ ਸਦਾ ਕਾਰਜਸ਼ੀਲ ਰਹਿਣ ਦਾ ਬਲ ਬਖਸ਼ਣਾ ਜੀ।

    ਵਧਾਈ ਤੇ ਸ਼ੁਭਕਾਮਨਾਵਾਂ : ਮੁੱਖ ਮੰਤਰੀ ਨਾਇਬ ਸਿੰਘ ਸੈਣੀ | Haryana

    ਮੈਨੂੰ ਇਹ ਜਾਣ ਕੇ ਖੁਸ਼ੀ ਹੋ ਰਹੀ ਹੈ ਕਿ ਰੋਜ਼ਾਨਾ ‘ਸੱਚ ਕਹੂੰ’ ਅਖ਼ਬਾਰ ਦੀ 23ਵੀਂ ਵਰ੍ਹੇਗੰਢ 11 ਜੂਨ 2025 ਨੂੰ ਮਨਾਈ ਜਾ ਰਹੀ ਹੈ। ਰੋਜ਼ਾਨਾ ‘ਸੱਚ ਕਹੂੰ’ ਅਖ਼ਬਾਰ ਦੋ ਭਾਸ਼ਾਵਾਂ ਹਿੰਦੀ ਅਤੇ ਪੰਜਾਬੀ ਵਿੱਚ ਪ੍ਰਕਾਸ਼ਿਤ ਹੁੰਦਾ ਹੈ। ਪੱਤਰਕਾਰੀ ਨੂੰ ਲੋਕਤੰਤਰ ਦਾ ਚੌਥਾ ਥੰਮ੍ਹ ਮੰਨਿਆ ਜਾਂਦਾ ਹੈ। ਅਖ਼ਬਾਰ ਦੇਸ਼-ਪ੍ਰਦੇਸ਼ ’ਚ ਵਾਪਰ ਰਹੀਆਂ ਘਟਨਾਵਾਂ ਨੂੰ ਜਨਤਾ ਦੇ ਸਾਹਮਣੇ ਲਿਆਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ ਅਤੇ ਇਹ ਸਰਕਾਰ ਅਤੇ ਜਨਤਾ ਵਿਚਕਾਰ ਇੱਕ ਪੁਲ ਦਾ ਕੰਮ ਵੀ ਕਰਦੇ ਹਨ। ਉਮੀਦ ਹੈ ਕਿ ‘ਸੱਚ ਕਹੂੰ ਅਖ਼ਬਾਰ ਰਾਸ਼ਟਰੀ ਹਿੱਤ ਅਤੇ ਸਮਾਜ ਦੇ ਸਾਰੇ ਵਰਗਾਂ ਦੇ ਹਿੱਤ ਨੂੰ ਧਿਆਨ ਵਿੱਚ ਰੱਖ ਕੇ ਪ੍ਰਕਾਸ਼ਿਤ ਕੀਤਾ ਜਾਵੇਗਾ। ਮੈਂ ਰੋਜ਼ਾਨਾ ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸੰਪਾਦਕੀ ਟੀਮ ਅਤੇ ਇਸ ਦੇ ਸਾਰੇ ਪਾਠਕਾਂ ਨੂੰ ਵਧਾਈ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ। Sach Kahoon 23rd Anniversary

    ਇਹ ਖਬਰ ਵੀ ਪੜ੍ਹੋ : Social Media Addiction In Kids: ਬਚਪਨ ’ਤੇ ਸੋਸ਼ਲ ਮੀਡੀਆ ਦਾ ਸੰਕਟ

    ਨਾਇਬ ਸਿੰਘ ਸੈਣੀ
    ਮੁੱਖ ਮੰਤਰੀ, ਹਰਿਆਣਾ ਸਰਕਾਰ

    ਪ੍ਰਮੁੱਖ ਅਖ਼ਬਾਰ ‘ਸੱਚ ਕਹੂੰ’ ਦੀ 23ਵੀਂ ਵਰ੍ਹੇਗੰਢ ਦੇ ਮੌਕੇ ’ਤੇ ਸੰਪਾਦਕੀ ਟੀਮ, ਸਾਰੇ ਪੱਤਰਕਾਰਾਂ ਅਤੇ ਪਾਠਕਾਂ ਨੂੰ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ। ਪਿਛਲੇ ਸਾਲਾਂ ਤੋਂ ਅਖ਼ਬਾਰ ਹਮੇਸ਼ਾ ਨਿਰਪੱਖ ਪੱਤਰਕਾਰੀ, ਸਮਾਜਿਕ ਸਰੋਕਾਰਾਂ ਦੀ ਪੇਸ਼ਕਾਰੀ ਅਤੇ ਮਨੁੱਖੀ ਸੇਵਾ ਨਾਲ ਸਬੰਧਤ ਭਖਦੇ ਮੁੱਦਿਆਂ ਨੂੰ ਉਜਾਗਰ ਕਰਨ ਵਿੱਚ ਮੋਹਰੀ ਰਿਹਾ ਹੈ। ਇਸ ਦੀਆਂ ਲਿਖਤਾਂ ਨੇ ਸਮਾਜ ਵਿੱਚ ਸੱਚਾਈ, ਸਦਭਾਵਨਾ ਅਤੇ ਸੇਵਾ ਭਾਵਨਾ ਨੂੰ ਇੱਕ ਮਜ਼ਬੂਤ ਨੀਂਹ ਪ੍ਰਦਾਨ ਕੀਤੀ ਹੈ। ਅਸੀਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਹਾਂ ਕਿ ਰੋਜ਼ਾਨਾ ‘ਸੱਚ ਕਹ’ੂੰ ਅਖ਼ਬਾਰ ਭਵਿੱਖ ਵਿੱਚ ਆਪਣੀ ਨਿਰਪੱਖਤਾ, ਇਮਾਨਦਾਰੀ ਅਤੇ ਜਨਹਿੱਤ ਨਾਲ ਪੱਤਰਕਾਰੀ ਦੇ ਉੱਚਤਮ ਮਿਆਰਾਂ ’ਤੇ ਕੰਮ ਕਰਦਾ ਰਹੇ ਅਤੇ ਦਿਨ ਦੁੱਗਣੀ, ਰਾਤ ਚੌਗੁਣੀ ਤਰੱਕੀ ਕਰਦਾ ਰਹੇ। Haryana

    ਕ੍ਰਿਸ਼ਨ ਪਾਲ ਗੁੁੱਜਰ,
    ਕੇਂਦਰੀ ਸਹਿਕਾਰਤਾ ਰਾਜ ਮੰਤਰੀ, ਭਾਰਤ ਸਰਕਾਰ

    ਰਾਸ਼ਟਰੀ ਰੋਜ਼ਾਨਾ ‘ਸੱਚ ਕਹੂੰ’ ਅਖ਼ਬਾਰ ਨੂੰ ਇਸ ਦੇ 23ਵੇਂ ਸਥਾਪਨਾ ਦਿਵਸ ’ਤੇ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ। ਅਖ਼ਬਾਰ ਆਪਣੀ ਨਿਰਪੱਖ ਪੱਤਰਕਾਰੀ, ਸਮਾਜਿਕ ਸਰੋਕਾਰਾਂ ਦੀ ਪੇਸ਼ਕਾਰੀ ਅਤੇ ਮਨੁੱਖੀ ਸੇਵਾ ਪ੍ਰਤੀ ਆਪਣੀ ਅਟੁੱਟ ਸਮਰਪਣ ਲਈ ਸ਼ਲਾਘਾਯੋਗ ਰਿਹਾ ਹੈ। ਸੱਚਾਈ, ਇਮਾਨਦਾਰੀ ਅਤੇ ਲੋਕਹਿੱਤ ਨੂੰ ਕੇਂਦਰ ਵਿੱਚ ਰੱਖ ਕੇ ਜਾਣਕਾਰੀ ਦਾ ਪ੍ਰਸਾਰ ਕਰਨ ਦੀ ਤੁਹਾਡੀ ਵਚਨਬੱਧਤਾ ਭਾਰਤੀ ਲੋਕਤੰਤਰ ਦੀ ਮਜ਼ਬੂਤ ਨੀਂਹ ਹੈ।

    ਖਾਸ ਕਰਕੇ ਦੁਭਾਸ਼ੀ ਫਾਰਮੈਟ ਸਮਾਜ ਦੇ ਬਹੁਲਵਾਦੀ ਸੱਭਿਆਚਾਰ ਨੂੰ ਮਜ਼ਬੂਤ ਕਰਦਾ ਹੈ। ਮੈਂ ਪਰਮਾਤਮਾ ਅੱਗੇ ਪ੍ਰਾਰਥਨਾ ਕਰਦੀ ਹਾਂ ਕਿ ‘ਸੱਚ ਕਹੂੰ’ ਭਵਿੱਖ ਵਿੱਚ ਵੀ ਇਸ ਸ਼ਾਨਦਾਰ ਮਾਰਗ ’ਤੇ ਅੱਗੇ ਵਧਦਾ ਰਹੇ, ਨਵੇਂ ਰਿਕਾਰਡ ਕਾਇਮ ਕਰਦਾ ਰਹੇ ਅਤੇ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਕਰਕੇ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਂਦਾ ਰਹੇ। ਮੈਂ ‘ਸੱਚ ਕਹੂੰ’ਅਖਬਾਰ ਨਾਲ ਜੁੜੇ ਸਾਰੇ ਵਿਅਕਤੀਆਂ ਨੂੰ ਦਿਲੋਂ ਸ਼ੁਭਕਾਮਨਾਵਾਂ ਦਿੰਦੀ ਹਾਂ, ਜਿਨ੍ਹਾਂ ਦੇ ਯਤਨਾਂ ਨੇ ਸਮਾਜ ਵਿੱਚ ਸਾਕਾਰਾਤਮਕ ਸੰਦੇਸ਼ ਫੈਲਾਏ।

    ਕੁਮਾਰੀ ਸ਼ੈਲਜਾ
    ਕਾਂਗਰਸ ਜਨਰਲ ਸਕੱਤਰ ਅਤੇ ਸੰਸਦ ਮੈਂਬਰ, ਲੋਕ ਸਭਾ ਹਲਕਾ ਸਰਸਾ

    ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਰੋਜ਼ਾਨਾ ‘ਸੱਚ ਕਹੂੰ’ ਅਖ਼ਬਾਰ ਆਪਣੀ 23ਵੀਂ ਵਰ੍ਹੇਗੰਢ ਮਨਾਉਣ ਜਾ ਰਿਹਾ ਹੈ। ਪਿਛਲੇ 23 ਸਾਲਾਂ ਵਿੱਚ ‘ਸੱਚ ਕਹੂ’ੰ ਅਖ਼ਬਾਰ ਨੇ ਆਪਣੀ ਨਿਰਪੱਖ ਅਤੇ ਨਿਡਰ ਖ਼ਬਰਾਂ ਅਤੇ ਵਿਲੱਖਣ ਲਿਖਣ ਸ਼ੈਲੀ ਨਾਲ ਪਾਠਕਾਂ ਵਿੱਚ ਆਪਣੀ ਇੱਕ ਵੱਖਰੀ ਜਗ੍ਹਾ ਬਣਾਈ ਹੈ। ‘ਸੱਚ ਕਹੂੰ’ ਨੇ ਹਮੇਸ਼ਾ ਲੋਕਤੰਤਰ ਦੇ ਚੌਥੇ ਥੰਮ੍ਹ ਵਜੋਂ ਆਪਣੀ ਭੂਮਿਕਾ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਇਆ ਹੈ, ਇਸੇ ਲਈ ਇਹ ਪਾਠਕਾਂ ਦੇ ਇੱਕ ਵੱਡੇ ਹਿੱਸੇ ਦੀ ਪਸੰਦ ਹੈ।

    ਪ੍ਰਦੇਸ਼ ਦੇ ਵਿਕਾਸ ਦੀ ਗੱਲ ਕਰੀਏ ਜਾਂ ਸਮਾਜਿਕ ਸਰੋਕਾਰ ਦੀ, ਸੱਚ ਕਹੂੰ ਅਖ਼ਬਾਰ ਦਾ ਹਮੇਸ਼ਾ ਇੱਕ ਵਿਸ਼ੇਸ਼ ਸਹਿਯੋਗ ਰਿਹਾ ਹੈ। ਮੈਨੂੰ ਉਮੀਦ ਅਤੇ ਵਿਸ਼ਵਾਸ ਹੈ ਕਿ ‘ਸੱਚ ਕਹੂ’ੰ ਅਖ਼ਬਾਰ ਆਪਣੀ ਨਿਰਪੱਖ ਅਤੇ ਸੁਤੰਤਰ ਪੱਤਰਕਾਰੀ ਨਾਲ ਲੋਕਾਂ ਦੀ ਆਵਾਜ਼ ਬਣ ਕੇ ਰਾਜ ਅਤੇ ਸਮਾਜ ਦੇ ਹਿੱਤ ਵਿੱਚ ਆਪਣੇ ਫਰਜ਼ਾਂ ਅਤੇ ਜ਼ਿੰਮੇਵਾਰੀਆਂ ਨੂੰ ਇਮਾਨਦਾਰੀ ਨਾਲ ਨਿਭਾਉਂਦਾ ਰਹੇਗਾ ਅਤੇ ਪੱਤਰਕਾਰੀ ਦੇ ਖੇਤਰ ਵਿੱਚ ਨਵੇਂ ਆਯਾਮ ਸਥਾਪਤ ਕਰਦਾ ਰਹੇਗਾ। ਅਖ਼ਬਾਰ ਦੇ 23 ਸਾਲ ਪੂਰੇ ਹੋਣ ’ਤੇ ਹਾਰਦਿਕ ਵਧਾਈਆਂ ਅਤੇ ਸ਼ੁਭਕਾਮਨਾਵਾਂ।

    ਭਾਗੀਰਥ ਚੌਧਰੀ
    ਖੇਤੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਭਾਰਤ ਸਰਕਾਰ