ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ ‘ਚ ਆਈ ਇਤਿਹਾਸਕ ਗਿਰਾਵਟ
ਵਾਸ਼ਿੰਗਟਨ। ਅਮਰੀਕੀ ਕੱਚੇ ਤੇਲ ਦੀਆਂ ਕੀਮਤਾਂ ‘ਚ ਸੋਮਵਾਰ ਨੂੰ ਇਤਿਹਾਸਕ 105 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਹੀ ਅਤੇ ਪਹਿਲੀ ਵਾਰ ਤੇਲ ਦੀਆਂ ਕੀਮਤਾਂ ਨੈਗੇਟਿਵ 2 ਡਾਲਰ ਪ੍ਰਤੀ ਬੈਰਲ ‘ਤੇ ਪਹੁੰਚ ਗਈ। ਵੈਸਟ ਟੈਕਸਾਸ ਇੰਟਰਮੀਡੀਏਟ (ਡਬਲਿਊਟੀਆਈ) ਦੇ ਮਈ ਵਿਤਰਣ ‘ਚ 300 ਫੀਸਦੀ ਤੋਂ ਜਿਆਦਾ ਦੀ ਗਿਰਾਵਟ ਦਰਜ ਕੀਤੀ ਗਈ। ਕੋਰੋਨਾ ਵਾਇਰਸ ਸੰਕਟ ਦੀ ਵਜਾਂ ਨਾਲ ਸਾਰੀ ਦਨੀਆ ‘ਚ ਘਟੀ ਤੇਲ ਦੀ ਮੰਗ ਦੇ ਚਲਦਿਆਂ ਇਸ ਦੀਆਂ ਕੀਮਤਾਂ ਲਗਾਤਾਰ ਡਿੱਗ ਰਹੀਆਂ ਹਨ ਅਤੇ ਇਤਿਹਾਸ ‘ਚ ਪਹਿਲੀ ਵਾਰ ਅਜਿਹਾ ਹੋਇਆ ਹੈ ਜਦੋਂ ਅਮਰੀਕੀ ਕੱਚੇ ਤੇਲ ਦੀ ਕੀਮਤ ਇਨੀ ਥੱਲੇ ਪਹੁੰਚੀ ਹੈ। ਰਿਸਤਾਦ ਐਨਰਜੀ ਦੇ ਮੁੱਖ ਬਿਊਨੋਰ ਟੋਨਹੁਗੇਨ ਨੇ ਕਿਹਾ,” ਵਿਸ਼ਵ ਦੀ ਮੰਗ ‘ਚ ਕਮੀ ਦੀ ਸਮੱਸਿਆ ਦੀ ਵਜ੍ਹਾ ਨਾਲ ਤੇਲ ਦੀਆਂ ਕੀਮਤਾਂ ‘ਚ ਵਾਸਤਵਿਕ ਤੌਰ ‘ਤੇ ਗਿਰਾਵਟ ਆਉਣ ਲੱਗੀ ਹੈ।”
ਕੋਰੋਨਾ ਦੇ ਖਤਰੇ ਕਾਰਨ ਵਿਸ਼ਵ ਦੇ ਜਿਆਦਾਤਰ ਦੇਸ਼ਾਂ ‘ਚ ਲਾਏ ਲਾਕਡਾਊਨ ਕਾਰਨ ਤੇਲ ਦੀਆਂ ਮੰਗਾਂ ‘ਚ ਭਾਰੀ ਕਮੀ ਆਈ ਹੈ ਜਿਸ ਦੇ ਚਲਦਿਆਂ ਤੇਲ ਕੰਪਨੀਆਂ ਦੇ ਭੰਡਾਰ ਪੂਰੀ ਤਰ੍ਹਾਂ ਨਾਲ ਭਰ ਚੁੱਕੇ ਹਨ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।