ਸਾਡੇ ਨਾਲ ਸ਼ਾਮਲ

Follow us

13.6 C
Chandigarh
Saturday, February 7, 2026
More
    Home Breaking News Shahidi Diwas...

    Shahidi Diwas: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ’ਤੇ ਇਤਿਹਾਸਕ ਪਹਿਲ

    Shahidi Diwas
    Shahidi Diwas: ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ’ਤੇ ਇਤਿਹਾਸਕ ਪਹਿਲ

    Shahidi Diwas: ਹਰਿਆਣਾ ਰਾਜ ਨੇ 25 ਨਵੰਬਰ, 2025 ਨੂੰ ਕੁਰੂਕਸ਼ੇਤਰ ਦੇ ਜੋਤੀਸਰ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਮੌਕੇ ’ਤੇ ਇੱਕ ਇਤਿਹਾਸਕ ਸਮਾਰੋਹ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਰਾਸਤ ਨੂੰ ਯਾਦ ਕਰਕੇ ਪੂਰੇ ਦੇਸ਼ ਵਿੱਚ ਇੱਕ ਮਿਸਾਲੀ ਉਦਾਹਰਨ ਕਾਇਮ ਕੀਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ, ਜਿਨ੍ਹਾਂ ਨੇ ਅਧਿਆਤਮਿਕ ਸ਼ਰਧਾ ਅਤੇ ਰਾਸ਼ਟਰੀ ਲੀਡਰਸ਼ਿਪ ਨੂੰ ਇਕੱਠਾ ਇੱਕ ਮੰਚ ’ਤੇ ਲਿਆ ਕੇ ਖੜ੍ਹਾ ਕੀਤਾ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਨੌਂਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਰਾਸਤ ਨੂੰ ਸਮਰਪਿਤ ਕਈ ਵੱਡੀਆਂ ਪਹਿਲਕਦਮੀਆਂ ਦਾ ਐਲਾਨ ਕੀਤਾ।

    ਇਹ ਖਬਰ ਵੀ ਪੜ੍ਹੋ : CM Bhagwant Mann: ਪੰਜਾਬ ਨੇ ਹੜ੍ਹ ਵਰਗੇ ਹਾਲਾਤਾਂ ਦੇ ਬਾਵਜੂਦ ਵੀ ਦੇਸ਼ ਨੂੰ ਮੁਹੱਈਆ ਕਰਵਾਇਆ ਅਨਾਜ, ਪਰ ਕੇਂਦਰ ਸਰਕਾ…

    ਮਾਣਯੋਗ ਮੁੱਖ ਮੰਤਰੀ ਅਤੇ ਵੱਖ-ਵੱਖ ਰਾਜ ਵਿਭਾਗਾਂ ਨੇ ਲੱਖਾਂ ਨਾਗਰਿਕਾਂ, ਵਿਦਿਆਰਥੀਆਂ, ਵਿਦਵਾਨਾਂ ਅਤੇ ਸੰਗਠਨਾਂ ਦੀ ਸਰਗਰਮ ਭਾਗੀਦਾਰੀ ਨਾਲ ਇਨ੍ਹਾਂ ਕੋਸ਼ਿਸ਼ਾਂ ਨੂੰ ਅੱਗੇ ਵਧਾਇਆ, ਜਿਸ ਨਾਲ ਹਰਿਆਣਾ ਗੁਰੂ ਸਾਹਿਬ ਦੀ ਕੁਰਬਾਨੀ, ਆਜ਼ਾਦੀ ਅਤੇ ਵਿਸ਼ਵਵਿਆਪੀ ਭਾਈਚਾਰੇ ਦੇ ਮੁੱਲਾਂ ਲਈ ਫਿਰਕੂ ਸਦਭਾਵਨਾ ਅਤੇ ਸਤਿਕਾਰ ਦੀ ਇੱਕ ਵਿਲੱਖਣ ਉਦਾਹਰਨ ਬਣ ਗਿਆ ਹੈ। ਵਿੱਦਿਅਕ ਪ੍ਰੋਗਰਾਮਾਂ ਅਤੇ ਖੂਨਦਾਨ ਮੁਹਿੰਮਾਂ ਤੋਂ ਲੈ ਕੇ ਰਾਜ ਪੱਧਰੀ ਯਾਤਰਾਵਾਂ, ਰੇਤ ਕਲਾ ਪ੍ਰਦਰਸ਼ਨੀਆਂ, ਸੈਮੀਨਾਰਾਂ, ਲਾਈਟ ਐਂਡ ਸਾਊਂਡ ਸ਼ੋਅ ਅਤੇ ਯਾਦਗਾਰੀ ਸਰਕਾਰੀ ਐਲਾਨਾਂ ਤੱਕ, ਮਹੀਨਾ ਭਰ ਚੱਲਣ ਵਾਲੀ ਯਾਦਗਾਰੀ ਮੁਹਿੰਮ ਨੇ ਸਿੱਖ ਵਿਰਾਸਤ ਨੂੰ ਸਾਰਥਿਕ ਤਰੀਕੇ ਨਾਲ ਸੁਰੱਖਿਅਤ ਰੱਖਣ ਲਈ ਰਾਜ ਦੀ ਵਚਨਬੱਧਤਾ ਨੂੰ ਦਰਸਾਇਆ ਹੈ। Shahidi Diwas

    ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਦੇ ਯਾਦਗਾਰ ਸਮਾਰੋਹ ਦਾ ਮੁੱਖ ਆਕਰਸ਼ਣ ਗੁਰੂ ਸਾਹਿਬ ਜੀ ਨੂੰ ਸਮਰਪਿਤ ‘ਇੱਕ ਡਾਕ ਟਿਕਟ ਅਤੇ ਯਾਦਗਾਰੀ ਸਿੱਕਾ’ ਜਾਰੀ ਕਰਨਾ ਅਤੇ ਭਾਰਤ ਦੇ ਮਾਣਯੋਗ ਪ੍ਰਧਾਨ ਮੰਤਰੀ ਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ’ਤੇ ਇੱਕ ਸੁੰਦਰ ਢੰਗ ਨਾਲ ਤਿਆਰ ਕੀਤੀ ਗਈ ‘ਕੌਫੀ ਟੇਬਲ ਬੁੱਕ’ ਨੂੰ ਜਾਰੀ ਕਰਨਾ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਇਤਿਹਾਸਕ ਦਸਤਾਵੇਜ਼ ਵਜੋਂ ਕੰਮ ਕਰੇਗੀ। ਸ੍ਰੀ ਗੁਰੂ ਤੇਗ਼ ਬਹਾਦਰ ਜੀ ਨੂੰ ਸਮਰਪਿਤ ਇੱਕ ਮਤਾ ਵਿਧਾਨ ਸਭਾ ਵਿੱਚ ਪੇਸ਼ ਕੀਤਾ ਗਿਆ। ਇਸ ਮਤੇ ਨੇ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਵਿੱਚ ਗੁਰੂ ਸਾਹਿਬ ਜੀ ਦੇ ਵਿਲੱਖਣ ਯੋਗਦਾਨ ਨੂੰ ਰਸਮੀ ਤੌਰ ’ਤੇ ਮਾਨਤਾ ਦੇ ਕੇ ਆਉਣ ਵਾਲੀਆਂ ਪਹਿਲਕਦਮੀਆਂ ਲਈ ਸੁਰ ਤੈਅ ਕੀਤਾ। Shahidi Diwas

    ਹਰਿਆਣਾ ਨੇ ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ ਜੀਵਨ, ਵਿਰਾਸਤ ਅਤੇ ਸਰਵਉੱਚ ਸ਼ਹਾਦਤ ਨੂੰ ਸਮਰਪਿਤ ਰਾਜ ਪੱਧਰੀ ਪਹਿਲਕਦਮੀਆਂ ਦੀ ਇੱਕ ਬੇਮਿਸਾਲ ਸਤਿਕਾਰਯੋਗ ਲੜੀ ਵੇਖੀ ਹੈ। 1 ਨਵੰਬਰ, 2025 ਨੂੰ ਪੰਚਕੂਲਾ ਵਿੱਚ ਇੱਕ ਮੈਗਾ ਖੂਨਦਾਨ ਕੈਂਪ ਲਾਇਆ ਗਿਆ, ਜਿਸ ਤੋਂ ਬਾਅਦ ਹਰਿਆਣਾ ਭਰ ਵਿੱਚ 350 ਖੂਨਦਾਨ ਕੈਂਪ ਲਾਏ ਗਏ। ਇਹ ਕੈਂਪ ਸਮੂਹਿਕ ਤੌਰ ’ਤੇ ਸੇਵਾ ਦੀ ਭਾਵਨਾ ਨੂੰ ਦਰਸਾਉਂਦੇ ਹਨ ਜੋ ਸਿੱਖ ਸੇਵਾ ਸੰਕਲਪ ਦੀ ਨੀਂਹ ਬਣਾਉਂਦੇ ਹਨ। ਅੱਜ ਤੱਕ, ਲਗਭਗ 27,000 ਯੂਨਿਟ ਖੂਨ ਇਕੱਠਾ ਕੀਤਾ ਗਿਆ ਹੈ, ਜਿਸ ਨਾਲ ਇਹ ਰਾਜ ਦੇ ਇਤਿਹਾਸ ਵਿੱਚ ਸਭ ਤੋਂ ਵੱਡੇ ਸਵੈ-ਸੇਵਕ-ਸੰਚਾਲਿਤ ਸਿਹਤ ਸੰਭਾਲ ਮੁਹਿੰਮਾਂ ਵਿੱਚੋਂ ਇੱਕ ਬਣ ਗਿਆ ਹੈ।

    ਨੌਜਵਾਨਾਂ ਦੇ ਮਨਾਂ ਨੂੰ ਪ੍ਰੇਰਿਤ ਕਰਨ ਅਤੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਦੀ ਸਮਝ ਪੈਦਾ ਕਰਨ ਲਈ, ਰਾਜ ਨੇ ਸਰਕਾਰੀ ਅਤੇ ਨਿੱਜੀ ਸਕੂਲਾਂ ਵਿੱਚ ਇੱਕ ਵੱਡੇ ਪੱਧਰ ’ਤੇ ਲੇਖ-ਲਿਖਣ ਮੁਕਾਬਲੇ ਦਾ ਆਯੋਜਨ ਕੀਤਾ ਜਿਸ ਵਿਚ 3.5 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ, ਜਿਨ੍ਹਾਂ ਨੇ ਅੰਗਰੇਜ਼ੀ, ਹਿੰਦੀ, ਪੰਜਾਬੀ ਅਤੇ ਸੰਸਕ੍ਰਿਤ ਵਿੱਚ ਲੇਖ ਲਿਖੇ। ਇਸ ਬਹੁ-ਭਾਸ਼ਾਈ ਪਹੁੰਚ ਨੇ ਵੱਧ ਤੋਂ ਵੱਧ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਅਤੇ ਵਿਦਿਆਰਥੀਆਂ ਨੂੰ ਗੁਰੂ ਸਾਹਿਬ ਜੀ ਦੀ ਵਿਰਾਸਤ ਨਾਲ ਡੂੰਘਾਈ ਨਾਲ ਜੁੜਨ ਵਿੱਚ ਮੱਦਦ ਕੀਤੀ। 3 ਨਵੰਬਰ, 2025 ਨੂੰ ਹਰੇਕ ਜ਼ਿਲ੍ਹੇ ਦੇ 350 ਵਿਦਿਆਰਥੀਆਂ ਨੇ ‘ਸੁਣੋ ਕਹਾਣੀ ਸ੍ਰੀ ਗੁਰੂ ਤੇਗ ਬਹਾਦਰ ਜੀ ਕੀ’ ਪ੍ਰੋਗਰਾਮ ਵਿੱਚ ਹਿੱਸਾ ਲਿਆ।

    ਜਿਸ ਵਿੱਚ ਗੁਰੂ ਸਾਹਿਬ ਜੀ ਦੇ ਜੀਵਨ ਦੀਆਂ ਕਹਾਣੀਆਂ ਸੁਣਾਈਆਂ ਗਈਆਂ। ਇਸ ਪਲੇਟਫਾਰਮ ਨੇ ਵਿਦਿਆਰਥੀਆਂ ਨੂੰ ਕਹਾਣੀ ਸੁਣਾਉਣ ਦੇ ਮਾਧਿਅਮ ਨਾਲ ਸਿੱਖਣ ਲਈ ਉਤਸ਼ਾਹਿਤ ਕੀਤਾ, ਜਿਸ ਨਾਲ ਗੁਰੂ ਸਾਹਿਬਾਂ ਦੀਆਂ ਸਿੱਖਿਆਵਾਂ ਦੁਆਰਾ ਪੈਦਾ ਹੋਈ ਹਿੰਮਤ, ਦਇਆ ਅਤੇ ਦ੍ਰਿੜਤਾ ਦੀਆਂ ਕਦਰਾਂ-ਕੀਮਤਾਂ ਨੂੰ ਮੁੜ ਜਾਗ੍ਰਿਤ ਕੀਤਾ ਗਿਆ। ਪਹਿਲੀ ਯਾਤਰਾ 8 ਨਵੰਬਰ ਨੂੰ ਰੋੜੀ, ਸਰਸਾ ਤੋਂ ਸ਼ੁਰੂ ਹੋਈ, ਇਸ ਤੋਂ ਬਾਅਦ ਸੀਡੀਐਲਯੂ ਸਿਰਸਾ ਵਿਖੇ ਇੱਕ ਰਾਸ਼ਟਰੀ ਸੈਮੀਨਾਰ ਹੋਇਆ, ਜਿੱਥੇ ਮਾਣਯੋਗ ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਰਿਸਰਚ ਚੇਅਰ ਬਣਾਉਣ ਦਾ ਐਲਾਨ ਕੀਤਾ। Shahidi Diwas

    9 ਨਵੰਬਰ ਨੂੰ ਕਰਨਾਲ ਵਿੱਚ ਹਿੰਦ ਦੀ ਚਾਦਰ ਦੌੜ ਵਿੱਚ 50,000 ਤੋਂ ਵੱਧ ਨੌਜਵਾਨਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜੋ ਗੁਰੂ ਸਾਹਿਬ ਜੀ ਦੇ ਸੰਦੇਸ਼ ਪ੍ਰਤੀ ਸਾਰਿਆਂ ਦੇ ਸਤਿਕਾਰ ਅਤੇ ਜਨੂੰਨ ਨੂੰ ਦਿਖਾਉਂਦਾ ਹੈ। ਦੂਜੀ ਸ਼ਹੀਦੀ ਯਾਤਰਾ 11 ਨਵੰਬਰ ਨੂੰ ਪਿੰਜੌਰ ਤੋਂ ਸ਼ੁਰੂ ਹੋਈ, ਉਸੇ ਦਿਨ ਸਰਕਾਰੀ ਪੌਲੀਟੈਕਨਿਕ ਕਾਲਜ, ਅੰਬਾਲਾ ਦਾ ਨਾਂਅ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਪੌਲੀਟੈਕਨਿਕ ਕਾਲਜ, ਅੰਬਾਲਾ ਰੱਖਿਆ ਗਿਆ। 14 ਨਵੰਬਰ ਨੂੰ ਤੀਜੀ ਸ਼ਹੀਦੀ ਯਾਤਰਾ ਫਰੀਦਾਬਾਦ ਤੋਂ ਸ਼ੁਰੂ ਹੋਈ। ਜਿਸ ਨੂੰ ਕੇਂਦਰੀ ਕੈਬਨਿਟ ਮੰਤਰੀ ਸ੍ਰੀ ਮਨੋਹਰ ਲਾਲ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ। Shahidi Diwas

    ਨਾਲ ਹੀ ਟੋਹਾਣਾ-ਜੀਂਦ-ਧਮਧਾਨ ਸਾਹਿਬ ਸੜਕ ਦਾ ਨਾਂਅ ਬਦਲ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਮਾਰਗ ਰੱਖਿਆ ਗਿਆ ਅਤੇ ਗੁਰੂ ਸਾਹਿਬ ਜੀ ਦੇ ਸੀਸ ਦੀ ਰੱਖਿਆ ਲਈ ਆਪਣੀ ਜਾਨ ਕੁਰਬਾਨ ਕਰਨ ਵਾਲੇ ਕੁਸ਼ਲ ਸਿੰਘ ਦਹੀਆ ਦੇ ਸਨਮਾਨ ਵਿੱਚ ਬਡਖਾਲਸਾ ਵਿਖੇ ਇੱਕ ਰਾਜ ਪੱਧਰੀ ਸਮਾਗਮ ਕੀਤਾ ਗਿਆ । 18 ਨਵੰਬਰ ਨੂੰ, ਚੌਥੀ ਸ਼ਹੀਦੀ ਯਾਤਰਾ ਸਿਢੋਰਾ, ਯਮੁਨਾ ਨਗਰ ਤੋਂ ਸ਼ੁਰੂ ਹੋਈ, ਜਿੱਥੇ ਮਾਣਯੋਗ ਮੁੱਖ ਮੰਤਰੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਵਣ ਦੀ ਨੀਂਹ ਰੱਖੀ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਐਗਰੀਕਲਚਰ ਕਾਲਜ ਦੀ ਸਥਾਪਨਾ ਦਾ ਐਲਾਨ ਕੀਤਾ, ਜਿਸ ਨਾਲ ਅਕਾਦਮਿਕ ਅਤੇ ਵਾਤਾਵਰਨ ਦੇ ਖੇਤਰਾਂ ਵਿੱਚ ਗੁਰੂ ਸਾਹਿਬ ਜੀ ਦੀ ਵਿਰਾਸਤ ਨੂੰ ਮਜ਼ਬੂਤੀ ਮਿਲੀ। ਚਾਰੇ ਯਾਤਰਾਵਾਂ 24 ਨਵੰਬਰ ਨੂੰ ਕੁਰੂਕਸ਼ੇਤਰ ਵਿੱਚ ਸਮਾਪਤ ਹੋਈਆਂ।

    ਇਹ ਯਾਦਗਾਰੀ ਲੜੀ 25 ਨਵੰਬਰ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਦੇ ਸ਼ਾਨਦਾਰ ਸਮਾਗਮ ਨਾਲ ਸਮਾਪਤ ਹੋਈ, ਜਿਸ ਵਿੱਚ ਮਾਣਯੋਗ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੇ ਸ਼ਿਰਕਤ ਕੀਤੀ, ਜਿਸ ਨਾਲ ਇਸ ਦੀ ਰਾਸ਼ਟਰੀ ਮਹੱਤਤਾ ਹੋਰ ਵਧ ਗਈ। ਇਹ ਗੱਲ ਧਿਆਨ ਦੇਣ ਯੋਗ ਹੈ ਕਿ 2014 ਤੋਂ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ, ਸ੍ਰੀ ਮਨੋਹਰ ਲਾਲ ਨੇ ਵੱਡੇ ਸਿੱਖ ਧਾਰਮਿਕ ਸਮਾਗਮਾਂ ਵਿਚ ਹਿੱਸਾ ਲੈ ਕੇ ਵਿਰਾਸਤੀ ਸਥਾਨਾਂ ਨੂੰ ਉਤਸ਼ਾਹਿਤ ਕਰਕੇ ਅਤੇ ਸਿੱਖ ਇਤਿਹਾਸ ਨਾਲ ਜੁੜੀਆਂ ਸੰਸਥਾਵਾਂ ਨੂੰ ਆਪਣੇ ਨਾਲ ਜੋੜਨ ਲਈ ਲਗਾਤਾਰ ਕਦਮ ਚੁੱਕੇ ਹਨ। Shahidi Diwas

    ਇਸ ਪਰੰਪਰਾ ਨੂੰ ਮੌਜੂਦਾ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੁਆਰਾ ਪੂਰੇ ਦਿਲ ਨਾਲ ਅੱਗੇ ਵਧਾਇਆ ਗਿਆ ਹੈ, ਜਿਨ੍ਹਾਂ ਨੇ ਇਹ ਯਕੀਨੀ ਬਣਾਇਆ ਹੈ ਕਿ ਇਹ ਪਹਿਲਕਦਮੀਆਂ ਸਿੱਖ ਭਾਈਚਾਰੇ ਨਾਲ ਰਾਜ ਦੇ ਸਬੰਧਾਂ ਵਿੱਚ ਨਿਰੰਤਰਤਾ, ਸਤਿਕਾਰ ਅਤੇ ਵਿਕਾਸ ਨੂੰ ਦਰਸ਼ਾਉਂਦੀਆਂ ਹਨ। ਅੱਜ, ਹਰਿਆਣਾ ਸ਼ਾਇਦ ਪੰਜਾਬ ਤੋਂ ਬਾਅਦ ਇਕਲੌਤਾ ਅਜਿਹਾ ਰਾਜ ਹੈ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਿਰਾਸਤ ਨੂੰ ਵੱਡੇ ਪੱਧਰ ’ਤੇ ਅਤੇ ਸੇਵਾ-ਮੁਖੀ ਪ੍ਰੋਗਰਾਮਾਂ ਰਾਹੀਂ ਸਨਮਾਨਿਤ ਕੀਤਾ ਗਿਆ ਹੈ। ਇਹ ਸਿਰਫ਼ ਸਮਾਗਮ ਨਹੀਂ ਹਨ ਸਗੋਂ ਭਾਈਚਾਰੇ ਦੀ ਭਲਾਈ ਅਤੇ ਸੇਵਾ, ਸਦਭਾਵਨਾ ਅਤੇ ਸਾਂਝੇ ਸੱਭਿਆਚਾਰਕ ਮਾਣ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਚਨਬੱਧ ਯਤਨ ਹਨ।

    ਧੰਨਵਾਦ ਸਹਿਤ: ਸੂਚਨਾ ਅਤੇ ਲੋਕ ਸੰਪਰਕ ਵਿਭਾਗ