ਕੈਨੇਡਾ ’ਚ ਹਿੰਦੂ ਮੰਦਰਾਂ ’ਚ ਭੰਨਤੋੜ, ਪੁਜਾਰੀਆਂ ’ਚ ਡਰ
ਟੋਰਾਂਟੋ। ਕੈਨੇਡਾ ’ਚ ਹਿੰਦੂ ਮੰਦਰਾਂ ਨੂੰ ਨਿਸ਼ਾਨਾ ਬਣਾ ਕੇ ਲੁੱਟ ਅਤੇ ਤੋੜ-ਫੋੜ ਦੀਆਂ ਘਟਨਾਵਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ। ਇਨ੍ਹਾਂ ਵਾਰਦਾਤਾਂ ਦੇ ਚੱਲਦੇ ਸ਼ਰਧਾਲੂਆਂ ਅਤੇ ਪੁਜਾਰੀਆਂ ਵਿੱਚ ਡਰ ਦਾ ਮਾਹੌਲ ਹੈ। ਪਿਛਲੇ 10 ਦਿਨਾਂ ’ਚ 6 ਮੰਦਰਾਂ ’ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਹੈ। ਦੰਗਾਕਾਰੀਆਂ ਨੇ ਮੰਦਰ ਦੇ ਦਾਨ ਬਕਸਿਆਂ ਤੋਂ ਨਕਦੀ ਦੇ ਨਾਲ-ਨਾਲ ਮੂਰਤੀਆਂ ’ਤੇ ਸਜੇ ਗਹਿਣੇ ਵੀ ਲੁੱਟ ਲਏ। ਇੰਨ੍ਹਾਂ ਘਟਨਾਵਾਂ ਤੋਂ ਬਾਅਦ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪਹਿਲੀਆਂ ਘਟਨਾਵਾਂ ਦਾ ਸਿਲਸਿਲਾ 15 ਜਨਵਰੀ ਨੂੰ ਸ਼ੁਰੂ ਹੋਇਆ, ਜਦੋਂ ਹਨੁਮਾਨ ਮੰਦਰ ਵਿੱਚ ਤੋੜ-ਫੋੜ ਕੀਤੀ ਗਈ ਸੀ। ਸਮਾਜ ਵਿਰੋਧੀ ਅਨਸਰਾਂ ਨੇ ਗ੍ਰੇਟਰ ਟੋਰਾਂਟੋ ਦੇ ਬਰੈਂਪਟਨ ਵਿੱਚ ਹਨੁਮਾਨ ਮੰਦਰ ਵਿੱਚ ਤੋੜ-ਫੋੜ ਦੀ ਨਾਕਾਮ ਕੋਸ਼ਿਸ਼ ਕੀਤੀ ਗਈ।
ਇਸ ਤੋਂ ਬਾਅਦ 25 ਜਨਵਰੀ ਨੂੰ ਇਸੇ ਸ਼ਹਿਰ ਵਿੱਚ ਦੇਵੀ ਦੁਰਗਾ ਦੇ ਮੰਦਰ ਵਿੱਚ ਤੋੜ-ਫੋੜ ਹੋਈ। ਇਹ ਬਦਮਾਸ਼ ਇੱਥੇ ਹੀ ਨਹੀਂ ਰੁਕੇ ਸਗੋਂ ਗੌਰੀ ਸ਼ੰਕਰ ਅਤੇ ਜਗਨਨਾਥ ਮੰਦਿਰ ਵਿੱਚ ਵੀ ਭਾਰੀ ਭੰਨਤੋੜ ਕੀਤੀ। ਓਥੇ ਹੀ 30 ਤਰੀਕ ਨੂੰ ਮਿਸੀਸਾਗਾ ਵਿੱਚ ਹਿੰਦੂ ਹੇਰੀਟੇਜ ਸੈਂਟਰ ਵਿੱਚ 2 ਲੋਕਾਂ ਨੇ ਦਾਨ ਪੇਟੀ ਅਤੇ ਮੁੱਖ ਦਫ਼ਤਰ ਵਿੱਚ ਤੋੜਭੰਨ ਕੀਤੀ। ਇੱਕ ਭਗਤ ਨੇ ਕਿਹਾ ਕਿ ਮੰਦਿਰਾਂ ਵਿੱਚ ਤੋੜਫੋੜ ਦੀਆਂ ਇਹਨਾਂ ਘਟਨਾਵਾਂ ਤੋਂ ਬਹੁਤ ਦੁੱਖ ਹੋਇਆ ਹੈ। ਇਹ ਘਟਨਾਵਾਂ ਦੇ ਪਿੱਛੇ ਕੌਣ-ਕੌਣ ਹਨ ਇਸ ਦਾ ਪਤਾ ਲਗਾਉਣ ਲਈ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਕੈਨੇਡਾ ਦੇ ਓਟਾਵਾ ਵਿੱਚ ਪਾਬੰਦੀਆਂ ਦੇ ਖਿਲਾਫ਼ ਪ੍ਰਦਰਸ਼ਨ, ਮੇਅਰ ਨੇ ਐਲਾਨ ਕੀਤਾ ਐਮਰਜੈਂਸੀ
ਓਟਾਵਾ। ਕੈਨੇਡਾ ਦੀ ਰਾਜਧਾਨੀ ਓਟਾਵਾ ਵਿੱਚ ਕਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਗਈਆਂ ਪਾਬੰਦੀਆਂ ਦੇ ਖਿਲਾਫ਼ ਹੋ ਰਹੇ ਪ੍ਰਦਰਸ਼ਨ ਵਿੱਚ ਓਟਾਵਾ ਦੇ ਮੇਅਰ ਜਿਮ ਵਾੱਟਸਨ ਨੇ ਸ਼ਹਿਰ ਵਿੱਚ ਐਮਰਜੈਂਸੀ ਦੀ ਸਥਿਤੀ ਦਾ ਐਲਾਨ ਕੀਤਾ ਹੈ। ਸ਼ਹਿਰ ਪ੍ਰਸ਼ਾਸਨ ਨੇ ਐਤਵਾਰ ਨੂੰ ਕਿਹਾ ਕਿ ਐਮਰਜੈਂਸੀ ਸਥਿਤੀ ਐਲਾਨ ਕਰਨਾ ਸ਼ਹਿਰ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਦੁਆਰਾ ਨਿਵਾਸੀਆਂ ਲਈ ਪੈਦਾ ਹੋਏ ਗੰਭੀਰ ਖ਼ਤਰੇ ਨੂੰ ਦਰਸਾਉਂਦਾ ਹੈ ਅਤੇ ਹੋਰ ਅਦਾਲਤਾਂ ਅਤੇ ਸਰਕਾਰੀ ਪੱਧਰ ਤੋਂ ਸਮਰਥਨ ਦੀ ਲੋੜ ਨੂੰ ਉਜਾਗਰ ਕਰਦਾ ਹੈ।
ਪ੍ਰਸ਼ਾਸਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਅਤੇ ਮੇਅਰ ਜਿਮ ਵਾੱਟਸਨ ਨੇ ਜ਼ਰੂਰੀ ਸੇਵਾਵਾਂ ਦੇ ਕੰਮ ਨੂੰ ਜਾਰੀ ਰੱਖਣ ਅਤੇ ਫਰੰਟਲਾਈਨ ਕਰਮਚਾਰੀਆਂ ਲਈ ਜ਼ਰੂਰੀ ਉਪਕਰਨ ਖਰੀਦਨ ਵਿੱਚ ਸਹਾਇਤਾ ਲਈ ਐਤਵਾਰ ਨੂੰ ਐਲਾਨੀ ਐਮਰਜੈਂਸੀ ਦੀ ਸਥਿਤੀ ਤੋਂ ਓਟਾਵਾ ਸ਼ਹਿਰ ਦੇ ਪ੍ਰਸ਼ਾਸਨ ਨੂੰ ਛੋਟ ਦਿੱਤੀ ਹੈ। ਇਸ ਤੋਂ ਪਹਿਲਾਂ ਐਤਵਾਰ ਨੂੰ ਵਾਟਸਨ ਨੇ ਓਟਾਵਾ ਦੇ ਸੀਐਫ਼ਆਰਏ ਰੇਡੀਓ ’ਤੇ ਕਿਹਾ ਕਿ ਸ਼ਹਿਰ ਵਿੱਚ ਚੱਲ ਰਹੇ ਪ੍ਰਦਰਸ਼ਨਾਂ ਵਿੱਚ ਗੈਰਜਿੰਮੇਦਾਰੀ ਅਤੇ ਅਪਰਾਧਿਕ ਵਿਵਹਾਰ ਸਿਖ਼ਰ ’ਤੇ ਸੀ ਅਤੇ ਸ਼ਹਿਰ ਦੇ ਨਿਵਾਸੀ ਅਤੇ ਸਥਾਨਕ ਕਾਰੋਬਾਰ , ਟਰੱਕ ਡਰਾਈਵਰਾਂ ਅਤੇ ਪ੍ਰਦਰਸ਼ਨਕਾਰੀਆਂ ਨੂੰ ਵੱਡੇ ਵਿਘਨ ਕਾਰਨ ਨੁਕਸਾਨ ਝੱਲਣਾ ਪੈ ਰਿਹਾ ਹੈ। ਉਹਨਾਂ ਨੇ ਕਿਹਾ, ‘ਮੌਜੂਦਾ ਸਮੇਂ ਵਿੱਚ ਸਥਿਤੀ ਪੂਰੀ ਤਰ੍ਹਾਂ ਕਾਬੂ ਤੋਂ ਬਾਹਰ ਹੈ।’
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ