ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News ਹਿਨਾ ਸਿੱਧੂ ਨੇ...

    ਹਿਨਾ ਸਿੱਧੂ ਨੇ ਦਿਵਾਇਆ ਨਿਸ਼ਾਨੇਬਾਜ਼ੀ ‘ਚ ਤੀਜਾ ਸੋਨ

    Heena, gold, shooting

    ਗੋਲਡ ਕੋਸਟ (ਏਜੰਸੀ)। ਹਿਨਾ (Hina Sidhu) ਸਿੱਧੂ ਨੇ ਰਾਸ਼ਟਰਮੰਡਲ ਖੇਡਾਂ ‘ਚ ਮਹਿਲਾਵਾਂ ਦੇ 25 ਮੀਟਰ ਏਅਰ ਪਿਸਟਲ ਮੁਕਾਬਲੇ ‘ਚ ਨਵੇਂ ਰਾਸ਼ਟਰਮੰਡਲ ਰਿਕਾਰਡ ਨਾਲ ਸੁਨਹਿਰੀ ਤਮਗਾ ਜਿੱਤ ਕੇ ਨਿਸ਼ਾਨੇਬਾਜ਼ੀ ‘ਚ ਭਾਰਤ ਨੂੰ ਤੀਜਾ ਸੋਨ ਦਿਵਾਇਆ ਹੀਨਾ ਦਾ ਫਾਈਨਲ ਸਕੋਰ 38 ਰਿਹਾ, ਜਿਸ ‘ਚੋਂ ਦੋ ਸੀਰੀਜ਼ ‘ਚ ਉਸ ਨੇ ਪਰਫੈਕਟ ਪੰਜ ਦਾ ਸਕੋਰ ਕੀਤਾ ਅਸਟਰੇਲੀਆ ਦੀ ਏਨੇਨਾ ਗਾਲੀਆਬੋਵਿਚ ਦੂਜੇ ਸਥਾਨ ‘ਤੇ ਰਹੀ ਕਾਂਸੀ ਤਮਗਾ ਮਲੇਸ਼ੀਆ ਦੀ ਆਲੀਆ ਅਜਾਹਰੀ ਨੂੰ ਮਿਲਿਆ ਹੀਨਾ ਨੇ ਇਸ ਤੋਂ ਪਹਿਲਾਂ 10 ਮੀਟਰ ਏਅਰ ਪਿਸਟਲ ‘ਚ ਵੀ ਚਾਂਦੀ ਤਮਗਾ ਜਿੱਤਿਆ ਸੀ, ਜਿਸ ‘ਚ ਮਨੂ ਭਾਕਰ ਨੂੰ ਸੋਨ ਤਮਗਾ ਮਿਲਿਆ ਸੀ ਮਹਿਲਾਵਾਂ ਦੇ 25 ਮੀਟਰ ਏਅਰ ਪਿਸਟਲ ‘ਚ ਕਿਸੇ ਵੱਡੇ ਟੂਰਨਾਮੈਂਟ ‘ਚ ਹੀਨਾ ਦਾ ਇਹ ਪਹਿਲਾ ਸੋਨ ਹੈ ਉਸਨੇ ਕਿਹਾ ਕਿ ‘ਮੈਂ ਥੱਕੀ ਹੋਈ ਹਾਂ, ਅੱਜ ਦੇ ਪ੍ਰਦਰਸ਼ਨ ਸਬੰਧੀ ਇਹੀ ਮੇਰਾ ਕਹਿਣਾ ਹੈ’। (Hina Sidhu)

    ਭਾਰਤ ਦੀ ਅਨੂ ਰਾਜ ਸਿੰਘ ਦੂਜੇ ਏਲੀਮੀਨੇਸ਼ਨ ਤੋਂ ਬਾਅਦ ਬਾਹਰ ਹੋ ਗਈ ਉਸ ਦਾ ਫਾਈਨਲ ਸਕੋਰ 15 ਰਿਹਾ ਸਿੱਧੂ ਸ਼ਾਨਦਾਰ ਫਾਰਮ ‘ਚ ਸੀ ਜੋ ਕੁਆਲੀਫਾਇੰਗ ਦੌਰ ਤੋਂ ਬਾਅਦ 579 ਸਕੋਰ ਕਰਕੇ ਤੀਜੇ ਸਥਾਨ ‘ਤੇ ਰਹੀ ਨਸਾਂ ਨਾਲ ਜੁੜੀ ਸਮੱਸਿਆ ਕਾਰਨ ਹਾਲਾਂਕਿ ਉਸ ਨੂੰ ਟ੍ਰਿਗਰ ਦਬਾਉਣ ‘ਚ ਮੁਸ਼ਕਲ ਹੋ ਰਹੀ ਸੀ ਉਸ ਨੇ ਕਿਹਾ ਕਿ ਮੇਰੀ ਤਰਜਨੀ ‘ਚ ਲਗਾਤਾਰ ਮੁਸ਼ਕਲ ਸੀ ਪਰ ਅੱਜ ਜ਼ਿਆਦਾ ਮਹਿਸੂਸ ਨਹੀਂ ਹੋਈ 10 ਮੀਟਰ ਏਅਰ ਪਿਸਟਲ ਦੌਰਾਨ ਬਹੁਤ ਪਰੇਸ਼ਾਨੀ ਹੋ ਰਹੀ ਸੀ। (Hina Sidhu)

    ਹਿਨਾ ਦੇ ਪਤੀ ਤੇ ਭਾਰਤੀ ਨਿਸ਼ਾਨੇਬਾਜ਼ ਟੀਮ ਦੇ ਮੈਨੇਜਰ ਰੌਣਕ ਪੰਡਿਤ ਉਸਦੇ ਨਾਲ ਖੜ੍ਹੇ ਸਨ ਹਿਨਾ ਤੋਂ ਜਦੋਂ ਪੁੱਛਿਆ ਗਿਆ ਕਿ ਉਹ ਲਗਾਤਾਰ ਚੰਗਾ ਪ੍ਰਦਰਸ਼ਨ ਕਿਵੇਂ ਕਰ ਸਕਦੀ ਹੈ ਤਾਂ ਉਸ ਨੇ ਆਪਣੇ ਪਤੀ ਵੱਲ ਰੁਖ ਕੀਤਾ ਪੰਡਿਤ ਨੇ ਕਿਹਾ, ਤੁਸੀਂ ਭਾਵੇਂ ਓਲੰਪਿਕ ਖੇਡੋ ਜਾਂ ਪ੍ਰਾਦੇਸ਼ਿਕ ਚੈਂਪੀਅਨਸ਼ਿਪ, ਪ੍ਰਕਿਰਿਆ ਸਨਮਾਨ ਰਹਿੰਦੀ ਹੈ ਇਸ ਤੋਂ ਪਹਿਲਾਂ ਗਤ ਚਾਂਦੀ ਤਮਗਾ ਜੇਤੂ ਗਗਨ ਨਾਰੰਗ ਪੁਰਸ਼ਾਂ ਦੇ 50 ਮੀਟਰ ਰਾਈਫਲ ਪ੍ਰੋਨ ‘ਚ ਸੱਤਵੇਂ ਤੇ ਪਹਿਲੀ ਵਾਰ ਇਨ੍ਹਾਂ ਖੇਡਾਂ ‘ਚ ਉੁਤਰੇ ਚੈਨ ਸਿੰਘ ਚੌਥੇ ਸਥਾਨ ‘ਤੇ ਰਹੇ।

    LEAVE A REPLY

    Please enter your comment!
    Please enter your name here