ਸਾਡੇ ਨਾਲ ਸ਼ਾਮਲ

Follow us

11.5 C
Chandigarh
Tuesday, January 20, 2026
More
    Home Breaking News ਹਿਮਾਚਲ ਉਪ ਚੋਣ...

    ਹਿਮਾਚਲ ਉਪ ਚੋਣਾਂ : ਭਾਜਪਾ ਨੂੰ ਝਟਕਾ, ਕਾਂਗਰਸ ਨੇ ਕੀਤਾ ਕਲੀਨ ਸਵੀਪ

    Congress, Assembly, Seats, Rajasthan

    ਤਿੰਨੇ ਸੀਟਾਂ ’ਤੇ ਕਾਂਗਰਸ ਦਾ ਕਬਜ਼ਾ

    (ਸੱਚ ਕਹੂੰ ਨਿਊਜ਼) ਹਿਮਾਚਲ ਪ੍ਰਦੇਸ਼। ਹਿਮਾਲਚਲ ਪ੍ਰਦੇਸ਼ ਉਪ ਚੋਣਾਂ ’ਚ ਮੰਡੀ ਲੋਕ ਸਭਾ ਸਮੇਤ ਤਿੰਨ ਵਿਧਾਨ ਸਭਾ ਸੀਟਾਂ ’ਤੇ ਹੋਈਆਂ ਉਪ ਚੋਣਾਂ ’ਚ ਭਾਜਪਾ ਦਾ ਸਫਾਇਆ ਹੋ ਗਿਆ ਹੈ। ਕਾਂਗਰਸ ਨੇ ਇੱਥੇ ਚਾਰੇ ਸੀਟਾਂ ਜਿੱਤ ਕੇ ਕਲੀਨ ਸਵੀਪ ਕੀਤਾ ਹੈ। ਸੱਤਾਧਾਰੀ ਭਾਜਪਾ ਲਈ ਇਹ ਬਹੁਤ ਵੱਡਾ ਝਟਕਾ ਹੈ।

    ਕਾਂਗਰਸ ਦੀ ਇਸ ਜਿੱਤ ਤੋਂ ਬਾਅਦ ਕਾਂਗਰਸੀ ਵਰਕਰਾਂ ਨੇ ਜੰਮ ਕੇ ਖੁਸ਼ੀ ਮਨਾਈ ਇੱਥੇ ਭਾਜਪਾ ਉਪ ਚੋਣਾਂ ’ਚ ਲਗਾਤਾਰ ਦੋ ਵਾਰੀ ਜਿੱਤੀ ਹੈ। ਮੰਡੀ ’ਚ ਭਾਜਪਾ ਨੂੰ ਕਾਂਗਰਸ ਦੇ ਉਮੀਦਵਾਰ ਪ੍ਰਤਿਭਾ ਸਿੰਘ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਮੰਡੀ ਸੰਸਦੀ ਸੀਟ ਤੋਂ ਕਾਂਗਰਸ ਉਮੀਦਵਾਰ ਤੇ ਸਾਬਕਾ ਮੁੱਖ ਮੰਤਰੀ ਵੀਰਭਦਰ ਸਿੰਘ ਦੀ ਪਤਨੀ ਪ੍ਰਤਿਭਾ ਸਿੰਘ 8766 ਵੋਟਾਂ ਨਾਲ ਜਿੱਤੇ ਹਨ ਉਨ੍ਹਾਂ 365650 ਵੋਟਾਂ ਹਾਸਲ ਕੀਤਆਂ ਜਦੋਂਕਿ ਭਾਜਪਾ ਉਮੀਦਵਾਰ ਕੁਸ਼ਾਲ ਸਿੰਘ ਠਾਕੁਰ ਨੂੰ 356884 ਵੋਟਾਂ ਮਿਲੀਆਂ ਹਨ। ਇਸ ਤੋਂ ਇਲਾਵਾ ਅਰਕੀ ਤੋਂ ਕਾਂਗਰਸ ਦੇ ਸੰਜੈ ਅਵਸੈਥੀ, ਜੁਬਲ-ਕੋਟਖਾਈ ਤੋਂ ਰੋਹਿਤ ਠਾਕੁਰ ਤੇ ਫਤਿਹਪੁਰ ਤੋਂ ਭਵਾਨੀ ਸਿੰਘ ਪਠਾਨੀਆ ਨੇ ਜਿੱਤ ਹਾਸਲ ਕੀਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ