ਸਾਡੇ ਨਾਲ ਸ਼ਾਮਲ

Follow us

10.8 C
Chandigarh
Sunday, February 8, 2026
More
    Home Breaking News ਹਿਲੇਰੀ ਕਲਿੰਟਨ...

    ਹਿਲੇਰੀ ਕਲਿੰਟਨ ਹੋਈ ਕੋਰੋਨਾ ਸੰਕਰਮਿਤ

    Hillary Clinton Sachkahoon

    ਹਿਲੇਰੀ ਕਲਿੰਟਨ ਹੋਈ ਕੋਰੋਨਾ ਸੰਕਰਮਿਤ

    ਵਾਸ਼ਿੰਗਟਨ। ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਕੋਰੋਨਾ ਵਾਇਰਸ ਦੀ ਲਾਗ ਦੀ ਜਾਂਚ ਵਿੱਚ ਸਕਾਰਾਤਮਕ ਪਾਈ ਗਈ ਹੈ। ਉਹਨਾਂ ਨੇ ਟਵੀਟ ਕਰਕੇ ਕਿਹਾ, ‘ਮੈਂ ਕੋਰੋਨਾ ਦੀ ਜਾਂਚ ‘ਵਿੱਚ ਪਾਜ਼ੀਟਿਵ ਪਾਈ ਗਈ ਹਾਂ। ਮੈਂ ਹਲਕੇ ਲੱਛਣਾਂ ਨਾਲ ਠੀਕ ਮਹਿਸੂਸ ਕਰ ਰਹੀ ਹਾਂ। ਮੈਂ ਸ਼ੁਕਰਗੁਜ਼ਾਰ ਹਾਂ ਕਿ ਕੋਰੋਨਾ ਵੈਕਸੀਨ ਸਾਨੂੰ ਇਸ ਗੰਭੀਰ ਬਿਮਾਰੀ ਤੋਂ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਇਸ ਲਈ ਕਿਰਪਾ ਕਰਕੇ ਆਪਣੇ ਆਪ ਨੂੰ ਟੀਕਾ ਲਗਵਾਓ ਅਤੇ ਇੱਕ ਬੂਸਟਰ ਖੁਰਾਕ ਲਓ, ਜੇਕਰ ਤੁਸੀਂ ਹਾਲੇ ਤੱਕ ਨਹੀਂ ਲਗਵਾਇਆ ਹੈ ਤਾਂ।’

     ਇਸ ਦੌਰਾਨ ਉਨ੍ਹਾਂ ਨੇ ਆਪਣੇ ਪਤੀ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੇ ਨੈਗੇਟਿਵ ਟੈਸਟ ਦੀ ਰਿਪੋਰਟ ਬਾਰੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਹ ਠੀਕ ਹਨ। ਸ੍ਰੀਮਤੀ ਕਲਿੰਟਨ ਨੇ ਕਿਹਾ, ‘ ਉਹਨਾਂ ਨੇ ਆਪਣੇ ਆਪ ਨੂੰ ਉਦੋਂ ਤੱਕ ਅਲੱਗ ਕਰ ਲਿਆ ਹੈ ਜਦੋਂ ਤੱਕ ਪੂਰਾ ਘਰ ਸਾਫ਼ ਨਹੀਂ ਹੋ ਜਾਂਦਾ। ਅਜਿਹੇ ‘ਚ ਜੇਕਰ ਫਿਲਮਾਂ ਦਾ ਸੁਝਾਅ ਦਿੱਤਾ ਜਾਵੇ ਤਾਂ ਸ਼ਲਾਘਾਯੋਗ ਹੈ। ਹਿਲੇਰੀ ਕਲਿੰਟਨ ਦਾ ਇਹ ਟਵੀਟ ਵ੍ਹਾਈਟ ਹਾਊਸ ਦੀ ਪ੍ਰੈਸ ਸਕੱਤਰ ਜੇਨ ਸਾਕੀ ਦੇ ਇਹ ਘੋਸ਼ਣਾ ਕਰਨ ਤੋਂ ਕੁਝ ਘੰਟਿਆਂ ਬਾਅਦ ਆਇਆ ਹੈ ਕਿ ਉਹ ਦੂਜੀ ਵਾਰ ਕੋਰੋਨਾ ਪਾਜੀਟਿਵ ਪਾਏ ਗਏ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here