ਸੰਗਰੂਰ ਵਿਖੇ ਕਾਂਗਰਸ ਦੀ ਰੈਲੀ ਦੇ ਮੁੱਖ ਅੰਸ਼

ਸੰਗਰੂਰ ਵਿਖੇ ਕਾਂਗਰਸ ਦੀ ਰੈਲੀ ਦੇ ਮੁੱਖ ਅੰਸ਼

ਸੰਗਰੂਰ (ਸੱਚ ਕਹੂੰ ਨਿਊਜ਼)। ਸੰਗਰੂਰ ਵਿਖੇ ਰਾਹੁਲ ਗਾਂਧੀ ਦੀ ‘ਪੰਜਾਬ ਬਚਾਓ ਕਿਸਾਨ ਬਚਾਓ’ ਯਾਤਰਾ ਦੌਰਾਨ ਇਹ ਗੱਲਾਂ ਅਹਿਮ ਰਹੀਆਂ :

1. ਮਿਥੇ ਸਮੇਂ ਤੋਂ 2 ਘੰਟੇ ਲੇਟ ਪੁੱਜੇ ਰਾਹੁਲ ਗਾਂਧੀ, ਭਾਵੇਂ ਕਿ ਨਿਰਧਾਰਿਤ ਸਮਾਂ 10 ਵਜੇ ਦਾ ਰੱਖਿਆ ਗਿਆ ਸੀ ਪਰ ਰਾਹੁਲ ਗਾਂਧੀ 12 ਵਜੇ ਦੇ ਕਰੀਬ ਸੰਗਰੂਰ ਦੇ ਬਰਨਾਲਾ ਚੌਕ ਵਿੱਚ ਰੱਖੀ ਰੈਲੀ ਦੌਰਾਨ ਪੁੱਜੇ।
2. ਇਸ ਰੈਲੀ ਦੀ ਇਹ ਗੱਲ ਵੀ ਸਭ ਤੋਂ ਵੱਧ ਚਰਚਿਤ ਰਹੀ ਕਿ ਪਾਰਟੀ ਦੇ ਵਿਧਾਇਕ ਨਵਜੋਤ ਸਿੰਘ ਸਿੱਧੂ ਸੰਗਰੂਰ ਦੀ ਰੈਲੀ ਵਿੱਚ ਹਾਜ਼ਰ ਨਹੀਂ ਹੋਏ ਪਿਛਲੇ ਦਿਨੀਂ ਉਨ੍ਹਾਂ ਮੋਗਾ ਰੈਲੀ ਦੌਰਾਨ ਟਰੈਕਟਰ ਤੇ ਬਿਠਾਉਣ ਨੂੰ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਮੰਤਰੀ ਨਾਲ ਤਕਰਾਰ ਹੋ ਗਿਆ ਸੀ ਜਿਸ ਕਾਰਨ ਨਵਜੋਤ ਸਿੰਘ ਸਿੱਧੂ ਨਰਾਜ਼ ਹੋ ਗਏ ਸਨ। ਅੱਜ ਉਨ੍ਹਾਂ ਦੀ ਨਰਾਜ਼ਗੀ ਨੂੰ ਗੈਰ ਹਾਜ਼ਰੀ ਨਾਲ ਜੋੜ ਕੇ ਵੇਖਿਆ ਜਾ ਰਿਹਾ ਸੀ।

3. ਰੈਲੀ ਦੌਰਾਨ ਸਮਾਜਿਕ ਦੂਰੀ ਨਿਯਮ ਦੀਆਂ ਉੱਡੀਆਂ ਧੱਜੀਆਂ ਕੋਰੋਨਾ ਮਹਾਂਮਾਰੀ ਨੂੰ ਲੈ ਕੇ ਰੈਲੀ ਵਿੱਚ ਸਮਾਜਿਕ ਦੂਰੀ ਜਾਂ ਕਿਸੇ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਸੀ, ਰੈਲੀ ਵਿੱਚ ਮੌਜ਼ੂਦ ਵੱਡੀ ਗਿਣਤੀ ਔਰਤਾਂ ਅਤੇ ਬੱਚਿਆਂ ਨੂੰ ਵੀ ਉਸੇ ਤਰ੍ਹਾਂ ਵੇਖਿਆ ਗਿਆ ਸੂਬੇ ਦੇ ਸਿਹਤ ਮੰਤਰੀ ਸਟੇਜ ਤੋਂ ਬੋਲਦੇ ਰਹੇ ਕਿ ਸਾਨੂੰ ਕੋਰੋਨਾ ਮਹਾਂਮਾਰੀ ਤੋਂ ਕੋਈ ਖ਼ਤਰਾ ਨਹੀਂ ਬਲਕਿ ਹੁਣ ਤਾਂ ਸਾਨੂੰ ਨਰਿੰਦਰ ਮੋਦੀ ਵੱਲੋਂ ਫੈਲਾਈ ਮਹਾਂਮਾਰੀ ਤੋਂ ਬਚਣ ਦੀ ਲੋੜ ਹੈ।

4. ਰਾਹੁਲ ਗਾਂਧੀ ਨੇ ਹਲਕਾ ਧੂਰੀ ਦੇ ਵਿਧਾਇਕ ਦਲਬੀਰ ਸਿੰਘ ਗੋਲਡੀ ਨੂੰ ਮਾਸਕ ਪਾਉਣ ਦੀ ਨਸੀਹਤ ਦਿੱਤੀ।
5. ਕੈਪਟਨ ਅਮਰਿੰਦਰ ਸਿੰਘ ਸਟੇਜ ਤੋਂ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨੂੰ ਮੈਂਬਰ ਪਾਰਲੀਮੈਂਟ ਹੀ ਕਹਿੰਦੇ ਰਹੇ।
6. ਸਟੇਜ ‘ਤੇ ਪੰਜ ਕੁਰਸੀਆਂ ਦੌਰਾਨ ‘ਕੁਰਸੀ ਖੇਡ’ ਹੀ ਚੱਲਦੀ ਰਹੀ ਬੀਬੀ ਰਾਜਿੰਦਰ ਕੌਰ ਭੱਠਲ ਦੇ ਆਉਣ ਕਾਰਨ ਕੈਬਨਿਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਪੰਜਵੀਂ ਕੁਰਸੀ ਛੱਡਣੀ ਪਈ ਅਤੇ ਕਾਂਗਰਸੀ ਆਗੂ ਦੀਪਿੰਦਰ ਹੁੱਡਾ ਦੇ ਆਉਣ ਕਾਰਨ ਹਰੀਸ਼ ਰਾਵਤ ਨੂੰ ਕੁਰਸੀ ਤੋਂ ਉੱਠਣਾ ਪਿਆ ਵਿਜੈਇੰਦਰ ਸਿੰਗਲਾ ਸਿਰਫ਼ ਸਟੇਜ ਤੇ ਖੜ੍ਹੇ ਰਹੇ
7.ਰਾਹੁਲ ਗਾਂਧੀ ਨੇ ਸੰਗਰੂਰ ਤੋਂ ਭਵਾਨੀਗੜ੍ਹ ਮਾਰਚ ਦੌਰਾਨ ਨਹੀਂ ਚਲਾਇਆ ਟਰੈਕਟਰ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.