ਪਾਕਿਸਤਾਨ ਖਿਲਾਫ਼ ਬਣਾਈਆਂ 317 ਦੌੜਾਂ | Harry Brook
- ਇੰਗਲੈਂਡ ਨੇ 823 ਦੌੜਾਂ ਬਣਾ ਪਾਰੀ ਐਲਾਨੀ
ਸਪੋਰਟਸ ਡੈਸਕ। Harry Brook: ਇੰਗਲੈਂਡ ਦੇ ਪਾਕਿਸਤਾਨੀ ਦੌਰੇ ਦਾ ਪਹਿਲਾ ਮੁਕਾਬਲਾ ਮੁਲਤਾਨ ’ਚ ਖੇਡਿਆ ਜਾ ਰਿਹਾ ਹੈ। ਵੀਰਵਾਰ ਨੂੰ ਮੁਕਾਬਲੇ ਦਾ ਚੌਥਾ ਦਿਨ ਹੈ। ਦੂਜੇ ਸੈਸ਼ਨ ਦੀ ਖੇਡ ਜਾਰੀ ਹੈ। ਇੰਗਲੈਂਡ ਦੀ ਟੀਮ ਨੇ ਪਹਿਲੀ ਪਾਰੀ 823 ਦੌੜਾਂ ਬਣਾ ਕੇ ਐਲਾਨ ਦਿੱਤੀ ਹੈ। ਟੀਮ ਨੂੰ 267 ਦੌੜਾਂ ਦੀ ਲੀਡ ਮਿਲੀ ਹੈ। ਕ੍ਰਿਸ ਵੋਕਸ 17 ਤੇ ਬ੍ਰਾਇਡਨ ਕਾਰਸ 2 ਦੌੜਾਂ ਬਣਾ ਕੇ ਨਾਬਾਦ ਪਰਤੇ। ਹੈਰੀ ਬਰੂਕ ਨੇ 317 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਮੁਲਤਾਨ ’ਚ ਵੀਰੇਂਦਰ ਸਹਿਵਾਗ ਦਾ 20 ਸਾਲ ਪੁਰਾਣਾ ਰਿਕਾਰਡ ਤੋੜਿਆ।
Read This : IND vs BAN: ਭਾਰਤ ਦੀ ਬੰਗਲਾਦੇਸ਼ ’ਤੇ ਸਭ ਤੋਂ ਵੱਡੀ ਜਿੱਤ
ਭਾਰਤ ਦੇ ਵੀਰੇਂਦਰ ਸਹਿਵਾਗ ਨੇ 2004 ’ਚ ਪਾਕਿਸਤਾਨ ਖਿਲਾਫ਼ 309 ਦੌੜਾਂ ਦੀ ਪਾਰੀ ਖੇਡੀ ਸੀ। ਉਸ ਸਮੇਂ ਸਹਿਵਾਗ ਨੂੰ ‘ਮੁਲਤਾਨ ਦਾ ਸੁਲਤਾਨ’ ਟੈਗ ਦਿੱਤਾ ਗਿਆ ਸੀ। ਬਰੂਕ ਤੋਂ ਇਲਾਵਾ, ਜੋ ਰੂਟ 262 ਦੌੜਾਂ ਬਣਾ ਕੇ ਆਊਟ ਹੋਏ। ਬੇਨ ਡਕੇਟ ਨੇ 84 ਤੇ ਜੈਕ ਕ੍ਰਾਲੇ ਨੇ 78 ਦੌੜਾਂ ਬਣਾਈਆਂ। ਇੰਗਲੈਂਡ ਦੀ ਟੀਮ ਨੇ ਦਿਨ ਦੀ ਸ਼ੁਰੂਆਤ 492/3 ਦੇ ਸਕੋਰ ਤੋਂ ਕੀਤੀ ਸੀ। ਇਸ ਤੋਂ ਪਹਿਲਾਂ ਪਾਕਿਸਤਾਨ ਪਹਿਲੀ ਪਾਰੀ ’ਚ 556 ਦੌੜਾਂ ਬਣਾ ਕੇ ਆਊਟ ਹੋਈ ਸੀ। Harry Brook
ਹੈਰੀ ਬਰੂਕ 317 ਦੌੜਾਂ ਬਣਾ ਕੇ ਆਊਟ | Harry Brook
ਦੂਜੇ ਸੈਸ਼ਨ ’ਚ ਹੈਰੀ ਬਰੂਕ 317 ਦੌੜਾਂ ਬਣਾ ਕੇ ਆਊਟ ਹੋਏ। ਉਨ੍ਹਾਂ ਨੂੰ ਸਈਮ ਅਯੂੁਬ ਨੇ ਕਪਤਾਨ ਸ਼ਾਨ ਮਸੂਦ ਦੇ ਹੱਥੋਂ ਕੈਚ ਕਰਵਾਇਆ। Harry Brook
ਜੋ ਰੂਟ 262 ਦੌੜਾਂ ਬਣਾ ਕੇ ਆਊਟ, 454 ਦੌੜਾਂ ਦੀ ਸਾਂਝੇਦਾਰੀ ਟੁੱਟੀ | Harry Brook
ਜੋ ਰੂਟ ਤੇ ਹੈਰੀ ਬਰੂਕ ਨੇ 454 ਦੌੜਾਂ ਦੀ ਜਬਰਦਸਤ ਸਾਂਝੇਦਾਰੀ ਕੀਤੀ। ਆਗਾ ਸਲਮਾਨ ਨੇ ਜੋ ਰੂਟ ਨੂੰ ਲੱਤ ਅੜਿਕਾ ਆਊਟ ਕਰਕੇ ਇਹ ਸਾਂਝੇਦਾਰੀ ਨੂੰ ਤੋੜਿਆ। ਜੋ ਰੂਟ 4 ਦੌੜਾਂ ਬਣਾ ਕੇ ਆਊਟ ਹੋਏ ਓਲੀ ਪੋਪ ਤੋਂ ਬਾਅਦ ਖੇਡਣ ਉਤਰੇ ਸਨ। ਹੁਣ ਦੂਜੀ ਪਾਰੀ ’ਚ ਪਾਕਿਸਤਾਨ ਨੇ 6 ਓਵਰਾਂ ਦੀ ਸਮਾਪਤੀ ਤੱਕ 23 ਦੌੜਾਂ ਬਣਾ ਲਈਆਂ ਹਨ ਤੇ 1 ਵਿਕਟ ਵੀ ਗੁਆ ਦਿੱਤੀ ਹੈ।