ਬਾਰਡਰ ਸੁਰੱਖਿਆ ਨੂੰ ਲੈ ਕੇ ਕਰਨਗੇ ਇੱਕ ਦੂਜੇ ਨਾਲ ਤਾਲਮੇਲ | Punjab News
Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਭਾਰਤ ਅਤੇ ਪਾਕਿਸਤਾਨ ਬਾਰਡਰ ’ਤੇ ਸੁਰੱਖਿਆ ਇੰਤਜ਼ਾਮ ਨੂੰ ਲੈ ਕੇ ਹੁਣ ਤੋਂ ਬਾਅਦ ਬੀਐੱਸਐੱਫ ਅਤੇ ਪੰਜਾਬ ਪੁਲਿਸ ਦੇ ਅਧਿਕਾਰੀ ਪਹਿਲਾਂ ਨਾਲੋਂ ਜਿਆਦਾ ਤਾਲਮੇਲ ਕਰਦੇ ਹੋਏ ਕੰਮ ਕਰਨਗੇ ਤਾਂ ਕਿ ਬਾਰਡਰ ਪਾਰ ਤੋਂ ਆਉਣ ਵਾਲੇ ਨਸ਼ੇ ਦੀ ਖੇਪ ਅਤੇ ਡਰੋਨ ਨੂੰ ਕਾਬੂ ਕਰਦੇ ਹੋਏ ਦੇਸ਼ ਦੀ ਸੁਰੱਖਿਆ ਨੂੰ ਹੋਰ ਵੀ ਜਿਆਦਾ ਪੁਖਤਾ ਕੀਤਾ ਜਾ ਸਕੇ। ਬੀਐੱਸਐੱਫ ਅਤੇ ਪੰਜਾਬ ਪੁਲਿਸ ਵਿੱਚ ਆਪਸੀ ਤਾਲਮੇਲ ਪਹਿਲਾਂ ਨਾਲੋਂ ਜਿਆਦਾ ਵਧੇ ਇਸ ਲਈ ਜਲੰਧਰ ਵਿਖੇ ਇੱਕ ਹਾਈ ਲੈਵਲ ਦੀ ਮੀਟਿੰਗ ਕੀਤੀ ਗਈ ਇਹ ਮੀਟਿੰਗ ਜਲੰਧਰ ਵਿਖੇ ਸਥਿਤ ਬੀਐੱਸਐੱਫ ਦੇ ਹੈੱਡ ਕੁਆਟਰ ਵਿਖੇ ਹੋਏ ਜਿੱਥੇ ਕਿ ਦੋਵਾਂ ਸੁਰੱਖਿਆ ਏਜੰਸੀਆਂ ਵੱਲੋਂ ਇੱਕ ਦੂਜੇ ਦਾ ਪੂਰਾ ਸਾਥ ਦੇਣ ਦਾ ਫੈਸਲਾ ਲਿਆ ਗਿਆ।
ਇਹ ਵੀ ਪੜ੍ਹੋ: Farmers News: ਦੋਵਾਂ ਕਿਸਾਨ ਮੋਰਚਿਆਂ ਦੀ ਮੁੜ ਹੋਈ ਮੀਟਿੰਗ ’ਚ ਏਕੇ ਲਈ ਬਣੀ ਸਹਿਮਤੀ
ਇਸ ਮੀਟਿੰਗ ਵਿੱਚ ਪੰਜਾਬ ਪੁਲਿਸ ਦੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੇ ਏਡੀਜੀਪੀ ਨਿਲਾਭ ਕਿਸ਼ੋਰ ਅਤੇ ਪੰਜਾਬ ਰੇਂਜ ਦੇ ਬੀਐੱਸਐੱਫ ਦੇ ਆਈਜੀ ਡਾ. ਅਤੁਲ ਫੁਲਜੇਲੇ ਵੱਲੋਂ ਮੀਟਿੰਗ ਕਰਦੇ ਹੋਏ ਭਵਿੱਖ ਦੀ ਰੂਪ-ਰੇਖਾ ਨੂੰ ਤਿਆਰ ਕੀਤਾ ਗਿਆ। ਇਸ ਮੀਟਿੰਗ ਵਿੱਚ ਪਿਛਲੇ ਸਾਲ 2024 ਵਿੱਚ ਆਈਆਂ ਪ੍ਰੇਸ਼ਾਨੀਆਂ ਨੂੰ ਦੂਰ ਕਰਨ ਦੇ ਨਾਲ-ਨਾਲ ਭਵਿੱਖ ਵਿੱਚ ਸੁਰੱਖਿਆ ਇੰਤਜ਼ਾਮ ਨੂੰ ਲੈ ਕੇ ਕਿਸ ਤਰੀਕੇ ਬਿਹਤਰ ਕੰਮ ਕੀਤਾ ਜਾ ਸਕਦਾ ਹੈ, ਇਸ ਨੂੰ ਲੈ ਕੇ ਚਰਚਾ ਕੀਤੀ ਗਈ। Punjab News
ਨਸ਼ੇ ਅਤੇ ਡਰੋਨ ਦੇ ਮਾਮਲੇ ਵਿੱਚ ਦੋਵੇਂ ਏਜੰਸੀਆਂ ਮਿਲ ਕੇ ਕਰਨਗੀਆਂ ਕੰਮ
ਦੱਸਿਆ ਜਾ ਰਿਹਾ ਹੈ ਕਿ ਇਸ ਮੀਟਿੰਗ ਵਿੱਚ ਡਰੱਗਸ ਦੀ ਤਸਕਰੀ ਮੁੱਖ ਮੁੱਦਾ ਰਹੀ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਡਰੋਨ ਅਤੇ ਹੋਰ ਤਰੀਕਿਆਂ ਦੇ ਸਹਾਰੇ ਪੰਜਾਬ ਵਿੱਚ ਨਸ਼ੇ ਦੀ ਖੇਪ ਪੁੱਜ ਰਹੀ ਹੈ ਜਿਸਨੂੰ ਕਿ ਬਾਅਦ ਵਿੱਚ ਦੇਸ਼ ਭਰ ਵਿੱਚ ਪਹੁੰਚਾਇਆ ਜਾ ਰਿਹਾ ਹੈ। ਮੀਟਿੰਗ ਦੌਰਾਨ ਬਾਰਡਰ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਪੰਜਾਬ ਪੁਲਿਸ ਅਤੇ ਬਾਰਡਰ ਤੇ ਬੀਐੱਸਐੱਫ ਵੱਲੋਂ ਪਹਿਲਾਂ ਨਾਲੋਂ ਜਿਆਦਾ ਸਖਤੀ ਕਰਨ ਸੰਬੰਧੀ ਵੀ ਫੈਸਲਾ ਲਿਆ ਗਿਆ।