ਹਾਈਕੋਰਟ: ਸੀਬੀਆਈ ਮਹਿੰਦਰਪਾਲ ਬਿੱਟੂ ਕਤਲ ਮਾਮਲੇ ਦੀ ਜਾਂਚ ਕਰਨ ਲਈ ਤਿਆਰ

ਕਿਹਾ, ਬੇਅਦਬੀ ਮਾਮਲਿਆਂ ’ਚ ਬਿੱਟੂ ਦੀ ਮਿਲੀਭੁਗਤ ਕਿਧਰੇ ਵੀ ਨਜ਼ਰ ਨਹੀਂ ਆਈ

  • ਡੇਰਾ ਸ਼ਰਧਾਲੂ ਬੇਅਦਬੀ ਬਾਰੇ ਸੋਚ ਵੀ ਨਹੀਂ ਸਕਦੇ : ਹਰਚਰਨ ਸਿੰਘ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਮਹਿੰਦਰਪਾਲ ਬਿੱਟੂ ਕਤਲ ਮਾਮਲੇ ਵਿੱਚ ਜਿਸ ਤਰੀਕੇ ਨਾਲ ਪੁਲਿਸ ਦੇ ਵੱਡੇ ਅਧਿਕਾਰੀਆਂ ਅਤੇ ਸਿਆਸੀ ਲੋਕਾਂ ’ਤੇ ਗੰਭੀਰ ਦੋਸ਼ ਲਾਏ ਗਏ ਹਨ ਅਤੇ ਜੇਕਰ ਮਾਣਯੋਗ ਹਾਈ ਕੋਰਟ ਚਾਹੁੰਦੀ ਹੈ ਤਾਂ ਕੇਂਦਰੀ ਜਾਂਚ ਏਜੰਸੀ (ਸੀਬੀਆਈ) ਜਾਂਚ ਕਰਨ ਲਈ ਤਿਆਰ ਹੈ। ਇਸ ਕਤਲ ਮਾਮਲੇ ਵਿੱਚ ਸੀਬੀਆਈ ਵਲੋਂ ਬਿਨਾਂ ਕਿਸੇ ਦਬਾਅ ਤੋਂ ਜਾਂਚ ਕਰਦੇ ਹੋਏ ਅਸਲ ਤੱਥ ਸਾਹਮਣੇ ਲਿਆਏ ਜਾ ਸਕਦੇ ਹਨ। ਇਸ ਲਈ ਸੀਬੀਆਈ ਨੂੰ ਇਸ ਮਾਮਲੇ ਨੂੰ ਲੈਣ ਵਿੱਚ ਕੋਈ ਪਰੇਸ਼ਾਨੀ ਨਹੀਂ ਹੈ।

ਇਹ ਜੁਆਬ ਕੇਂਦਰੀ ਜਾਂਚ ਏਜੰਸੀ ਵਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਖ਼ਲ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿੰਦਰਪਾਲ ਬਿੱਟੂ ਦੀ ਧਰਮ ਪਤਨੀ ਸੰਤੋਸ਼ ਕੁਮਾਰੀ ਦੇ ਸੀਨੀਅਰ ਐਡਵੋਕੇਟ ਬਲਤੇਜ ਸਿੰਘ ਸਿੱਧੂ, ਐਡਵੋਕੇਟ ਆਰ ਕੇ ਹਾਂਡਾ ਅਤੇ ਐਡਵੋਕੇਟ ਕੇਵਲ ਬਰਾੜ ਨੇ ਦੱਸਿਆ ਕਿ ਸੰਤੋਸ਼ ਕੁਮਾਰੀ ਵਲੋਂ ਮਹਿੰਦਰਪਾਲ ਬਿੱਟੂ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਦੇ ਹੀ ਵੱਡੇ ਅਧਿਕਾਰੀਆਂ ’ਤੇ ਦੋਸ਼ ਲਗਾਉਂਦੇ ਹੋਏ ਸੀਬੀਆਈ ਜਾਂਚ ਦੀ ਮੰਗ ਕੀਤੀ ਗਈ ਸੀ।

ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਸੁਣਵਾਈ ਕੀਤੀ ਜਾ ਰਹੀ ਹੈ। ਹੁਣ ਇਸ ਮਾਮਲੇ ਦੀ ਸੁਣਵਾਈ 27 ਜਨਵਰੀ 2022 ਨੂੰ ਹੋਏਗੀ। ਸੀਬੀਆਈ ਵਲੋਂ ਦਾਖ਼ਲ ਕੀਤੇ ਗਏ ਆਪਣੇ ਜੁਆਬ ਵਿੱਚ ਇਹ ਵੀ ਖ਼ੁਲਾਸਾ ਕੀਤਾ ਗਿਆ ਕਿ ਬੇਅਦਬੀ ਮਾਮਲਿਆਂ ’ਚ ਕਿਸੇ ਵੀ ਤਰੀਕੇ ਨਾਲ ਮਹਿੰਦਰਪਾਲ ਬਿੱਟੂ ਦੀ ਮਿਲੀ ਭੁਗਤ ਨਜ਼ਰ ਨਹੀਂ ਆਈ ਹੈ।

ਸੀਬੀਆਈ ਨੇ ਇਹ ਵੀ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਜਦੋਂ ਸੀਬੀਆਈ ਵਲੋਂ ਜਾਂਚ ਕੀਤੀ ਜਾ ਰਹੀ ਸੀ ਅਤੇ ਮਹਿੰਦਰਪਾਲ ਬਿੱਟੂ ਤੋਂ ਜੁਲਾਈ 2018 ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਸੀ ਤਾਂ ਮਹਿੰਦਰਪਾਲ ਬਿੱਟੂ ਵਲੋਂ ਦੱਸਿਆ ਗਿਆ ਸੀ ਕਿ ਪੰਜਾਬ ਪੁਲਿਸ ਵਲੋਂ ਉਨਾਂ ਨੂੰ ਅਤੇ ਉਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟ ਮਾਰ ਭਾਰੀ ਤਸ਼ੱਦਦ ਢਾਹੁੰਦੇ ਹੋਏ 164 ਦੇ ਬਿਆਨ ਲਏ ਗਏ ਸਨ।

ਮਿਲੀ ਭੁਗਤ ਨਜ਼ਰ ਨਹੀਂ ਆਈ ਹੈ। ਸੀਬੀਆਈ ਨੇ ਇਹ ਵੀ ਕਿਹਾ ਕਿ ਬੇਅਦਬੀ ਮਾਮਲੇ ਵਿੱਚ ਜਦੋਂ ਸੀਬੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਸੀ ਅਤੇ ਮਹਿੰਦਰਪਾਲ ਬਿੱਟੂ ਤੋਂ ਜੁਲਾਈ 2018 ਵਿੱਚ ਪੁੱਛ ਪੜਤਾਲ ਕੀਤੀ ਜਾ ਰਹੀ ਸੀ ਤਾਂ ਮਹਿੰਦਰਪਾਲ ਬਿੱਟੂ ਵੱਲੋਂ ਦੱਸਿਆ ਗਿਆ ਸੀ ਕਿ ਪੰਜਾਬ ਪੁਲਿਸ ਵੱਲੋਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਕੁੱਟ ਮਾਰ ਭਾਰੀ ਤਸ਼ੱਦਦ ਢਾਹੁੰਦੇ ਹੋਏ 164 ਦੇ ਬਿਆਨ ਲਏ ਗਏ ਸਨ।

ਆਈਜੀ ਪਟਿਆਲਾ ਵੱਲੋਂ ਕੀਤੀ ਜਾ ਰਹੀ ਜਾਂਚ ’ਤੇ ਲੱਗੀ ਰੋਕ

ਹਾਈ ਕੋਰਟ ਨੇ ਅੱਜ ਆਈਜੀ ਪਟਿਆਲਾ ਵੱਲੋਂ ਮਹਿੰਦਰਪਾਲ ਬਿੱਟੂ ਕਤਲ ਮਾਮਲੇ ਦੀ ਜਾਂਚ ਕਰਨ ’ਤੇ ਰੋਕ ਲਾ ਦਿੱਤੀ ਹੈ ਜ਼ਿਕਰਯੋਗ ਹੈ ਕਿ ਬਿੱਟੂ ਦੀ ਪਤਨੀ ਵੱਲੋਂ ਹਾਈ ਕੋਰਟ ’ਚ ਸੀਬੀਆਈ ਜਾਂਚ ਦੀ ਮੰਗ ਕਰਨ ਸਬੰਧੀ ਪਟੀਸ਼ਨ ਪਾਉਣ ਦੇ ਬਾਵਜ਼ੂਦ ਆਈਜੀ ਪਟਿਆਲਾ ਵੱਲੋਂ ਕਤਲ ਮਾਮਲੇ ਦੀ ਜਾਂਚ ਕਰਨ ਲਈ ਤਿੰਨ ਵਾਰ ਪਰਿਵਾਰਕ ਮੈਂਬਰਾਂ ਨੂੰ ਨੋਟਿਸ ਭੇਜ ਕੇ ਪਟਿਆਲਾ ਸੱਦਿਆ ਗਿਆ ਸੀ ਜਿਸ ਦੀ ਸ਼ਿਕਾਇਤ ਮਹਿੰਦਰਪਾਲ ਬਿੱਟੂ ਦੀ ਪਤਨੀ ਵੱਲੋਂ ਹਾਈ ਕੋਰਟ ’ਚ ਕੀਤੀ ਗਈ ਜਿਸ ਦੀ ਸੁਣਵਾਈ ਕਰਦਿਆਂ ਅੱਜ ਹਾਈ ਕੋਰਟ ਨੇ ਆਈਜੀ ਦੀ ਜਾਂਚ ’ਤੇ ਰੋਕ ਲਾ ਦਿੱਤੀ ਹੈ।

ਡੇਰਾ ਸ਼ਰਧਾਲੂ ਬੇਅਦਬੀ ਬਾਰੇ ਸੋਚ ਵੀ ਨਹੀਂ ਸਕਦੇ : ਹਰਚਰਨ ਸਿੰਘ

ਓਧਰ ਪੰਜਾਬ ਦੀ ਸਾਧ-ਸੰਗਤ ਦੇ ਸਟੇਟ ਕਮੇਟੀ ਮੈਂਬਰ ਹਰਚਰਨ ਸਿੰਘ ਨੇ ਆਖਿਆ ਕਿ ਡੇਰਾ ਸ਼ਰਧਾਲੂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਦਿਲੋਂ ਸਤਿਕਾਰ ਕਰਦੇ ਹਨ ਅਤੇ ਧਰਮਾਂ ਦੀ ਸਿੱਖਿਆ ਅਨੁਸਾਰ ਭਲਾਈ ਕਾਰਜ ਕਰ ਰਹੇ ਹਨ ।ਉਨ੍ਹਾਂ ਕਿਹਾ ਕਿ ਮਹਿੰਦਰਪਾਲ ਬਿੱਟੂ ਨੂੰ ਸਾਜਿਸ਼ ਤਹਿਤ ਬੇਅਦਬੀ ਦੇ ਝੂਠੇ ਕੇਸ ’ਚ ਫਸਾਇਆ ਗਿਆ ਸੀ ਜਿਸ ਦਾ ਖੁਲਾਸਾ ਬਿੱਟੂ ਨੇ ਆਪਣੀ ਮੌਤ ਤੋਂ ਪਹਿਲਾਂ ਜੇਲ੍ਹ ’ਚ ਲਿਖੀ ਡਾਇਰੀ ’ਚ ਵੀ ਕੀਤਾ ਹੈ। ਹਰਚਰਨ ਸਿੰਘ ਨੇ ਆਖਿਆ ਕਿ ਸਾਨੂੰ ਨਿਆਂਪਾਲਿਕਾ ’ਤੇ ਭਰੋਸਾ ਹੈ ਸੱਚਾਈ ਕਦੇ ਛੁਪ ਨਹੀਂ ਸਕਦੀ ਅਤੇ ਝੂਠ ਇੱਕ ਦਿਨ ਤਾਰ-ਤਾਰ ਹੋ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ