ਬੁਲੰਦ ਸ਼ਹਿਰ : ਡੀਐੱਮ ਦੇ ਘਰ ਸੀਬੀਆਈ ਦੀ ਛਾਪੇਮਾਰੀ

High City, CBI Raids, DM House

ਡੀਐੱਮ ਦੇ ਘਰੋਂ ਬਰਾਮਦ ਹੋਇਆ ਕੈਸ਼

ਮਨਮਾਨੇ ਢੰਗ ਨਾਲ ਖਨਨ ਪੁੱਟਣ ਦਾ ਦੋਸ਼

ਸਹਾਰਨਪੁਰ ‘ਚ ਸੀਬੀਆਈ ਨੇ ਲਈ ਦੋ ਟਿਕਾਣਿਆਂ ‘ਤੇ 9 ਘੰਟੇ ਤਲਾਸ਼ੀ

ਏਜੰਸੀ, ਲਖਨਊ

ਕੇਂਦਰੀ ਜਾਂਚ ਬਿਊਰੋ (ਸੀਬੀਆਈ) ਦੇ ਅੱਜ ਉੱਤਰ ਪ੍ਰਦੇਸ਼ ‘ਚ ਰੇਤਾ ਖੁਦਾਈ ਘਪਲੇ ਦੇ ਸਿਲਸਿਲੇ ‘ਚ ਬੁਲੰਦਸ਼ਹਿਰ ਦੇ ਜ਼ਿਲ੍ਹਾ ਅਧਿਕਾਰੀ ਅਭੈ ਸਿੰਘ ਦੀ ਰਿਹਾਇਸ਼ ਤੇ ਦਫ਼ਤਰ ਤੋਂ ਇਲਾਵਾ ਬੈਂਕ ਨਾਲ ਧੋਖਾਧੜੀ ਮਾਮਲੇ ‘ਚ ਮੁਰਾਦਾਬਾਦ ‘ਚ ਪ੍ਰਥਮਾ ਉੱਤਰ ਪ੍ਰਦੇਸ਼ ਗ੍ਰਾਮੀਣ ਬੈਂਕ ਦੇ ਜਨਰਲ ਮੈਨੇਜਰ ਸ਼ੈਲੇਸ਼ ਰੰਜਨ ਦੇ ਦਫ਼ਤਰ ਤੇ ਰਿਹਾਇਸ਼ ‘ਤੇ ਵੀ ਛਾਪਾ ਮਾਰਿਆ ਸੂਤਰਾਂ ਨੇ ਦੱਸਿਆ ਕਿ ਤਿੰਨ ਵਾਹਨਾਂ ‘ਚ ਲਗਭਗ 20 ਵਿਅਕਤੀਆਂ ਦੀ ਸੀਬੀਆਈ ਟੀਮ ਸਵੇਰੇ ਬੁਲੰਦ ਸ਼ਹਿਰ ਜ਼ਿਲ੍ਹਾ ਅਧਿਕਾਰੀ ਦੀ ਰਿਹਾਇਸ਼ ‘ਤੇ ਪਹੁੰਚੀ

ਜ਼ਿਲ੍ਹਾ ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੂੰ ਛੱਡ ਕੇ ਸਾਰੇ ਵਿਅਕਤੀਆਂ ਨੂੰ ਘਰੋਂ ਕੱਢ ਦਿੱਤਾ ਬੁਲੰਦ ਸ਼ਹਿਰ ਦੇ ਜ਼ਿਲ੍ਹਾ ਅਧਿਕਾਰੀ ਦੇ ਇੱਥੇ ਛਾਪੇਮਾਰੀ ਦਾ ਕਾਰਨ ਖੁਦਾਨ ਘਪਲਾ ਦੱਸਿਆ ਜਾ ਰਿਹਾ ਹੈ ਸੂਤਰਾਂ ਦੀ ਮੰਨੀਏ ਤਾਂ ਛਾਪੇਮਾਰੀ ਦੌਰਾਨ ਸੀਬੀਆਈ ਨੂੰ ਉਨ੍ਹਾਂ ਦੀ ਰਿਹਾਇਸ਼ ‘ਤੇ ਇੰਨੇ ਨੋਟ ਮਿਲੇ ਕਿ ਉਨ੍ਹਾਂ ਦੀ ਗਿਣਤੀ ਲਈ ਸੀਬੀਆਈ ਨੇ ਮਸ਼ੀਨ ਮੰਗਵਾਈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।