ਲੜੀ ਦਾ ਫ਼ੈਸਲਾ 28 ਜੁਲਾਈ ਨੂੰ ਤੀਸਰੇ ਮੈਚ ਨਾਲ ਹੋਵੇਗਾ
ਗੁਆਨਾ (ਏਜੰਸੀ)। ਮੈਨ ਆਫ ਦ ਮੈਚ ਰਹੇ ਸ਼ਿਮਰੋਨ ਹੇਤਮਾਰ (93 ਗੇਂਦਾਂ ‘ਚ 3 ਚੌਕੇ, 7 ਛੱਕੇ 125 ਦੌੜਾਂ) ਦੇ ਆਤਿਸ਼ੀ ਸੈਂਕੜੇ ਅਤੇ ਕਪਤਾਨ ਜੇਸਨ ਹੋਲਡਰ ਦੇ ਬਿਹਤਰੀਨ ਆਖ਼ਰੀ ਓਵਰ ਦੀ ਮੱਦਦ ਨਾਲ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਬੇਹੱਦ ਰੋਮਾਂਚਕ ਮੁਕਾਬਲੇ ‘ਚ ਸਿਰਫ਼ ਤਿੰਨ ਦੌੜਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ‘ਚ 1-1 ਨਾਲ ਬਰਾਬਰੀ ਕਰ ਲਈ ਵੈਸਟਇੰਡੀਜ਼ ਨੇ ਦੂਸਰੇ ਇੱਕ ਰੋਜ਼ਾ ‘ਚ 49.3 ਓਵਰਾਂ ‘ਚ 271 ਦੌੜਾਂ ਬਣਾਈਆਂ ਜਦੋਂਕਿ ਬੰਗਲਾਦੇਸ਼ ਦੀ ਟੀਮ 50 ਓਵਰਾਂ ‘ਚ ਛੇ ਵਿਕਟਾਂ ‘ਤੇ 268 ਦੌੜਾਂ ‘ਤੇ ਰੁਕ ਗਈ ਬੰਗਲਾਦੇਸ਼ ਨੂੰ ਸਿਰਫ਼ ਤਿੰਨ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੁਣ ਲੜੀ ਦਾ ਫ਼ੈਸਲਾ 28 ਜੁਲਾਈ ਨੂੰ ਤੀਸਰੇ ਮੈਚ ਨਾਲ ਹੋਵੇਗਾ ਹੇਤਮਾਰ ਦਾ ਇਹ ਦੂਸਰਾ ਸੈਂਕੜਾ ਸੀ ਅਤੇ ਉਹ ਆਖ਼ਰੀ ਓਵਰ ਦੀ ਤੀਸਰੀ ਗੇਂਦ ‘ਤੇ ਰਨ ਆਊਟ ਹੋਏ।
ਬੰਗਲਾਦੇਸ਼ ਲਈ ਤਮੀਮ ਇਕਬਾਲ ਨੇ 54, ਸ਼ਾਕਿਬ ਅਲ ਹਸਨ ਨੇ 56, ਮੁਸ਼ਫਿਕੁਰ ਰਹੀਮ ਨੇ 68 ਅਤੇ ਮਹਿਮੂਦੁੱਲਾ ਨੇ 39 ਦੌੜਾਂ ਬਣਾਈਆਂ ਬੰਗਲਾਦੇਸ਼ ਨੂੰ ਆਖ਼ਰੀ ਓਵਰ ‘ਚ ਜਿੱਤ ਲਈ ਸਿਰਫ਼ 8 ਦੌੜਾਂ ਦੀ ਜਰੂਰਤ ਸੀ ਮੁਸ਼ਫਿਕੁਰ 50ਵੇਂ ਓਵਰ ਦੀ ਪਹਿਲੀ ਗੇਂਦ ‘ਤੇ ਕਪਤਾਨ ਹੋਲਡਰ ਦਾ ਸ਼ਿਕਾਰ ਬਣ ਗਏ ਹੋਲਡਰ ਨੇ ਬਾਕੀ ਪੰਜ ਗੇਂਦਾਂ ‘ਤੇ ਮੋਸਾਦਕ ਹੁਸੈਨ ਅਤੇ ਮੁਸ਼ਰਫ਼ ਮੁਰਤਜਾ ਨੂੰ ਜੇਤੂ ਦੌੜ ਬਣਾਉਣ ਤੋਂ ਰੋਕ ਦਿੱਤਾ।