
ਸਰੀਰਦਾਨ ਕਰਨਾ ਸਲਾਘਾਯੋਗ : ਸੁਖਮੰਦਰ ਸਿੰਘ ਨੰਬਰਦਾਰ
Body Donation: ਲੰਬੀ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਡੇਰਾ ਸੱਚਾ ਸੌਦਾ ਸ਼ਰਧਾਲੂ ਹੇਤ ਰਾਮ ਇੰਸਾਂ ਪੁੱਤਰ ਮੁਨਸੀ ਰਾਮ, ਵਾਸੀ ਲਾਲਬਾਈ, ਬਲਾਕ ਲੰਬੀ, ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੇ ਸਮੂਹ ਪਰਿਵਾਰ ਨੇ ਆਪਣੀ ਪੂਰੀ ਸਹਿਮਤੀ ਨਾਲ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਅਜੇ ਸੰਗਾਲ ਇੰਸਟੀਚਿਊਟ ਮੈਡੀਕਲ ਸਾਇੰਸ ਤੇ ਰਿਸਰਚ ਜਿਨਜਨਾਹ, ਜ਼ਿਲ੍ਹਾ ਸ਼ਾਮਲੀ, ਉਤਰ ਪ੍ਰਦੇਸ਼ (ਯੂ.ਪੀ.) ਨੂੰ ਦਾਨ ਕੀਤਾ ਗਿਆ।
ਸਰੀਰਦਾਨੀ ਹੇਤ ਰਾਮ ਇੰਸਾਂ ਸਵੇਰੇ ਕਰੀਬ 9ਕੁ ਵਜੇ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁੱਲ ਮਾਲਕ ਦੇ ਚਰਨਾਂ ਵਿਚ ਸੱਚਖੰਡ ਜਾ ਬਿਰਾਜੇ ਸਨ। ਸਰੀਰਦਾਨੀ ਦੀ ਪਤਨੀ ਸੁਚਿਆਰ ਕੌਰ ਇੰਸਾਂ ਤੇ ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਰੀਰਦਾਨੀ ਹੇਤ ਰਾਮ ਇੰਸਾਂ ਨੇ ਆਪਣੇ ਜਿਉਂਦੇ ਜੀਅ ਦੇਹਾਂਤ ਉਪਰੰਤ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਤੇ ਉਨ੍ਹਾਂ ਦੀ ਇਸ ਅੰਤਿਮ ਇੱਛਾ ਨੂੰ ਪਰਿਵਾਰ ਨੇ ਪੂਰਾ ਕਰਦਿਆਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ।
ਪਿੰਡ ਲਾਲਬਾਈ ਦੇ ਪਹਿਲੇ, ਬਲਾਕ ਲੰਬੀ ਦੇ 15ਵੇਂ ਸਰੀਰਦਾਨੀ ਬਣੇ
ਸਰੀਰਦਾਨੀ ਹੇਤ ਰਾਮ ਇੰਸਾਂ ਪਿੰਡ ਲਾਲਬਾਈ ਦੇ ਪਹਿਲੇ ਤੇ ਬਲਾਕ ਲੰਬੀ ਦੇ 15ਵੇਂ ਸਰੀਰਦਾਨੀ ਬਣ ਗਏ ਹਨ। ਬਲਾਕ ਲੰਬੀ ਵਿਚ ਸਾਲ 2026 ਦਾ ਇਹ ਪਹਿਲਾ ਸਰੀਰਦਾਨ ਹੈ। ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਸਾਰੀ ਲਿਖਤੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਰੀਰਦਾਨੀ ਹੇਤ ਰਾਮ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਫੁੱਲਾਂ ਨਾਲ ਸਜਾਈ ਗੱਡੀ ’ਚ ਰੱਖਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਸਮੇਂ ਜਿੱਥੇ ਬੇਟਿਆਂ ਮੈਂਗਲ ਰਾਮ, ਲਖਵਿੰਦਰ ਰਾਮ ਨੇ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਲਾਇਆ, ਉਥੇ ਡੇਰਾ ਸੱਚਾ ਸੌਦਾ ਸਰਸਾ ਦੀ ਮਰਿਯਾਦਾ ਬੇਟਾ-ਬੇਟੀ ਇਕ ਸਮਾਨ ਤਹਿਤ ਬੇਟੀਆਂ ਵੀਰਪਾਲ ਕੌਰ, ਮਾਇਆਦੀਪ ਤੇ ਬੇਅੰਤ ਕੌਰ ਨੇ ਵੀ ਆਪਣੇ ਪਿਤਾ ਦੀ ਅਰਥੀ ਨੂੰ ਮੋਢਾ ਲਾਇਆ। Body Donation
ਅੰਤਿਮ ਯਾਤਰਾ ਘਰ ਤੋਂ ਸ਼ੁਰੂ ਹੋ ਕੇ ਪਿੰਡ ਲਾਲਬਾਈ-ਅਬੁੱਲਖੁਰਾਣਾ ਲਿੰਕ ਸੜਕ ਤੋਂ ਹੁੰਦੀ ਹੋਈ ਬੱਸ ਅੱਡਾ ਲਾਲਬਾਈ ਕੋਲ ਆਕੇ ਸਮਾਪਤ ਹੋਈ। ਜਿੱਥੋਂ ਪਰਿਵਾਰ ਨੇ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ,ਬਲਾਕ ਜਿੰਮੇਵਾਰਾ ਤੇ ਪਿੰਡ ਦੇ ਮੋਹਤਬਾਰਾਂ ਦੇ ਸਹਿਯੋਗ ਨਾਲ ਬੇਨਤੀ ਦਾ ਸ਼ਬਦ ਬੋਲ ਕੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਰਵਾਨਾ ਕੀਤਾ ਗਿਆ। ਅੰਤਿਮ ਯਾਤਰਾ ਵਿਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਰਿਸ਼ਤੇਦਾਰ ਸਾਕ-ਸਬੰਧੀ, ਜਿੰਮੇਵਾਰ ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਹੇਤ ਰਾਮ ਇੰਸਾਂ ਅਮਰ ਰਹੇ-ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਹੇਤ ਰਾਮ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨੇ ਅਕਾਸ਼ ਗੁੂੰਜਣ ਲਾ ਦਿੱਤਾ।
ਇਹ ਵੀ ਪੜ੍ਹੋ: Venezuela Oil Production: ਵੈਨੇਜ਼ੁਏਲਾ ’ਚ ਤੇਲ ਉਤਪਾਦਨ ਵਧਾਉਣ ’ਚ ਲੱਗ ਸਕਦੇ ਹਨ ਕਈ ਮਹੀਨੇ, ਭਾਰਤੀ ਤੇਲ ਕੰਪਨੀਆਂ …
ਇਸ ਮੌਕੇ ਪਿੰਡ ਦੇ ਮੋਹਤਬਾਰਾਂ ਵਿਚ ਸੁਖਮੰਦਰ ਸਿੰਘ ਨੰਬਰਦਾਰ, ਡਾ: ਗੁਰਜੰਟ ਸਿੰਘ, ਪੰਜਾਬ ਦੇ ਸੱਚੇ ਨਿਮਰ ਸੇਵਾਦਾਰਾਂ ਵਿਚ ਜਗਦੇਵ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਚਮਕੌਰ ਸਿੰਘ ਇੰਸਾਂ, ਭੈਣ ਮਨਜੀਤ ਕੌਰ ਇੰਸਾਂ ਸੱਚੇ ਨਮਰ ਸੇਵਾਦਾਰ, ਗੁਰਮੇਜ ਸਿੰਘ ਬਲਾਕ ਪ੍ਰੇਮੀ ਸੇਵਕ ਲੰਬੀ, ਮੰਗਾ ਸਿੰਘ ਪ੍ਰੇਮੀ ਸੇਵਕ ਲਾਲਬਾਈ, ਵਿੱਕੀ ਇੰਸਾਂ ਚੰਨੂੰ, ਬਲਕਾਰ ਸਿੰਘ ਇੰਸਾਂ, ਦਰਸ਼ਨ ਸਿੰਘ ਇੰਸਾਂ, ਬਖਤੌਰ ਸਿੰਘ ਇੰਸਾਂ ਸਾਬਕਾ ਪ੍ਰ੍ਰੇਮੀ ਸੇਵਕ, ਬਲਕਾਰ ਸਿੰਘ ਇੰਸਾਂ, ਬੂਟਾ ਸਿੰਘ ਇੰਸਾਂ, ਪਰਿਵਾਰਕ ਮੈਂਬਰ, ਨਗਰ ਨਿਵਾਸੀ, ਸਮੂਹ ਰਿਸ਼ਤੇਦਾਰ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਬਲਾਕ ਦੇ ਪਿੰਡਾਂ ਤੋਂ ਪ੍ਰੇਮੀ ਸੇਵਕ ਤੇ ਹੋਰ ਵੀ ਸਾਧ-ਸੰਗਤ ਨੇ ਆਪਣੀ ਹਾਜ਼ਰੀ ਲਗਵਾਈ।
ਮ੍ਰਿਤਕ ਦੇਹ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨਾ ਸਮਾਜ ਲਈ ਵਧੀਆ ਸੁਨੇਹਾ: ਸੁਖਮੰਦਰ ਸਿੰਘ

ਸਰੀਰਦਾਨੀ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਪਿੰਡ ਲਾਲਬਾਈ ਦੇ ਮੋਹਤਬਾਰਾਂ ਵਿਚ ਸੁਖਮੰਦਰ ਸਿੰਘ ਨੰਬਰਦਾਰ ਨੇ ਆਖਿਆ ਕਿ ਇਸ ਦੁੱਖ ਦੀ ਘੜੀ ’ਚ ਪਰਿਵਾਰ ਵੱਲੋਂ ਲੋਕ ਲਾਜ ਦੀ ਪ੍ਰਵਾਹ ਕੀਤੇ ਬਗੈਰ ਦਿਲ ਤਕੜਾ ਕਰਕੇ ਮ੍ਰਿਤਕ ਦੇਹ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨਾ ਸਮਾਜ ਲਈ ਇਕ ਬਹੁਤ ਹੀ ਵਧੀਆ ਸੁਨੇਹਾ ਹੈ। ਸੁਖਮੰਦਰ ਸਿੰਘ ਨੰਬਰਦਾਰ ਨੇ ਕਿਹਾ ਕਿ ਉਹ ਆਪ ਮੈਡੀਕਲ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਆਖਰ ਵਿਚ ਕਿਹਾ ਕਿ ਜਿਸ ਤਰ੍ਹਾਂ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਦੇਹਾਂਤ ਉਪਰੰਤ ਮ੍ਰਿਤਕ ਸਰੀਰਾਂ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਵਾਉਂਦੇ ਹਨ ਤੇ ਸਮਾਜ ਦੇ ਹੋਰ ਵੀ ਲੋਕਾਂ ਨੁੰ ਇਸ ਤੋਂ ਸੇਧ ਲੈਣ ਦੀ ਜ਼ਰੂਰਤ ਹੈ।













