ਲੁਧਿਆਣਾ ’ਚ 2 ਕਰੋੜ 65 ਲੱਖ ਰੁਪਏ ਦੀ ਹੈਰੋਇਨ ਬਰਾਮਦ

Heroin Recovered
ਲੁਧਿਆਣਾ : ਗ੍ਰਿਫਤਾਰ ਵਿਅਕਤੀ ਅਤੇ ਜਾਣਕਾਰੀ ਦਿੰਦੇ ਏਸੀਪੀ ਅਸ਼ੋਕ ਕੁਮਾਰ।

530 ਗ੍ਰਾਮ ਹੈਰੋਇਨ ਸਮੇਤ ਤਿੰਨ ਕਾਰ ਸਵਾਰ ਕਾਬੂ, ਪਹਿਲਾਂ ਵੀ ਨੇ ਮੁਕੱਦਮੇ ਦਰਜ

(ਰਘਬੀਰ ਸਿੰਘ) ਲੁਧਿਆਣਾ। ਲੁਧਿਆਣਾ ’ਚ ਐਂਟੀ ਨਾਰਕੋਟਿਕਸ ਸੈੱਲ-2 ਦੀ ਟੀਮ ਨੇ ਨਾਕਾਬੰਦੀ ਕਰਕੇ 3 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਟੀਮ ਨੇ ਇਨਾਂ ਦੇ ਕਬਜ਼ੇ ’ਚੋਂ 2 ਕਰੋੜ 65 ਲੱਖ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਇਹ ਤਸ਼ਕਰ ਮਹਾਂਨਗਰ ਦੇ ਵੱਖ-ਵੱਖ ਇਲਾਕਿਆਂ ’ਚ ਹੈਰੋਇਨ ਸਪਲਾਈ ਕਰਨ ਵਾਲੇ ਸਨ। (Heroin Recovered)

ਜਾਣਕਾਰੀ ਅਨੁਸਾਰ ਨਾਰਕੋਟਿਕਸ ਸੈੱਲ-2 ਦੀ ਟੀਮ ਨੂੰ ਸੂਚਨਾ ਮਿਲੀ ਸੀ ਕਿ ਫੋਰਟਿਸ ਹਸਪਤਾਲ ਨੇੜੇ ਕੁਝ ਨਸ਼ਾ ਤਸਕਰ ਹੈਰੋਇਨ ਲੈ ਕੇ ਲੰਘਣਗੇ। ਸੂਚਨਾ ਦੇ ਆਧਾਰ ’ਤੇ ਟੀਮ ਨੇ ਆਉਣ-ਜਾਣ ਵਾਲੇ ਵਾਹਨਾਂ ਦੀ ਨਿਗਰਾਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਟੀਮ ਨੇ ਸ਼ੱਕ ਦੇ ਆਧਾਰ ’ਤੇ ਇਨੋਵਾ ਕਾਰ ਨੰਬਰ ਪੀ.ਬੀ.-11-ਬੀ.ਐੱਫ.-4877 ਨੂੰ ਰੁਕਣ ਦਾ ਇਸ਼ਾਰਾ ਕੀਤਾ। ਕਾਰ ਵਿੱਚ 3 ਨੌਜਵਾਨ ਸਵਾਰ ਸਨ। ਤਲਾਸ਼ੀ ਲੈਣ ’ਤੇ ਕਾਲੇ ਪੋਲੀਥੀਨ ’ਚੋਂ 530 ਗ੍ਰਾਮ ਹੈਰੋਇਨ ਬਰਾਮਦ ਹੋਈ। ਇਸ ਦੇ ਨਾਲ ਹੀ ਤਸਕਰਾਂ ਕੋਲੋਂ 24 ਹਜ਼ਾਰ 700 ਰੁਪਏ ਦੀ ਡਰੱਗ ਮਨੀ ਵੀ ਬਰਾਮਦ ਹੋਈ ਹੈ। (Heroin Recovered)

ਇਹ ਵੀ ਪੜ੍ਹੋ : ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਮਾਰਕੇ ਨੌਜਵਾਨ ਦਾ ਕਤਲ

ਪੁੱਛਗਿੱਛ ਦੌਰਾਨ ਮੁਲਜ਼ਮਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਗੋਪੀ ਵਾਸੀ ਗਲੀ ਨੰਬਰ 1 ਲਹਿਰੀ ਨਗਰ ਜਮਾਲਪੁਰ, ਹਰਜਿੰਦਰ ਸਿੰਘ ਉਰਫ਼ ਬੁੱਧੂ ਵਾਸੀ ਪਿੰਡ ਧਰਮਪੁਰਾ ਜ਼ਿਲਾ ਮਾਨਸਾ ਹਾਲ ਟਾਵਰ ਤੇ ਸ਼ੈਲਰ ਰਾਮਗੜ ਰੋਡ ਸਾਹਨੇਵਾਲ ਅਤੇ ਸੁਖਵੀਰ ਸਿੰਘ ਉਰਫ਼ ਗੋਲਡੀ ਵਾਸੀ ਪਿੰਡ ਜੰਡਿਆਲੀ ਜਮਾਲਪੁਰ ਹੋਈ ਹੈ। ਏ.ਸੀ.ਪੀ ਅਸ਼ੋਕ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਨਸ਼ੀਲੇ ਪਦਾਰਥ, ਡਰੱਗ ਮਨੀ ਅਤੇ ਇਨੋਵਾ ਕਾਰ ਜ਼ਬਤ ਕਰ ਲਈ ਹੈ।

ਮੁਲਜ਼ਮ ਗੁਰਪ੍ਰੀਤ ਗੋਗੀ ਖ਼ਿਲਾਫ਼ ਪਹਿਲਾਂ ਵੀ 5 ਨਸ਼ਾ ਤਸਕਰੀ ਦੇ ਕੇਸ ਦਰਜ ਹਨ। ਦੂਜੇ ਪਾਸੇ ਹਰਜਿੰਦਰ ਸਿੰਘ ’ਤੇ ਆਬਕਾਰੀ ਐਕਟ ਅਤੇ ਕੁੱਟਮਾਰ ਦੇ ਕੁੱਲ 3 ਮੁਕੱਦਮੇ ਦਰਜ ਹਨ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਜੋ ਹੈਰੋਇਨ ਸਪਲਾਈ ਕਰਨ ਵਾਲੇ ਵਿਅਕਤੀਆਂ ਦਾ ਖੁਲਾਸਾ ਕੀਤਾ ਜਾ ਸਕੇ।