ਜ਼ਮੀਨ ‘ਚ ਦੱਬੀ ਮਿਲੀ 25 ਕਰੋੜ ਦੀ ਹੈਰੋਇਨ

Drugs

ਫਿਰੋਜ਼ਪੁਰ, (ਸਤਪਾਲ ਥਿੰਦ) । ਭਾਰਤ-ਪਾਕਿ ਸਰਹੱਦ ‘ਤੇ ਐੱਸਟੀਐੱਫ ਤੇ ਬੀਐੱਸਐੱਫ ਵੱਲੋਂ ਚਲਾਏ ਗਏ ਸਾਂਝੇ ਸਰਚ ਆਪਰੇਸ਼ਨ ਦੌਰਾਨ ਦੋਨਾ ਤੇਲੂ ਮੱਲ (Heroin) ਚੌਂਕੀ ਦੇ ਤਾਰੋਂ ਪਾਰ ਜ਼ਮੀਨ ‘ਚ ਦੱਬੀ 5 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਪੰਜ ਦਿਨ ਪਹਿਲਾਂ ਇਸ ਇਲਾਕੇ ‘ਚੋਂ ਹਰਬੰਸ ਸਿੰਘ ਨਾਂਅ ਦੇ ਸਮੱਗਲਰ ਕੋਲੋਂ 2.5 ਕਿੱਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ, ਜਿਸ ਨੇ ਪੁੱਛਗਿਛ ਦੌਰਾਨ ਪੁਲਿਸ ਨੂੰ ਦੱਸਿਆ ਸੀ ਕਿ ਇਸ ਇਲਾਕੇ ‘ਚੋਂ ਹੋਰ ਤੱਸਕਰੀ ਹੋਣ ਵਾਲੀ ਹੈ, ਜਿਸ ‘ਤੇ ਚੱਲਦਿਆਂ ਐੱਸਟੀਐੱਫ ਪੰਜਾਬ ਪੁਲਿਸ ਲੁਧਿਆਣਾ ਤੇ ਬੀਐੱਸਐੱਫ ਦੇ ਜਵਾਨਾਂ ਨੇ ਇੱਕ ਸਾਂਝਾ ਆਪਰੇਸ਼ਨ ਚਲਾ ਕੇ ਤਾਰੋ ਪਾਰ ਜ਼ਮੀਨ ‘ਚੋਂ ਦੱਬੀ 5 ਕਿੱਲੋ ਹੈਰੋਇਨ ਬਰਮਾਦ ਕੀਤੀ।

ਐੱਸਟੀਐੱਫ ਪੰਜਾਬ ਪੁਲਿਸ ਲੁਧਿਆਣਾ ਦੇ ਡਿਪਟੀ ਸੁਪਰਡੈਂਟ ਕੁਲਦੀਪ ਕੁਮਾਰ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹਰਬੰਸ ਸਿੰਘ ਦੀ ਸੂਚਨਾ ‘ਤੇ ਅਮਲ ਕਰਦਿਆਂ ਉਨ੍ਹਾਂ ਦੀ ਟੀਮ ਨੇ ਬੀਐੱਸਐੱਫ ਨਾਲ ਦੁਪਹਿਰ ਸਮੇਂ ਸਾਂਝਾ ਆਪਰੇਸ਼ਨ ਚਲਾ ਕੇ  ਗੇਟ ਨੰ: 195/ ਐੱਮ. ਦੇ ਪਾਰ ਖੇਤ ‘ਚ ਜਨਰੇਟਰ ਦੇ ਟਾਇਰ ਹੇਠਾਂ ਦੱਬੀ ਵੱਖ-ਵੱਖ ਪੈਕਟਾਂ  ‘ਚ  5 ਕਿੱਲੋਗ੍ਰਾਮ ਹੈਰੋਇਨ ਬਰਾਮਦ ਹੋਈ  ਬਰਾਮਦ ਕੀਤੀ ਗਈ ਹੈਰੋਇਨ ਦੀ ਕੌਮਾਂਤਰੀ ਬਜ਼ਾਰ ‘ਚ ਕੀਮਤ 25 ਕਰੋੜ ਰੁਪਏ ਹੈ।

ਦੱਸਣਯੋਗ ਹੈ ਕਿ ਪੰਜ ਦਿਨ ਪਹਿਲਾ ਸਰਹੱਦੀ ਇਲਾਕੇ ‘ਚੋਂ ਹੈਰੋਇਨ ਸਮੇਤ ਹਰਬੰਸ ਸਿੰਘ ਪੁੱਤਰ ਤੁੱਲਾ ਸਿੰਘ ਵਾਸੀ ਈਸਾ ਪੰਜ ਗਰਾਈ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ, ਜਿਸ ਨੂੰ ਐੱਸਟੀਐੱਫ ਯੂਨਿਟ ਲੁਧਿਆਣਾ ਵੱਲੋਂ ਸੋਮਵਾਰ ਨੂੰ ਤਫਤੀਸ਼ ਲਈ ਜੀਓ ਮੈਸ ਪੁਲਿਸ ਲਾਇਨ ਫਿਰੋਜ਼ਪੁਰ ਲਿਆਂਦਾ ਗਿਆ ਸੀ ਜੋ ਟੁਆਲਿਟ ਦਾ ਬਹਾਨਾ ਲਾ ਕੇ ਬਾਥਰੂਮ ਦੀ ਬਾਰੀ ‘ਚੋਂ ਦੀ ਪੁਲਿਸ ਨੂੰ ਚਕਮਾ ਦੇ ਕੇ ਭੱਜਣ ‘ਚ ਕਾਮਯਾਬ ਹੋ ਗਿਆ। ਇਸ ਸਬੰਧੀ ਥਾਣਾ ਫਿਰੋਜ਼ਪੁਰ ਛਾਉਣੀ ਤੋਂ ਏਐੱਸਆਈ ਬੂਟਾ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਹੌਲ ਮੁਹੰਮਦ ਸਦੀਲ ਨੰ: 614 ਲੁਧਿਆਣਾ ਐੱਸਟੀਐੱਫ ਯੂਨਿਟ ਲੁਧਿਆਣਾ ਦੇ ਬਿਆਨਾਂ ‘ਤੇ ਹਰਬੰਸ ਸਿੰਘ ਖਿਲਾਫ਼ 224 ਆਈਪੀਸੀ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ ਹੈ।