ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News ਡਰੋਨ ਰਾਹੀਂ ਭਾ...

    ਡਰੋਨ ਰਾਹੀਂ ਭਾਰਤੀ ਸਰਹੱਦ ’ਚ ਸੁੱਟੀ ਹੈਰੋਇਨ ਬਰਾਮਦ

    Heroin
    ਫਾਜ਼ਿਲਕਾ: ਸਰਚ ਅਭਿਆਨ ਚਲਾ ਰਹੀ ਬੀਐਸਐਫ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਅਤੇ ਬਰਾਮਦ ਕੀਤੀ ਗਈ ਹੈਰੋਇਨ ਦਾ ਪੈਕਟ।

    ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ

    (ਰਜਨੀਸ ਰਵੀ) ਫਾਜ਼ਿਲਕਾ। ਬੀ.ਐਸ.ਐਫ ਅਤੇ ਫਾਜ਼ਿਲਕਾ ਪੁਲਿਸ ਨੂੰ ਬੀਤੀ ਰਾਤ ਇਤਲਾਹ ਮਿਲੀ ਕਿ ਪਿੰਡ ਪੱਕਾ ਚਿਸਤੀ ਦੇ ਨਜਦੀਕ ਬੀ.ਓ.ਪੀ ਸਵਾਰ ਵਾਲੀ ਅਧੀਨ ਬੀ.ਪੀ ਨੰਬਰ 263/4 ਨਜਦੀਕ ਕਿਸੇ ਡਰੋਨ ਦੀ ਆਵਾਜ ਸੁਣੀ ਗਈ ਹੈ ਸੂਚਨਾ ਮਿਲਣ ’ਤੇ ਤੁਰੰਤ ਹੀ ਬੀ.ਐਸ.ਐਫ ਅਤੇ ਫਾਜ਼ਿਲਕਾ ਪੁਲਿਸ ਵੱਲੋਂ ਐਕਸਨ ਲਿਆ ਗਿਆ ਅਤੇ ਮੌਕੇ ’ਤੇ ਸ੍ਰੀ ਸੁਬੇਗ ਸਿੰਘ ਪੀ.ਪੀ.ਐਸ ਸਮੇਤ ਪੁਲਿਸ ਪਾਰਟੀ ਪੁੱਜੇ ਅਤੇ ਬੀ.ਐਸ.ਐਫ ਅਤੇ ਫਾਜ਼ਿਲਕਾ ਪੁਲਿਸ ਵੱਲੋਂ ਸਾਂਝਾ ਸਰਚ ਆਪਰੇਸਨ ਕੀਤਾ ਗਿਆ। Heroin

    ਇਹ ਵੀ ਪਡ਼੍ਹੋ: ਪੱਥਰਾਂ ਨਾਲ ਭਰਿਆ ਟਿੱਪਰ ਕਾਰ ’ਤੇ ਪਲਟਿਆ, ਚਾਰ ਮੌਤਾਂ

    ਸਰਚ ਆਪਰੇਸਨ ਦੌਰਾਨ ਬੀ.ਪੀ ਨੰਬਰ 263/4 ਤੋਂ ਕਰੀਬ 2-1/2 ਕਿਲੋਮੀਟਰ ਇੰਟਰਨੈਸ਼ਨਲ ਬਾਰਡਰ ਤੋਂ ਭਾਰਤ ਵਾਲੀ ਸਾਈਡ ਪਿੰਡ ਪੱਕਾ ਚਿਸਤੀ ਦੇ ਨਜਦੀਕ ਬੀ.ਐਸ.ਐਫ ਨੂੰ (01 ਪੀਲੇ ਰੰਗ ਦਾ ਹੈਰੋਇਨ ਦਾ ਪੈਕਟ ਬ੍ਰਾਮਦ ਹੋਇਆ, ਜਿਸ ਦਾ ਵਜਨ 530 ਗ੍ਰਾਮ ਸਮੇਤ ਪੈਕਟ ਸੀ। ਮੌਕਾ ’ਤੇ ਕੋਈ ਵੀ ਸ਼ੱਕੀ ਵਿਅਕਤੀ ਨਹੀਂ ਫੜਿਆ ਗਿਆ। ਉਕਤ ਬ੍ਰਾਮਦ ਹੋਏ ਹੈਰੋਇਨ ਦੇ ਪੈਕਟ ਨੂੰ ਕਬਜੇ ਵਿੱਚ ਲੈ ਕੇ ਥਾਣਾ ਸਦਰ ਫਾਜ਼ਿਲਕਾ ਵਿਖੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ Heroin

    LEAVE A REPLY

    Please enter your comment!
    Please enter your name here