ਭਾਰਤ-ਪਾਕਿ ਸਰਹੱਦ ਕੋਲੋਂ ਲਗਭਗ 15 ਕਰੋੜ ਰੁਪਏ ਦੀ ਹੈਰੋਇਨ ਅਤੇ ਹਥਿਆਰ ਬਰਾਮਦ

Heroin
ਭਾਰਤ-ਪਾਕਿ ਸਰਹੱਦ ਕੋਲੋਂ ਲਗਭਗ 15 ਕਰੋੜ ਰੁਪਏ ਦੀ ਹੈਰੋਇਨ ਅਤੇ ਹਥਿਆਰ ਬਰਾਮਦ

(ਸਤਪਾਲ ਥਿੰਦ) ਫਿਰੋਜ਼ਪੁਰ। ਬੀਐੱਸਐਫ ਜਵਾਨਾਂ ਨੇ ਤਸਕਰਾਂ ਦੇ ਮਨਸੂਬਿਆਂ ’ਤੇ ਪਾਣੀ ਫੇਰਦਿਆਂ ਵੱਖ-ਵੱਖ ਥਾਵਾਂ ਤੋਂ ਸਰਹੱਦ ਪਾਰੋਂ ਆਏ ਹਥਿਆਰ ਅਤੇ ਹੈਰੋਇਨ (Heroin) ਦੀ ਖੇਪ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਫਿਰੋਜ਼ਪੁਰ ਪੁਲਿਸ ਵੱਲੋਂ ਦੋ ਵੱਖ–ਵੱਖ ਮਾਮਲੇ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਥਾਣਾ ਮਮਦੋਟ ਅਧੀਨ ਪੈਂਦੇ ਬੀ.ਪੀ.ਓ ਲੱਖਾ ਸਿੰਘ ਵਾਲਾ ਦੇ ਇਲਾਕੇ ਵਿੱਚ 182 ਬਟਾਲੀਅਨ ਵੱਲੋਂ ਡਰੋਨ ਐਕਟੀਵਿਟੀ ਰਾਹੀਂ ਕਾਰਵਾਈ ਦੌਰਾਨ 1 ਏ.ਕੇ 47 ਅਸਾਲਟ, 2 ਮੈਗਜ਼ੀਨ, 40 ਜਿੰਦਾ ਰੌਂਦ ਅਤੇ 40 ਹਜ਼ਾਰ ਰੁਪਏ ਭਾਰਤੀ ਕਰੰਸੀ ਬਰਾਮਦ ਕੀਤੀ ਗਈ, ਜੋ ਥਾਣਾ ਮਮਦੋਟ ਪੁਲਿਸ ਹਵਾਲੇ ਕੀਤੀ ਗਈ ਅਤੇ ਪੁਲਿਸ ਵੱਲੋਂ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: Sania Mirza ਨੇ ਸ਼ੋਏਬ ਮਲਿਕ ਨੂੰ ਛੱਡਿਆ! ਪਿਤਾ ਇਮਰਾਨ ਮਿਰਜ਼ਾ ਦਾ ਵੱਡਾ ਬਿਆਨ

ਇਸ ਤੋਂ ਇਲਾਵਾ ਥਾਣਾ ਫਿਰੋਜ਼ਪੁਰ ਸਦਰ ਅਧੀਨ 116 ਬਟਾਲੀਅਨ ਦੇ ਇਲਾਕੇ ਵਿੱਚ ਸਰਹੱਦ ਦੇ ਨਜ਼ਦੀਕ ਕਿਸਾਨ ਦੇ ਖੇਤ ਵਿੱਚ ਜ਼ਰਾਬ ਵਿੱਚ ਪਈ ਹੋਈ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ 3 ਕਿਲੋ ਪਾਇਆ ਗਿਆ, ਜਿਸ ਦੀ ਕੌਮਾਂਤਰੀ ਬਜ਼ਾਰ ਵਿੱਚ ਕੀਮਤ ਲਗਭਗ 15 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਸ ਸਬੰਧੀ ਥਾਣਾ ਫਿਰੋਜ਼ਪੁਰ ਸਦਰ ਵਿੱਚ ਪੁਲਿਸ ਵੱਲੋਂ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। Heroin