ਸਾਡੇ ਨਾਲ ਸ਼ਾਮਲ

Follow us

11.6 C
Chandigarh
Saturday, February 14, 2026
More
    Home Breaking News Heroin: ਫਿਰੋਜ਼...

    Heroin: ਫਿਰੋਜ਼ਪੁਰ ਪੁਲਿਸ ਵੱਲੋਂ ਹੈਰੋਇਨ ਤੇ ਨਜਾਇਜ਼ ਅਸਲਾ ਬਰਾਮਦ, ਦੋ ਕਾਬੂ

    Heroin
    ਫਿਰੋਜ਼ਪੁਰ : ਸੀ.ਆਈ.ਏ ਸਟਾਫ਼ ਵੱਲੋਂ ਬਰਾਮਦ ਕੀਤਾ ਗਿਆ ਅਸਲਾ।

    5 ਪਿਸਟਲ, 26 ਰੌਂਦ ਬਰਾਮਦ, ਮੁਲਜ਼ਮਾਂ ਖਿਲਾਫ਼ ਪਹਿਲਾਂ ਵੀ ਸਨ ਮਾਮਲੇ ਦਰਜ | Heroin 

    Heroin: (ਰਜਨੀਸ਼ ਰਵੀ) ਫਿਰੋਜ਼ਪੁਰ। ਫਿਰੋਜਪੁਰ ਪੁਲਿਸ ਦੀ ਸੀਆਈਏ ਸਟਾਫ ਦੀ ਟੀਮ ਵੱਲੋਂ ਗਸ਼ਤ ਦੌਰਾਨ 2 ਕਥਿਤ ਨਸ਼ਾ ਸਮੱਲਗਰਾਂ ਨੂੰ ਗ੍ਰਿਫਤਾਰ ਕਰਦਿਆਂ 100 ਗ੍ਰਾਮ ਹੈਰੋਇਨ ਅਤੇ 5 ਨਜਾਇਜ਼ ਪਿਸਟਲ ਸਮੇਤ 26 ਰੌਂਦ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਐੱਸਐੱਸਪੀ ਫਿਰੋਜ਼ਪੁਰ ਸੌਮਿਆ ਮਿਸ਼ਰਾ ਨੇ ਦੱਸਿਆ ਕਿ ਸੀਆਈਏ ਸਟਾਫ਼ ਫਿਰੋਜਪੁਰ ਦੀ ਟੀਮ ਨੇ 02 ਨਸ਼ਾ ਸਮੱਲਗਰਾਂ ਨੂੰ ਗ੍ਰਿਫਤਾਰ ਕਰਦੇ ਹੋਏ ਉਨ੍ਹਾਂ ਕੋਲੋਂ 100 ਗ੍ਰਾਮ ਹੈਰੋਇਨ ਅਤੇ 5 ਪਿਸਟਲ ਨਜਾਇਜ਼ ਸਮੇਤ 26 ਰੌਂਦ ਜਿੰਦਾ, ਜਿਹਨਾਂ ਵਿੱਚੋਂ 03 ਪਿਸਟਲ ਨਜਾਇਜ਼ 32 ਬੋਰ ਸਮੇਤ 2 ਮੈਗਜ਼ੀਨ ਅਤੇ 20 ਰੌਂਦ ਜਿੰਦਾ, 02 ਪਿਸਟਲ ਨਜਾਇਜ਼ 30 ਬੋਰ ਸਮੇਤ ਮੈਗਜ਼ੀਨ ਸਮੇਤ 06 ਰੌਂਦ ਅਤੇ ਇੱਕ ਕਾਰ ਬਰਾਮਦ ਕਰਕੇ ਥਾਣਾ ਸਦਰ ਫਿਰੋਜਪੁਰ ਵਿੱਚ ਮਾਮਲਾ ਦਰਜ ਕਰਵਾਇਆ ਗਿਆ।

    ਇਹ ਵੀ ਪੜ੍ਹੋ: Rail Roko Andolan: ਕਿਸਾਨਾਂ ਵੱਲੋਂ ਰੇਲਾਂ ਦਾ ਚੱਕਾ ਜਾਮ, ਰੇਲਵੇ ਟਰੈਕ ’ਤੇ ਡਟੇ ਕਿਸਾਨ

    ਮੁਲਜ਼ਮਾਂ ਦੀ ਪਛਾਣ ਸਾਗਰ ਉਰਫ ਤੇਜੀ ਪੁੱਤਰ ਜਸਵਿੰਦਰ ਵਾਸੀ ਮੰਦਰ ਵਾਲੀ ਗਲੀ ਗੋਲਬਾਗ ਫਿਰੋਜ਼ਪੁਰ ਸ਼ਹਿਰ ਅਤੇ ਮਨਪ੍ਰੀਤ ਸਿੰਘ ਉਰਫ ਮਨੀ ਪੁੱਤਰ ਰੇਸ਼ਮ ਸਿੰਘ ਵਾਸੀ ਪਿੰਡ ਸੇਰਖਾਂ ਵਜੋਂ ਹੋਈ ਹੈ, ਜਿਹਨਾਂ ਪਾਸੋਂ ਪੁੱਛਗਿਛ ਜਾਰੀ ਹੈ। ਐੱਸਐੱਸਪੀ ਫਿਰੋਜ਼ਪੁਰ ਨੇ ਦੱਸਿਆ ਕਿ ਮੁਲਜ਼ਮ ਮਨਪ੍ਰੀਤ ਸਿੰਘ ਖਿਲਾਫ਼ ਪਹਿਲਾਂ ਕਤਲ ਦੇ ਕੇਸ ਸਮੇਤ 2 ਮਾਮਲੇ ਪਹਿਲਾ ਦਰਜ ਹਨ ਅਤੇ ਮੁਲਜ਼ਮ ਸਾਗਰ ਖਿਲਾਫ਼ ਪਹਿਲਾਂ 3 ਮਾਮਲੇ ਦਰਜ ਹਨ। ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕਰਕੇ ਡੂੰਘਾਈ ਨਾਲ ਤਫਤੀਸ਼ ਅਮਲ ਵਿੱਚ ਲਿਆਦੀ ਜਾਵੇਗੀ। Heroin

    LEAVE A REPLY

    Please enter your comment!
    Please enter your name here