ਨਵੇਂ ਸਾਲ ’ਤੇ ਹੀਰੋ ਦੀ ਮੋਟਰਸਾਈਕਲ ਤੇ ਸਕੂਟਰ ਹੋਣਗੇ ਮਹਿੰਗੇ

ਹੀਰੋ ਕੰਪਨੀ 4 ਜਨਵਰੀ ਤੋਂ ਕੀਮਤਾਂ ’ਚ ਕਰਨ ਜਾ ਰਹੀ ਵਾਧਾ

(ਸੱਚ ਕਹੂੰ ਨਿਊਜ਼)। ਹੀਰੋ MotoCorp ਨੇ ਨਵੇਂ ਸਾਲ 2022 ’ਤੇ ਦੋ ਪਹੀਆਂ ਵਾਹਨਾਂ ਦੀਆਂ ਕੀਮਤਾਂ ’ਚ ਵਾਧਾ ਕਰਨ ਜਾ ਰਹੀ ਹੈ। ਜੇਕਰ ਤੁਸੀ ਕੋਈ ਨਵੀਂ ਬਾਈਕ, ਸਕੂਟਰ ਖਰੀਦਣਾ ਚਾਹੁੰਦਾ ਹੈ ਤਾਂ ਉਹ ਛੇਤੀ ਹੀ ਖਰੀਦ ਲਵੇ ਨਹੀਂ ਤਾਂ ਤੁਹਾਨੂੰ ਫਿਰ 2000 ਰੁਪਏ ਵੱਧ ਦੇਣੇ ਪੈਣਗੇ। ਕੰਪਨੀ 4 ਜਨਵਰੀ, 2022 ਤੋਂ ਦੋ ਪਹੀਆ ਵਾਹਨਾਂ ਦੀ ਕੀਮਤ ’ਚ 2000 ਰੁਪਏ ਦਾ ਵਾਧਾ ਕਰੇਗੀ। Hero MotoCorp  ਕੰਪਨੀ ਨੇ ਸਟਾਕ ਐਕਸਚੇਂਜ ਫਾਈਲਿੰਗ ’ਚ ਦੱਸਿਆ ਹੈ ਕਿ ਦੋ ਪਹੀਆ ਵਾਹਨਾਂ ਦੀ ਐਕਸ ਸ਼ੋਰੂਮ ਪ੍ਰਾਈਜ਼ ’ਚ 2000 ਰੁਪਏ ਤੱਕ ਦਾ ਵਾਧਾ ਹੋਵੇਗਾ। ਵਧਦੀਆਂ ਕਮੋਡਿਟੀ ਕਾਸਟ ਕਾਰਨ ਕੀਮਤਾਂ ਵਧਾਉਣੀਆਂ ਬੇਹੱਦ ਜ਼ਰੂਰੀ ਹਨ।

ਪਿਛਲੇ 6 ਮਹੀਨਿਆਂ ਦੌਰਾਨ ਤੀਜੀ ਵਾਰ ਵਧੀਆਂ ਕੀਮਤਾਂ

Hero MotoCorp ਨੇ ਆਪਣੇ ਦੋ ਪਹੀਆਂ ਵਾਹਨਾਂ ਦੀਆਂ ਕੀਮਤਾਂ ਪਿਛਲੇ ਛੇ ਮਹੀਨਿਆਂ ਅੰਦਰ ਤੀਜੀ ਵਾਰ ਵਾਧਾ ਕਰਨ ਜਾ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਨੇ 1 ਜੁਲਾਈ ਨੂੰ ਆਪਣੇ ਮੋਟਰਸਾਈਕਲਾਂ ਤੇ ਸਕੂਟਰਾਂ ਦੀ ਐਕਸ ਸ਼ੋਅ ਰੂਮ ਕੀਮਤਾਂ ’ਚ 3000 ਰੁਪਏ ਦਾ ਵਾਧਾ ਕੀਤਾ ਸੀ ਤੇ ਹਾਲ ਹੀ ’ਚ ਕੰਪਨੀ ਨੇ 20 ਸਤੰਬਰ ਨੂੰ 3000 ਰੁਪਏ ਦਾ ਵਾਧਾ ਕੀਤਾ ਸੀ। ਇਹ ਤੀਜੀ ਵਾਰ ਹੈ ਜਦੋਂ ਕੰਪਨੀ ਦੋ ਪਹੀਆਂ ਵਾਹਨਾਂ ਦੀਆਂ ਕੀਮਤਾਂ ’ਚ ਵਾਧਾ ਕਰਨ ਜਾ ਰਹੀ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ