ਸਾਡੇ ਨਾਲ ਸ਼ਾਮਲ

Follow us

22.5 C
Chandigarh
Tuesday, February 10, 2026
More
    Home Breaking News ਵਿਆਹ ਸਮਾਗਮ ਦੌ...

    ਵਿਆਹ ਸਮਾਗਮ ਦੌਰਾਨ ਚੱਲੇ ਇੱਟਾਂ ਰੋੜੇ, ਬੇਰੰਗ ਪਰਤੀ ਬਾਰਾਤ

    Abohar wedding Ceremony

    (ਸੱਚ ਕਹੂੰ ਨਿਊਜ਼) ਅਬੋਹਰ । ਅਬੋਹਰ ’ਚ ਇੱਕ ਵਿਆਹ ਸਮਾਗਮ ਦੌਰਾਨ ਦਹੇਜ ਨੂੰ ਲੈ ਕੇ ਦੋ ਧਿਰਾਂ ’ਚ ਜੰਮ ਕੇ ਇੱਟਾਂ ਰੋੜੇ ਚੱਲੇ। ਇਸ ਦੌਰਾਨ ਬਾਰਾਤ ਨੂੰ ਬਿਨਾ ਲਾਡ਼੍ਹੀ ਦੇ ਹੀ ਵਾਪਸ ਪਰਤਣਾ। ਜਾਣਕਾਰੀ ਮੁਤਾਬਕ ਅਬੋਹਰ ਦੀ ਜੰਮੂ ਬਸਤੀ ‘ਚ ਫਾਜ਼ਿਲਕਾ ਨਿਵਾਸੀ ਰਾਹੁਲ ਦਾ ਵਿਆਹ ਜੰਮੂ ਬਸਤੀ ‘ਚ ਰਮੇਸ਼ ਕੁਮਾਰ ਦੀ ਬੇਟੀ ਨਾਲ ਹੋਣਾ ਤੈਅ ਹੋਇਆ ਸੀ। ਵਿਆਹ ਦਾ ਸਮਾਗਮ ਸਹੀ ਚੱਲ ਰਿਹਾ ਸੀ। ਰਿਸ਼ਤੇਦਾਰ ਡੀਜੇ ’ਤੇ ਨੱਚ ਕੇ ਖੁਸ਼ੀ ਮਨਾ ਰਹੇ ਸਨ ਕਿ ਅਚਾਨਕ ਰੌਲਾ ਪੈ ਗਿਆ। (Abohar wedding Ceremony)

    ਇਹ ਵੀ ਪੜ੍ਹੋ : ਅੰਮ੍ਰਿਤਪਾਲ ਦਾ NRI ਸਾਥੀ ਗ੍ਰਿਫਤਾਰ, ਹੋਣਗੇ ਵੱਡੇ ਖੁਲਾਸੇ

    ਲਾਵਾਂ ਫੇਰੇ ਵੀ ਹੋ ਚੁੱਕੇ ਸਨ ਪਰ ਜਦੋਂ ਲਾੜੀ ਦੇ ਵਿਦਾ ਹੋਣ ਦਾ ਸਮਾਂ ਆਇਆ ਤਾਂ ਲੜਕੇ ਵਾਲਿਆਂ ਨੇ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਦੋਵਾਂ ਧਿਰਾਂ ਵਿੱਚ ਝਗੜਾ ਹੋ ਗਿਆ। ਇਸ ਤੋਂ ਬਾਅਦ ਮਾਹੌਲ ਤਣਾਅਪੂਰਨ ਹੋ ਗਿਆ।  ਇਸ ਦੌਰਾਨ ਦੋਵਾਂ ਧਿਰਾਂ ਨੇ ਇਕ ਦੂਜੇ ‘ਤੇ ਇੱਟਾਂ-ਪੱਥਰ ਵਰ੍ਹਾਉਣੇ ਸ਼ੁਰੂ ਕਰ ਦਿੱਤੇ ਤੇ ਡੀਜੇ ਤੋਡ਼ ਦਿੱਤਾ ਗਿਆ। ਜਿਸ ਦੇ ਜੋ ਵੀ ਹੱਥ ਆਇਆ ਇੱਕ ਦੂਜੇ ਦੇ ਮਾਰਨੇ ਸ਼ੁਰੂ ਕਰ ਦਿੱਤੇ। ਦੂਜੇ ਪਾਸੇ ਲੜਕੀ ਦੇ ਭਰਾ ਨਸੀਬ ਦਾ ਦੋਸ਼ ਹੈ ਕਿ ਲੜਕੇ ਵਾਲਿਆਂ ਨੇ ਦਾਜ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਿਸ ਕਾਰਨ ਦੋਵਾਂ ਵਿਚਾਲੇ ਝਗੜਾ ਹੋ ਗਿਆ। ਲੜਕਿਆਂ ਨੇ ਹੰਗਾਮਾ ਕੀਤਾ ਅਤੇ ਉਸਨੂੰ ਅਤੇ ਉਸਦੀ ਦਾਦੀ ਲਕਸ਼ਮੀ ਨੂੰ ਜ਼ਖਮੀ ਕਰ ਦਿੱਤਾ। ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here