ਹੈਦਰਾਬਾਦ ਤੇ ਸੂਰਤ ਦਾ ਇੱਕ-ਇੱਕ ਨੌਜਵਾਨ ਰੂਸ ਯੂਕਰੇਨ ਜੰਗ ’ਚ ਮਾਰਿਆ ਗਿਆ ਵਿਦੇਸ਼ ਜਾਣ ਦੇ ਚੱਕਰ ’ਚ ਏਜੰਟ ਨੇ ਉਸ ਨਾਲ ਧੋਖਾ ਕੀਤਾ ਤੇ ਉਸ ਨੂੰ ਰੂਸ ਦੀ ਫੌਜ ’ਚ ਭਰਤੀ ਕਰਵਾ ਦਿੱਤਾ ਪੰਜਾਬ ਦੇ ਜਿਲ੍ਹਾ ਹੁਸ਼ਿਆਰਪੁਰ ਦੇ ਦੋ ਨੌਜਵਾਨਾਂ ਦੇ ਪਰਿਵਾਰ ਨੇ ਖੁਲਾਸਾ ਕੀਤਾ ਹੈ ਕਿ ਉਹਨਾਂ ਨੂੰ ਏਜੰਟ ਨੇ ਜਬਰੀ ਰੂਸ ਫੌਜ ’ਚ ਭਰਤੀ ਕਰਵਾਇਆ ਹੈ ਇਸ ਸਬੰਧੀ ਇੱਕ ਵੀਡੀਓ ਆਈ ਵੀ ਦੱਸੀ ਜਾ ਰਹੀ ਹੈ ਇਹ ਘਟਨਾ ਚੱਕਰ ਜਿੱਥੇ ਰੋਜ਼ੀ ਖਾਤਰ ਪ੍ਰਵਾਸ ਦੀਆਂ ਮਜ਼ਬੂਰੀਆਂ ਦੇ ਦੁਸ਼ਵਾਰੀਆਂ ਨੂੰ ਬਿਆਨ ਕਰਦਾ ਹੈ ਉਥੇ ਧੋਖੇਬਾਜ ਏਜੰਟਾਂ ਦੇ ਮੱਕੜ ਜਾਲ ਨੂੰ ਦਰਸਾਉਂਦਾ ਹੈ ਇਹ ਵੀ ਤੱਥ ਹਨ ਕਿ ਧੋਖੇਬਾਜ ਏਜੰਟਾਂ ’ਤੇ ਅਜੇ ਤੱਕ ਪੂਰੀ ਤਰ੍ਹਾਂ ਨਕੇਲ ਨਹੀਂ ਕਸੀ ਜਾ ਸਕੀ। (Russia Ukraine war)
ਲੜਕੀ ਦੇ ਵਿਆਹ ’ਚ ਆਰਥਿਕ ਤੌਰ ’ਤੇ ਕੀਤੀ ਮੱਦਦ
ਇਸ ਤਰ੍ਹਾਂ ਕਈ ਹੋਰ ਰਾਜਾਂ ਦੇ ਵੀ ਨੌਜਵਾਨ ਫਸੇ ਹੋਏ ਦੱਸੇ ਜਾ ਰਹੇ ਹਨ ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਨਾਲ ਤਾਲਮੇਲ ਕਰਕੇ ਰੂਸ ’ਚ ਫਸੇ ਨੌਜਵਾਨਾਂ ਦੀ ਸਹੀ ਸਲਾਮਤ ਵਾਪਸੀ ਲਈ ਕਾਰਵਾਈ ਤੇਜ਼ੀ ਨਾਲ ਕਰਨੀ ਚਾਹੀਦੀ ਹੈ। ਇਹ ਵੀ ਜ਼ਰੂਰੀ ਹੈ ਕਿ ਨੌਜਵਾਨ ਵਿਦੇਸ਼ ਜਾਣ ਦੀ ਕਾਹਲ ’ਚ ਫਰਜੀ ਏਜੰਟਾਂ ਦੇ ਝਾਂਸੇ ’ਚ ਆਉਣ ਤੋਂ ਬਚਣ ਨੌਜਵਾਨਾਂ ਨੂੰ ਏਜੰਟਾਂ ਬਾਰੇ ਪੂਰੀ ਪੜਤਾਲ ਕਰਨ ਤੋਂ ਬਾਅਦ ਹੀ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਸਰਕਾਰਾਂ ਵੀ ਫਰਜੀ ਏਜੰਟਾਂ ਖਿਲਾਫ਼ ਸਖਤ ਤੋਂ ਸਖਤ ਕਾਰਵਾਈ ਨੂੰ ਅੰਜਾਮ ਦੇਣ ਸਿਰਫ਼ ਮੋਬਾਇਲ ਫੋਨਾਂ ’ਤੇ ਦਫ਼ਤਰ ਚਲਾਉਣ ਵਾਲੇ ਫਰਜੀ ਏਜੰਟਾਂ ਖਿਲਾਫ ਠੋਸ ਰਣਨੀਤੀ ਬਣਾਉਣੀ ਪਵੇਗੀ ਉਮੀਦ ਹੈ ਕਿ ਭਾਰਤ ਸਰਕਾਰ ਰੂਸ ਵਿਚਲੇ ਆਪਣੇ ਰਾਜਦੂਤ ਰਾਹੀਂ ਗੱਲਬਾਤ ਦਾ ਸਿਲਸਿਲਾ ਤੇਜ਼ੀ ਨਾਲ ਚਲਾ ਕੇ ਨੌਜਵਾਨਾਂ ਲਈ ਬਿਹਤਰ ਕਦਮ ਚੁੱਕੇਗੀ। (Russia Ukraine war)