Sad News: ਕੰਬਾਈਨ ’ਤੇ ਬੈਠੇ ਹੈਲਪਰ ਦੀ ਕਰੰਟ ਲੱਗਣ ਨਾਲ ਮੌਤ

Sad News
Sad News: ਕੰਬਾਈਨ ’ਤੇ ਬੈਠੇ ਹੈਲਪਰ ਦੀ ਕਰੰਟ ਲੱਗਣ ਨਾਲ ਮੌਤ

Sad News: (ਗੁਰਪ੍ਰੀਤ ਸਿੰਘ) ਬਰਨਾਲਾ। ਸੁਰਜੀਤਪੁਰੇ ਕੋਠੇ 12 ਪੁਲਾਂ ਨਜ਼ਦੀਕ ਕੰਬਾਈਨ ਉੱਪਰ ਬੈਠੇ ਹੈਲਪਰ ਦੀ ਕਰੰਟ ਲੱਗਣ ਕਾਰਨ ਮੌਤ ਹੋ ਗਈ। ਨੌਜਵਾਨ ਦੀ ਮੌਤ ਦੀ ਖਬਰ ਫੈਲਦਿਆਂ ਇਲਾਕੇ ’ਚ ਸੋਗ ਦੀ ਲਹਿਰ ਦੌਡ਼ ਗਈ।

ਇਹ ਵੀ ਪੜ੍ਹੋ: Pollution: ਸਿਹਤ ਵਿਭਾਗ ਵੱਲੋਂ ਹਵਾ ਪ੍ਰਦੂਸ਼ਣ ਤੋਂ ਬਚਾਅ ਲਈ ਅਡਵਾਇਜ਼ਰੀ ਜਾਰੀ

ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸਿਟੀ-2 ਦੇ ਸਹਾਇਕ ਥਾਣੇਦਾਰ ਜਗਰੂਪ ਸਿੰਘ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਰਾਮ ਸਿੰਘ ਵਾਸੀ ਬਰਨਾਲਾ ਸੁਰਜੀਤ ਪੁਰਾ ਕੋਠੇ 12 ਪੁਲਾਂ ਨੇੜੇ ਕਬੰਈਨ ਤੇ ਹੈਲਪਰ ਵਜੋਂ ਕੰਮ ਕਰਦਾ ਸੀ ਤਾਂ ਕਬੰਈਨ ਦੀ ਜਾਲੀ ਚੱਕਣ ਸਮੇਂ ਉਸ ਦਾ ਸਿਰ ਉੱਪਰ ਲੰਘਦੀਆ ਤਾਰਾਂ ਨਾਲ ਲੱਗਣ ਕਾਰਨ ਉਸ ਨੂੰ ਕਰੰਟ ਲੱਗ ਗਿਆ ਤੇ ਉਸ ਦੀ ਮੌਤ ਹੋ ਗਈ। ਉਹਨਾਂ ਦੱਸਿਆ ਕਿ ਮਿ੍ਰਤਕ ਦੇ ਭਰਾ ਦੇ ਬਿਆਨਾਂ ਤੇ 194 ਬੀ.ਐਨ.ਐਸ.ਐਸ ਤਹਿਤ ਕਾਰਵਾਈ ਕਰਕੇ ਪੋਸਟਮਾਰਟਮ ਉਪਰੰਤ ਮ੍ਰਿਤਕ ਦੀ ਲਾਸ ਵਾਰਸਾਂ ਹਵਾਲੇ ਕਰ ਦਿੱਤੀ ਗਈ।

LEAVE A REPLY

Please enter your comment!
Please enter your name here