Welfare Works: (ਵਿੱਕੀ ਕੁਮਾਰ) ਮੋਗਾ। ਮਹਾਨ ਸਰੀਰਦਾਨੀ ਤੇ ਨੇਤਰਦਾਨੀ ਮਾਤਾ ਰਾਜ ਰਾਣੀ ਇੰਸਾਂ ਦੀ ਪੰਜਵੀਂ ਬਰਸੀ ਮੌਕੇ ਉਹਨਾਂ ਦੇ ਪਰਿਵਾਰ ਵੱਲੋਂ ਲੋੜਵੰਦਾਂ ਨੂੰ ਰਾਸ਼ਨ ਤੇ ਲੋੜਵੰਦ ਮਰੀਜਾਂ ਲਈ ਇਲਾਜ ਲਈ ਸਹਾਇਤਾ ਰਾਸ਼ੀ ਦਿੱਤੀ। ਇਸ ਮੌਕੇ ਉਹਨਾਂ ਦੀ ਧੀ ਮੋਨਿਕਾ ਇੰਸਾਂ ਤੇ ਪੁੱਤਰ ਵਿੱਕੀ ਕੁਮਾਰ ਇੰਸਾਂ (ਮੋਗਾ ਤੋਂ ਸੱਚ ਕਹੂੰ ਦੇ ਪੱਤਰਕਾਰ) ਨੇ ਦੱਸਿਆ ਕਿ ਮੇਰੇ ਮਾਤਾ ਰਾਜ ਰਾਣੀ ਇੰਸਾਂ ਦੀ ਇਹ ਪੰਜਵੀਂ ਬਰਸੀ ਹੈ ਅਸੀਂ ਹਰ ਸਾਲ ਹੀ ਆਪਣੇ ਮਾਤਾ ਦੀ ਬਰਸੀ ਮੌਕੇ ਹੋਰ ਫਜ਼ੂਲ ਖਰਚੇ ਕਰਨ ਦੀ ਬਜਾਏ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਾਵਨ ਪ੍ਰੇਰਨਾ ਸਦਕਾ ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਕਾਰਜ ਜਿਵੇਂ ਲੋੜਵੰਦ ਨੂੰ ਰਾਸ਼ਨ, ਖ਼ੂਨਦਾਨ ਕਰਨਾ ਜਾਂ ਲੋੜਵੰਦਾਂ ਦੇ ਇਲਾਜ ਲਈ ਸਹਾਇਤਾ ਕਰਦੇ ਹਾਂ।
ਇਹ ਵੀ ਪੜ੍ਹੋ: Welfare: ਪ੍ਰੇਮੀ ਭੋਲਾ ਇੰਸਾਂ ਬਣੇ ਸਰੀਰਦਾਨੀ

ਜਿਸ ਨਾਲ ਸਾਡੇ ਪਰਿਵਾਰ ਨੂੰ ਬਹੁਤ ਖੁਸ਼ੀ ਮਿਲਦੀ ਹੈ। ਉਹਨਾਂ ਕਿਹਾ ਕਿ ਸਾਨੂੰ ਸਭਨੂੰ ਇਹੋ ਜਿਹੇ ਪ੍ਰੋਗਰਾਮਾਂ ’ਤੇ ਕੋਈ ਵੀ ਪਖੰਡਵਾਦ ਕਰਨ ਦੀ ਬਜਾਏ ਖ਼ੂਨਦਾਨ, ਪੌਦੇ ਲਗਾਉਣਾ ਜਾਂ ਲੋੜਵੰਦਾ ਨੂੰ ਰਾਸ਼ਨ ਦੇਣਾ ਚਾਹੀਦਾ ਹੈ। ਇਸ ਮੌਕੇ ਲਵਲੀਨ ਇੰਸਾਂ, ਪਲਕ ਇੰਸਾਂ, ਹਰਸ਼ ਇੰਸਾਂ, ਗੁਰਬਚਨ ਸਿੰਘ ਇੰਸਾਂ, ਹਰਭਜਨ ਸਿੰਘ ਇੰਸਾਂ, ਪ੍ਰੇਮ ਇੰਸਾਂ, ਸ਼ਕੁੰਤੀ ਇੰਸਾਂ 85 ਮੈਂਬਰ, ਰਾਮ ਇੰਸਾਂ 85 ਮੈਂਬਰ, ਜਸਵਿੰਦਰ ਸਿੰਘ ਇੰਸਾਂ ਹਾਜ਼ਿਰ ਸਨ।