ਪੰਜਾਬ ਚੋਂ ਨਹੀਂ ਆ ਰਹੀ ਐ ਰਾਹਤ ਭਰੀ ਕੋਈ ਖ਼ਬਰ
ਚੰਡੀਗੜ, (ਅਸ਼ਵਨੀ ਚਾਵਲਾ)। ਪੰਜਾਬ ਵਿੱਚ ਵੀਰਵਾਰ ਕੋਰੋਨਾ ਨੂੰ ਲੈ ਕੇ ਕਾਫ਼ੀ ਜਿਆਦਾ ਭਾਰੀ ਰਿਹਾ ਹੈ। ਵੀਰਵਾਰ ਨੂੰ ਜਿਥੇ ਨਵੇਂ 441 ਕੇਸ ਆਏ ਹਨ ਤਾਂ 8 ਦੀ ਹੋਰ ਮੌਤ ਹੋਣ ਦੀ ਖਬਰ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਕੋਰੋਨਾ ਦੇ ਨਵੇ ਕੇਸ ਵਿੱਚ ਵਾਧਾ ਦਰਜ਼ ਕੀਤਾ ਜਾ ਰਿਹਾ ਹੈ। ਬੀਤੇ ਦਿਨੀਂ ਵੀ 400 ਤੋਂ ਜਿਆਦਾ ਕੇਸ ਆਏ ਸਨ ਤੇ ਵੀਰਵਾਰ ਨੂੰ ਇੱਕ ਵਾਰ ਫਿਰ ਤੋਂ ਨਵੇਂ 441 ਕੇਸ ਆਏ ਹਨ।
ਵੀਰਵਾਰ ਨੂੰ ਆਏ 441 ਕੇਸ ਵਿੱਚ ਲੁਧਿਆਣਾ ਤੋਂ 89, ਜਲੰਧਰ ਤੋਂ 63, ਪਟਿਆਲਾ ਤੋਂ 53, ਬਠਿੰਡਾ ਤੋਂ 42, ਮੁਹਾਲੀ ਤੋਂ 30, ਅੰਮ੍ਰਿਤਸਰ ਤੋਂ 22, ਸੰਗਰੂਰ ਤੋਂ 20, ਫਿਰੋਜਪੁਰ ਤੋਂ 17, ਪਠਾਨਕੋਟ ਤੋਂ 13, ਫਤਹਿਗੜ੍ਹ ਸਾਹਿਬ ਤੋਂ 13, ਮੁਕਤਸਰ ਤੋਂ 13, ਫਰੀਦਕੋਟ ਤੋਂ 13, ਗੁਰਦਾਸਪੁਰ ਤੋਂ 12, ਹੁਸ਼ਿਆਰਪੁਰ ਤੋਂ 9, ਫਾਜਿਲਕਾ ਤੋਂ 8, ਤਰਨਤਾਰਨ ਤੋਂ 7, ਐਸ.ਬੀ.ਐਸ. ਨਗਰ ਤੋਂ 4, ਕਪੂਰਥਲਾ ਤੋਂ 4, ਮਾਨਸਾ ਤੋਂ 4, ਮੋਗਾ ਤੋਂ 3 ਅਤੇ ਬਰਨਾਲਾ ਤੋਂ 2 ਕੇਸ ਸਾਹਮਣੇ ਆਏ ਹਨ। ਇਸ ਨਾਲ ਹੀ ਹੋਈ 8 ਮੌਤ ਵਿੱਚ ਜਲੰਧਰ ਤੋਂ 2, ਅੰਮ੍ਰਿਤਸਰ ਤੋਂ 1, ਫਿਰੋਜਪੁਰ ਤੋਂ 1, ਪਟਿਆਲਾ ਤੋਂ 2, ਅੰਮ੍ਰਿਤਸਰ ਤੋਂ 1 ਅਤੇ ਮੁਹਾਲੀ ਤੋਂ 1 ਮੌਤ ਹੋਈ ਹੈ।
ਵੀਰਵਾਰ ਨੂੰ ਠੀਕ ਹੋਏ 100 ਮਰੀਜ਼ਾ ਵਿੱਚ ਮੁਹਾਲੀ ਤੋਂ 24, ਅੰਮ੍ਰਿਤਸਰ ਤੋਂ 16, ਸੰਗਰੂਰ ਤੋਂ 10, ਫਤਹਿਗੜ੍ਹ ਸਾਹਿਬ ਤੋਂ 9, ਫਾਜਿਲਕਾ ਤੋਂ 14, ਮੁਕਤਸਰ ਤੋਂ 8, ਗੁਰਦਾਸਪੁਰ ਤੋਂ 3, ਐਸ.ਬੀ.ਐਸ. ਨਗਰ ਤੋਂ 3, ਮੋਗਾ ਤੋਂ 3 ਅਤੇ ਬਰਨਾਲਾ ਤੋਂ 1 ਮਰੀਜ ਠੀਕ ਹੋਇਆ ਹੈ। ਪੰਜਾਬ ਵਿੱਚ ਹੁਣ ਕੋਰੋਨਾ ਮਰੀਜ਼ਾ ਦੀ ਗਿਣਤੀ 11739 ਹੋ ਗਈ ਹੈ, ਜਿਸ ਵਿੱਚੋਂ 7741 ਠੀਕ ਹੋ ਗਏ ਹਨ ਅਤੇ 277 ਦੀ ਮੌਤ ਹੋ ਗਈ ਹੈ ਅਤੇ ਇਸ ਸਮੇਂ 3721 ਕੋਰੋਨਾ ਮਰੀਜ਼ਾ ਦਾ ਇਲਾਜ ਪੰਜਾਬ ਦੇ ਵੱਖ-ਵੱਖ ਹਸਪਤਾਲਾਂ ਵਿੱਚ ਚਲ ਰਿਹਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ