ਹਰਿਆਣਾ, ਪੰਜਾਬ ‘ਚ ਮੀਂਹ, ਜਨ ਜੀਵਨ ਪ੍ਰਭਾਵਿਤ

Rains

ਅਗਲੇ ਦੋ ਦਿਨਾਂ ‘ਚ ਭਾਰੀ ਮੀਂਹ ਪੈਣ ਦੇ ਆਸਾਰ

ਸੱਚ ਕਹੂੰ ਨਿਊਜ਼, ਚੰਡੀਗੜ੍ਹ

ਆਮ ਸਾਲਾਂ ਦੇ ਮੁਕਾਬਲੇ ਇਸ ਵਰ੍ਹੇ ਮੀਂਹ ਜ਼ਿਆਦਾ ਪੈ?ਰਹੇ ਹਨ ਹਰਿਆਣਾ, ਪੰਜਾਬ, ਰਾਜਸਥਾਨ ਤੇ ਉੱਤਰ ਪ੍ਰਦੇਸ਼ ‘ਚ ਪਿਛਲੇ ਦੋ ਦਿਨਾਂ ਤੋਂ ਭਾਰੀ ਮੀਂਹ ਨਾਲ ਜਨ-ਜੀਵਨ ਪ੍ਰਭਾਵਿਤ ਹੋ ਗਿਆ ਪੰਜਾਬ ਦੇ ਸੰਗਰੂਰ, ਮਾਨਸਾ ਅਤੇ ਅਬੋਹਰ ਆਦਿ ਖੇਤਰਾਂ ‘ਚ ਅੱਜ ਰੁਕ-ਰੁਕ ਕੇ ਮੀਂਹ ਪੈਂਦਾ ਰਿਹਾ ਮੌਸਮ ਵਿਭਾਗ ਵੱਲੋਂ ਆਪਣੇ ਪੈਮਾਨੇ ਰਾਹੀਂ ਮਾਪੇ ਗਏ ਅੰਕੜਿਆਂ ਮੁਤਾਬਿਕ ਲੁਧਿਆਣਾ ‘ਚ 15 ਮਿਮੀ, ਪਟਿਆਲਾ 8 ਮਿਮੀ, ਹਲਵਾਰਾ 22 ਮਿਮੀ ਮੀਂਹ ਪਿਆ

ਇਸ ਤੋਂ ਇਲਾਵਾ ਰਾਜਧਾਨੀ ਚੰਡੀਗੜ੍ਹ ‘ਚ 12 ਮਿਮੀ, ਅੰਬਾਲਾ ਪੰਜ, ਹਿਸਾਰ ਇੱਕ, ਕਰਨਾਲ 28 ਮਿਮੀ, ਨਾਰਨੌਲ 9, ਭਿਵਾਨੀ ਇੱਕ, ਸਰਸਾ 7 ਮਿਮੀ,  ਸਮੇਤ ਕੁਝ ਥਾਵਾਂ ‘ਤੇ ਹਲਕਾ ਮੀਂਹ ਪਿਆ, ਜਿਸ ਨਾਲ ਪਾਰੇ ‘ਚ ਕੁਝ ਗਿਰਾਵਟ ਆਈ ਮੌਸਮ ਵਿਭਾਗ ਅਨੁਸਾਰ ਅਗਲੇ 72 ਘੰਟਿਆਂ ‘ਚ ਹਲਕਾ ਮੀਂਹ ਪੈਣ ਦੇ ਆਸਾਰ ਹਨ ਮੌਸਮ ਕੇਂਦਰ ਅਨੁਸਾਰ ਅਗਲੇ ਤਿੰਨ ਦਿਨ ਕਿਤੇ-ਕਿਤੇ ਭਾਰੀ ਮੀਂਹ ਪੈਣ ਤੇ ਕੁਝ ਥਾਵਾਂ ‘ਤੇ ਹਲਕਾ ਮੀਂਹ ਪੈਣ ਦੀ ਸੰਭਾਵਨਾ ਹੈ 31 ਜੁਲਾਈ ਤੋਂ ਮਾਨਸੂਨ ਗਤੀਵਿਧੀਆਂ ਦੇ ਜ਼ੋਰ ਫੜਨ ਦੀ ਸੰਭਾਵਨਾ ਹੈ

  ਖੇਤਰ ‘ਚ ਪਾਰਾ 22 ਡਿਗਰੀ ਤੋਂ 26 ਡਿਗਰੀ ਦਰਮਿਆਨ ਰਿਹਾ ਦਿੱਲੀ ‘ਚ ਹਲਕਾ ਮੀਂਹ ਪਿਆ ਤੇ ਪਾਰਾ 25 ਡਿਗਰੀ ਰਿਹਾ ਸ੍ਰੀਨਗਰ 18 ਡਿਗਰੀ ਤੇ ਜੰਮੂ ‘ਚ 51 ਮਿਮੀ ਵਰਖਾ ਤੇ 24 ਡਿਗਰੀ ਪਾਰਾ ਰਿਹਾ ਹਿਮਾਚਲ ਪ੍ਰਦੇਸ਼ ‘ਚ ਪਿਛਲੇ 24 ਘੰਟਿਆਂ ‘ਚ ਕਈ ਥਾਵਾਂ ‘ਤੇ ਮੀਂਹ ਪਿਆ ਸ਼ਿਮਲਾ ‘ਚ 40 ਮਿਮੀ, ਮੰਡੀ 14 ਮਿਮੀ, ਧਰਮਸ਼ਾਲਾ 30 ਮਿਮੀ, ਮਨਾਲੀ ਅੱਠ ਮਿਮੀ, ਸੋਲਨ 18 ਮਿਮੀ ਸਮੇਤ ਕੁਝ ਥਾਵਾਂ ‘ਤੇ ਮੀਂਹ ਪਿਆ, ਜਿਸ ਨਾਲ ਭਾਰਾ 17 ਡਿਗਰੀ ਤੋਂ 23 ਡਿਗਰੀ ਦਰਮਿਆਨ ਰਿਹਾ

ਦੱਸਣਯੋਗ ਹੈ?ਕਿ ਲਗਾਤਾਰ ਮੀਂਹ ਕਾਰਨ ਕਿਸਾਨਾਂ?ਸਮੇਤ ਆਮ ਲੋਕਾਂ ਨੂੰ?ਹੁਣ ਮੀਂਹ ਦਾ ਚਾਅ ਨਹੀਂ ਰਿਹਾ ਖੇਤੀ ਖੇਤਰ ‘ਚ ਵੀ ਜ਼ਿਆਦਾ ਮੀਂਹ ਕਾਰਨ ਕਾਫ਼ੀ ਫਸਲਾਂ ਪ੍ਰਭਾਵਿਤ ਹੋ ਗਈਆਂ?ਹਨ ਸ਼ਹਿਰੀ ਅਬਾਦੀ ‘ਚ ਇਨ੍ਹਾਂ ਮੀਂਹਾਂ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਲਾਂ ਨਾਲ ਜੂਝਣਾ ਪੈ ਰਿਹਾ ਹੈ  ਜਿਕਰਯੋਗ ਹੈ ਕਿ ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦੇ ਮੂਣਕ ਖੇਤਰ ‘ਚ ਘੱਗਰ ਦਾ ਪਾਣੀ ਵਧਣ ਕਾਰਨ ਪਾੜ?ਪੈਣ ਕਰਕੇ ਕਾਫੀ ਨੁਕਸਾਨ ਹੋ ਚੁੱਕਾ ਹੈ ਕਈ ਖੇਤਰਾਂ?’ਚ ਹਾਲੇ ਵੀ ਮੀਂਹ ਦਾ ਪਾਣੀ ਖੜ੍ਹਾ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here