ਦੂਜੇ ਦਿਨ ਵੀ ਡਟੀਆਂ ਰਹੀਆਂ ਨਰਸਾਂ
ਪਟਿਆਲਾ, ਖੁਸ਼ਵੀਰ ਤੂਰ। ਠੇਕਾ ਆਧਾਰਿਤ ਨਰਸਿੰਗ ਤੇ ਐਨਸਿਲਰੀ ਸਟਾਫ ਵੱਲੋਂ ਅਪਾਣੇ ਰੈਗੂਲਰ ਦੀ ਮੰਗ ਨੂੰ ਲੈ ਕੇ ਅੱਜ ਦੂਜੇ ਦਿਨ ਵੀ ਭਾਰੀ ਮੀਂਹ ‘ਚ ਨਰਸਾਂ ਰਜਿੰਦਰਾ ਹਸਪਤਾਲ ਦੀ ਛੱਤ ‘ਤੇ ਡਟੀਆਂ ਰਹੀਆਂ। ਛੱਤ ‘ਤੇ ਚੜੀਆਂ ਇਹਨਾਂ ਨਰਸਾਂ ‘ਚੋਂ ਦੇਰ ਰਾਤ ਇੱਕ ਨਰਸ ਦੀ ਹਾਲਤ ਖਰਾਬ ਹੋਣ ਕਾਰਨ ਉਸ ਨੂੰ ਐਮਰਜੈਂਸੀ ਵਿੱਚ ਦਾਖਲ ਕਰਵਾਇਆ ਗਿਆ ਹੈ। ਪਤਾ ਲੱਗਿਆ ਹੈ ਕਿ ਨਰਸਾਂ ਦੇ ਸੰਘਰਸ਼ ਨੂੰ ਦੇਖਦੇ ਹੋਏ ਇਹਨਾਂ ਦੀ ਮੰਗ ਅੱਜ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨਾਲ ਤੈਅ ਕੀਤੀ ਗਈ ਜਿਸ ਵਿੱਚ ਉਹ ਆਪਣੀਆਂ ਮੰਗਾਂ ਸਿਹਤ ਮੰਤਰੀ ਅੱਗੇ ਰੱਖਣਗੀਆਂ। ਦੂਜੇ ਪਾਸੇ ਨਰਸਿੰਗ ਸਟਾਫ ਨੇ ਕਿਹਾ ਹੈ ਕਿ ਜੇਕਰ ਅੱਜ ਦੀ ਮੀਟਿੰਗ ਵਿੱਚ ਕੋਈ ਹੱਲ ਨਾ ਨਿੱਕਲਿਆ ਤਾਂ ਉਹਨਾਂ ਵੱਲੋਂ ਸਖ਼ਤ ਐਕਸ਼ਨ ਉਲੀਕਿਆ ਜਾਵੇਗਾ, ਜਿਸ ਤੋਂ ਜੋ ਵੀ ਸਿੱਟੇ ਨਿੱਕਲਣਗੇ ਉਸ ਲਈ ਸਰਕਾਰ ਜਿੰਮੇਵਾਰ ਹੋਵੇਗੀ।
ਦੱਸਣਯੋਗ ਹੈ ਕਿ ਨਰਸਾਂ ਤੇ ਕੱਚੇ ਮੁਲਾਜਮ ਆਗੂਆਂ ਵੱਲੋਂ ਕੱਲ੍ਹ ਤੋਂ ਸ਼ੁਰੂ ਕੀਤੇ ਗਏ ਸੰਘਰਸ਼ ਦੌਰਾਨ ਆਗੂਆਂ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਹਨਾਂ ਨੂੰ ਪੱਕਾ ਨਾ ਕੀਤਾ ਗਿਆ ਤਾਂ ਹਰੇਕ ਪੰਜ-ਪੰਜ ਆਗੂ ਭਾਖੜਾ ‘ਚ ਛਾਲ ਮਾਰਕੇ ਖੁਦਕੁਸ਼ੀ ਕਰਨਗੇ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।