ਸਾਡੇ ਨਾਲ ਸ਼ਾਮਲ

Follow us

10 C
Chandigarh
Thursday, January 22, 2026
More
    Home Breaking News Heavy Rainfal...

    Heavy Rainfall Punjab: ਪੰਜਾਬ ਤੇ ਹਰਿਆਣਾ ਵਾਸੀ ਖਿੱਚ ਲੈਣ ਤਿਆਰੀ, ਮੌਸਮ ਵਿਭਾਗ ਅਨੁਸਾਰ ਐਨੇ ਦਿਨ ਪਵੇਗਾ ਭਾਰੀ ਮੀਂਹ, ਇਸ ਤਰ੍ਹਾਂ ਹੋਣਗੇ ਹਾਲਾਤ

    Heavy Rainfall Punjab
    Heavy Rainfall Punjab: ਪੰਜਾਬ ਤੇ ਹਰਿਆਣਾ ਵਾਸੀ ਖਿੱਚ ਲੈਣ ਤਿਆਰੀ, ਮੌਸਮ ਵਿਭਾਗ ਅਨੁਸਾਰ ਐਨੇ ਦਿਨ ਪਵੇਗਾ ਭਾਰੀ ਮੀਂਹ, ਇਸ ਤਰ੍ਹਾਂ ਹੋਣਗੇ ਹਾਲਾਤ

    Heavy Rainfall Punjab: ਪੰਜਾਬ ਤੇ ਹਰਿਆਣਾ ਦੇ ਲੋਕਾਂ ਨੂੰ ਮਿਲੇਗੀ ਹੁੰਮਸ ਭਰੀ ਗਰਮੀ ਤੋਂ ਰਾਹਤ

    • ਪੰਜਾਬ ਅੰਦਰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਜਦੋਂਕਿ ਹਰਿਆਣਾ ਅੰਦਰ 38.8 ਡਿਗਰੀ ਰਿਹਾ | Heavy Rainfall Punjab

    Heavy Rainfall Punjab: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅਤੇ ਹਰਿਆਣਾ ਵਾਸੀਆਂ ਦੀ ਮੀਂਹ ਦੀ ਉਡੀਕ ਖਤਮ ਹੋਣ ਜਾ ਰਹੀ ਹੈ । ਪੰਜਾਬ ਅਤੇ ਹਰਿਆਣਾ ਅੰਦਰ 21 ਤੋਂ 25 ਜੂਨ ਨੂੰ ਭਾਰੀ ਮੀਂਹ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਪੰਜਾਬ ਅਤੇ ਹਰਿਆਣਾ ਅੰਦਰ ਮਾਨਸੂਨ ਲਈ ਅਨੁਕੂਲ ਪ੍ਰਸਥਿਤੀਆਂ ਦਾ ਸਮਾਂ ਹੈ। ਇੱਧਰ ਅੱਜ ਸੂਬੇ ਅੰਦਰ ਵੱਧ ਤੋਂ ਵੱਧ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ।

    ਇਕੱਤਰ ਵੇਰਵਿਆਂ ਮੁਤਾਬਕ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲਣ ਵਾਲੀ ਹੈ। ਪੰਜਾਬ ਅਤੇ ਹਰਿਆਣਾ ਅੰਦਰ 21 , 22 , 23 ਅਤੇ 25 ਜੂਨ ਨੂੰ ਭਾਰੀ ਮੀਂਹ ਦੀ ਪੇਸ਼ੀਨਗੋਈ ਕੀਤੀ ਗਈ ਹੈ । ਮੀਂਹ ਪੈਣ ਨਾਲ ਪੰਜਾਬ ਅਤੇ ਹਰਿਆਣਾ ਅੰਦਰ ਤਾਪਮਾਨ ਹੋਰ ਹੇਠਾਂ ਡਿੱਗਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਭਾਵੇਂ ਕਿ ਪਿਛਲੇ ਤਿੰਨ-ਚਾਰ ਦਿਨਾਂ ਤੋਂ ਤਾਪਮਾਨ 45 ਡਿਗਰੀ ਸੈਲਸੀਅਸ ਤੋਂ ਹੇਠਾਂ ਹੀ ਚੱਲ ਰਿਹਾ ਹੈ ਜਿਸ ਕਾਰਨ ਅੱਗ ਵਰ੍ਹਾ ਰਹੀ ਗਰਮੀ ਤੋਂ ਆਮ ਲੋਕਾਂ ਨੂੰ ਕੁਝ ਰਾਹਤ ਜਰੂਰ ਮਹਿਸੂਸ ਹੋਈ ਸੀ। 21 ਜੂਨ ਤੋਂ ਮੀਂਹ ਦੀ ਭਰਵੀਂ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਪੰਜਾਬ ਅਤੇ ਹਰਿਆਣਾ ਦੇ ਵਸਨੀਕਾਂ ਨੂੰ ਹੋਰ ਵੱਡੀ ਰਾਹਤ ਮਿਲੇਗੀ। ਪੰਜਾਬ ਅੰਦਰ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ, ਜਿਸ ਕਾਰਨ ਕਿਸਾਨਾਂ ਲਈ ਇਹ ਮੀਂਹ ਵੱਡੀ ਰਾਹਤ ਦੇਵੇਗਾ। Heavy Rainfall Punjab

    Read Also : ਪੰਜਾਬ ਵਾਸੀਆਂ ਨੂੰ ਰੇਲਵੇ ਦਾ ਇੱਕ ਹੋਰ ਤੋਹਫ਼ਾ

    ਪੰਜਾਬ ਸਰਕਾਰ ਵੱਲੋਂ ਇਸ ਵਾਰ ਝੋਨੇ ਲਈ ਅਗੇਤੀ ਬਿਜਲੀ ਸਪਲਾਈ ਸ਼ੁਰੂ ਕੀਤੀ ਗਈ ਹੈ, ਜਿਸ ਤਹਿਤ ਪੰਜਾਬ ਦੇ ਕਿਸਾਨਾਂ ਵੱਲੋਂ ਵੱਡੀ ਪੱਧਰ ’ਤੇ ਝੋਨੇ ਦਾ ਕੰਮ ਆਰੰਭਿਆ ਹੋਇਆ ਹੈ। ਇੱਧਰ ਜੇਕਰ ਅੱਜ ਸੂਬੇ ਅੰਦਰ ਵੱਧ ਤੋਂ ਵੱਧ ਤਾਪਮਾਨ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਬਠਿੰਡਾ ਏਅਰਪੋਰਟ ਦਾ ਤਾਪਮਾਨ 40 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਦੋਂਕਿ ਪੰਜਾਬ ਦੇ ਬਾਕੀ ਜ਼ਿਲ੍ਹਿਆਂ ਅੰਦਰ ਤਾਪਮਾਨ 38 ਡਿਗਰੀ ਤੋਂ ਹੇਠਾਂ ਹੀ ਰਿਹਾ ਹੈ ।

    Heavy Rainfall Punjab

    ਇਸ ਤੋਂ ਇਲਾਵਾ ਰਾਤ ਦਾ ਘੱਟ ਤੋਂ ਘੱਟ ਤਾਪਮਾਨ ਪਠਾਨਕੋਟ ਦਾ ਰਿਹਾ ਹੈ ਜਿੱਥੇ ਕਿ 24.9 ਡਿਗਰੀ ਦਰਜ ਕੀਤਾ ਗਿਆ ਹੈ। ਪੰਜਾਬ ਅੰਦਰ ਕੁਝ ਦਿਨ ਪਹਿਲਾਂ ਵੱਧ ਤੋਂ ਵੱਧ ਤਾਪਮਾਨ 47 ਡਿਗਰੀ ਨੂੰ ਪਾਰ ਕਰ ਗਿਆ ਸੀ, ਜਿਸ ਕਾਰਨ ਆਮ ਲੋਕਾਂ ਨੂੰ ਮੀਂਹ ਦਾ ਬੇਸਬਰੀ ਨਾਲ ਇੰਤਜ਼ਾਰ ਹੋ ਰਿਹਾ ਸੀ। ਇਧਰ ਜੇਕਰ ਹਰਿਆਣਾ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ਅੰਦਰ ਅੱਜ ਵੱਧ ਤੋਂ ਵੱਧ ਤਾਪਮਾਨ ਸਰਸਾ ਦਾ ਰਿਹਾ ਹੈ ਜਿੱਥੇ ਕਿ 39.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਬਾਕੀ ਜ਼ਿਲ੍ਹਿਆਂ ਅੰਦਰ ਤਾਪਮਾਨ 37 ਡਿਗਰੀ ਤੋਂ ਹੇਠਾਂ ਦਰਜ ਕੀਤਾ ਗਿਆ ਹੈ। ਹਰਿਆਣਾ ਅੰਦਰ ਘੱਟ ਤੋਂ ਘੱਟ ਤਾਪਮਾਨ ਰੋਹਤਕ ਦਾ 25.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। Yellow Alert Punjab

    ਸਰਕਾਰੀ ਤੇ ਪ੍ਰਾਈਵੇਟ ਥਰਮਲਾਂ ਦਾ ਇੱਕ-ਇੱਕ ਯੂਨਿਟ ਬੰਦ | Heavy Rainfall Punjab

    ਇੱਧਰ ਸੂਬੇ ਅੰਦਰ ਅੱਜ ਬਿਜਲੀ ਦੀ ਮੰਗ 16,400 ਮੈਗਾਵਾਟ ਤੋਂ ਉੱਪਰ ਦਰਜ ਕੀਤੀ ਗਈ ਹੈ। ਜਦ ਕਿ ਪਿਛਲੇ ਦਿਨਾਂ ਦੌਰਾਨ ਬਿਜਲੀ ਦੀ ਮੰਗ 16,800 ਮੈਗਾਵਾਟ ਨੂੰ ਪਾਰ ਕਰ ਗਈ ਸੀ। ਪਾਵਰਕੌਮ ਦੇ ਸਰਕਾਰੀ ਥਰਮਲ ਪਲਾਂਟਾਂ ਦੇ 10 ਯੂਨਿਟਾਂ ਵਿੱਚੋਂ 9 ਯੂਨਿਟ ਚਾਲੂ ਹਾਲਤ ਵਿੱਚ ਹਨ, ਜਦੋਂਕਿ ਰੋਪੜ ਥਰਮਲ ਪਲਾਂਟ ਦਾ ਚਾਰ ਨੰਬਰ ਯੂਨਿਟ ਬੰਦ ਪਿਆ ਹੈ। ਸਰਕਾਰੀ ਥਰਮਲ ਪਲਾਂਟਾਂ ਵੱਲੋਂ 1850 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਪ੍ਰਾਈਵੇਟ ਥਰਮਲ ਪਲਾਂਟਾਂ ਦੇ ਪੰਜ ਯੂਨਿਟਾਂ ਵਿੱਚੋਂ 4 ਯੂਨਿਟ ਚੱਲ ਰਹੇ ਹਨ, ਜਦੋਂਕਿ ਰਾਜਪੁਰਾ ਥਰਮਲ ਪਲਾਂਟ ਦਾ ਦੋ ਨੰਬਰ ਯੂਨਿਟ ਬੰਦ ਪਿਆ ਹੈ। ਰਾਜਪੁਰਾ ਅਤੇ ਤਲਵੰਡੀ ਸਾਬੋ ਥਰਮਲ ਪਲਾਂਟ ਵੱਲੋਂ 2537 ਮੈਗਾਵਾਟ ਬਿਜਲੀ ਉਤਪਾਦਨ ਕੀਤਾ ਜਾ ਰਿਹਾ ਹੈ।